ਪਟਿਆਲਾ

ਬ੍ਰਹਮ ਮਹਿੰਦਰਾ ਦੇ ਜਿੱਤਣ ਨਾਲ ਪਟਿਆਲਾ ਦਿਹਾਤੀ ਦੇ ਵਿਕਾਸ ਦਾ ਰਾਹ ਪੱਧਰਾ ਹੋਇਆ : ਰਜਿੰਦਰ ਕੁਮਾਰ ਰਾਜੂ

ਪਟਿਆਲਾ, 14 ਮਾਰਚ (ਕੰਵਰ ਬੇਦੀ)
ਪੰਜਾਬ ਵਿਚ ਚੱਲੀ ਕਾਂਗਰਸ ਪਾਰਟੀ ਦੇ ਹੱਕ ਵਿਚ ਹਨੇਰੀ ਦੀ ਬਦੌਲਤ ਸਥਾਪਿਤ ਹੋਈ ਕਾਂਗਰਸ ਸਰਕਾਰ ਵਲੋਂ ਪੰਜਾਬ ਦੀ ਲੀਹੋ ਲੱਥੀ ਗੱਡੀ ਦੁਬਾਰਾ ਲੀਹ ‘ਤੇ ਪਾਊਣ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦੀ ਪਟਿਆਲਾ ਦਿਹਾਤੀ ਹਲਕੇ ਤੋਂ ਹੋਈ ਲਾ ਮਿਸਾਲ ਜਿੱਤ ਨਾਲ ਹਲਕੇ ਦਾ ਠੱਪ ਹੋਇਆ ਵਿਕਾਸ ਮੁੜ ਸ਼ੁਰੂ ਹੋਣ ਦੀ ਆਸ ਜਾਗ ਪਈ ਹੈ। ਇਹ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਰਜਿੰਦਰ ਕੁਮਾਰ ਰਾਜੂ ਚੱਕੀਵਾਲਾ ਦੀ ਅਗਵਾਈ ਹੇਠ ਵਫਦ ਵਲੋਂ 6ਵੀਂ ਵਾਰ ਵਿਧਾਇਕ ਚੁਣੇ ਸ਼੍ਰੀ ਬ੍ਰਹਮ ਮਹਿੰਦਰਾ ਨੂੰ ਸਨਮਾਨਿਤ ਕਰਨ ਮੌਕੇ ਕੀਤਾ।

ਰਜਿੰਦਰ ਕੁਮਾਰ ਰਾਜੂ ਚੱਕੀਵਾਲਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਨੂੰ ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ ਜਦੋਂ ਕਿ ਬਾਦਲ ਸਰਕਾਰ ਦੇ ਰਾਜ ਵਿਚ ਇਸ ਹਲਕੇ ਨੂੰ ਬਿਲਕੁਲ ਅੱਖੋਂ ਓਹਲੇ ਕੀਤਾ ਗਿਆ। ਉੁਨ੍ਹਾਂ ਕਿਹਾ ਕਿ ਜਦੋਂ ਚੋਣਾਂ ਸਿਰ ‘ਤੇ ਆਈਆਂ ਸੜਕਾਂ ਬਣਾਉੁਣ ਦੇ ਨਾਂ ‘ਤੇ ਖਾਨਾਪੂਰਤੀ ਕਰ ਦਿੱਤੀ ਗਈ ਤੇ ਇਹ ਸੜਕਾਂ ਇਕ ਇਕ ਹਫਤਾ ਵੀ ਨਾ ਟਿਕੀਆਂ ਅਤੇ ਪਹਿਲੇ ਹੀ ਮੀਂਹ ਤੋਂ ਬਾਅਦ ਨਵੀਆਂ ਬਣੀਆਂ ਸੜਕਾਂ ਪੁਰਾਣੀਆਂ ਨਾਲੋਂ ਵੀ ਬਦਤਰ ਹੋ ਗਈਆਂ। ਉੁਨ੍ਹਾਂ ਕਿਹਾ ਕਿ ਹੁਣ ਜਦੋਂ ਰਾਜ ਵਿਚ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਸਥਾਪਿਤ ਹੋ ਗਈ ਹੈ ਤੇ ਸ਼੍ਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਦਿਹਾਤੀ ਦੀ ਕਮਾਂਡ ਸੰਭਾਲ ਲਈ ਹੈ ਤਾਂ ਲੋਕਾਂ ਵਿਚ ਆਸ ਦੀ ਕਿਰਨ ਜਾਗੀ ਹੈ ਕਿ ਇਸ ਹਲਕੇ ਵਿਚ ਵਿਕਾਸ ਦੇ ਕੰਮ ਨਵੇਂ ਸਿਰੇ ਤੋਂ ਕਰਵਾਏ ਜਾਣਗੇ ਤੇ ਲੋਕਾਂ ਦੀ ਸੁਣਵਾਈ ਹੋਵੇਗੀ। ਇਸ ਮੌਕੇ ਰਾਜੂ ਦੇ ਨਾਲ ਰਾਜ ਕੁਮਾਰ ਮੀਤ ਪ੍ਰਧਾਨ ਤ੍ਰਿਪੜੀ, ਹਰਜਿੰਦਰ ਸਿੰਘ, ਜਸਵੀਰ ਸਿੰਘ, ਸ਼ਰਨ ਸਿੰਘ, ਰਘਵੀਰ ਸਿੰਘ, ਸੁਨੀਲ ਕੁਮਾਰ, ਪਿੰ੍ਰਸ, ਸਵਾਮੀ, ਹਰਮਿੰਦਰ ਕੁਮਾਰ, ਰਾਜੀਵ ਸੈਣੀ, ਸਦਾ ਰਾਮ ਅਤੇ ਹਰਮੀਤ ਸਿੰਘ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *