ਪਟਿਆਲਾ

ਪੁਸਤਕ ‘ਜੇਲ੍ਹ ਚਿੱਠੀਆਂ’ ਡਾ. ਗੁਰਮੀਤ ਸਿੰਘ ਸਿੱਧੂ ਨੂੰ ਭੇਟ

ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅੱਜ ਜੈਤੇਗ ਸਿੰਘ ਅਨੰਤ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਦਾ ਆਪਣੇ ਵੱਲੋ ਕੀਤਾ ਗਿਆ ਹਿੰਦੀ ਅਨੁਵਾਦ ਜਿਸ ਨੂੰ ਕਿ ਜੈਤੇਗ ਸਿੰਘ ਨੇ ਪ੍ਰੋਤਸਾਹਿਤ ਕਰਕੇ ਸੰਸਾਰ ਦੇ ਪ੍ਰਸਿੱਧ ਪ੍ਰਕਾਸ਼ਨ ਡੀ.ਟੀ.ਐਫ. ਬਰਮਿੰਘਮ ਤੋਂ ਛਪਵਾਇਆ ਨੂੰ ਲੈ ਕੇ ਪਹੁੰਚੇ।

ਉਹਨਾਂ ਨੇ ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਇਸ ਪੁਸਤਕ ਦੇ ਅਨੁਵਾਦ ਕਰਨ ਦਾ ਅਸਲ ਮਕਸਦ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਸੀ ਜਿਹਨਾਂ ਨੂੰ ਕੀ ਗੁਰਮੁੱਖੀ ਅਤੇ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਹੈ। ਇਸ ਪੁਸਤਕ ਦਾ ਪਹਿਲਾ ਹੀ ਅੰਗਰੇਜੀ ਅਨੁਵਾਦ ਹੋ ਚੁੱਕਿਆ ਹੈ। ਉਹਨਾਂ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਹ ਪੁਸਤਕ ਜੇਲ੍ਹ ਚਿੱਠੀਆਂ ਦਾ ਸੰਗ੍ਰਹਿ ਹੈ। ਇਹਨਾਂ ਜੇਲ੍ਹ ਚਿੱਠੀਆਂ ਦੀ ਮਹੱਤਤਾ ਇਸ ਲਈ ਵੱਧ ਜਾਂਦੀ ਹੈ ਕਿਉਂਕਿ ਇਹਨਾਂ ਵਿੱਚ ਜੇਲ੍ਹ੍ਹ ਅਨੁਭਵ ਤੋਂ ਇਲਾਵਾ ਧਾਰਮਿਕ ਅਨੁਭਵ ਨੂੰ ਖੁੱਲ੍ਹੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਕਿ ਧਰਮ ਦੇ ਖੇਤਰ ਵਿੱਚ ਅਣਗੋਲਿਆ ਗਿਆ ਹੈ। ਉਹਨਾਂ ਦੱੱਸਿਆ ਕਿ ਇਸ ਦੇ ਪ੍ਰਕਾਸ਼ਨ ਤੇ ਲਗਪਗ 4 ਹਜ਼ਾਰ ਪੌਂਡ ਦਾ ਖਰਚਾ ਹੋਇਆ ਹੈ ਪ੍ਰੰਤੂ ਫਿਰ ਵੀ ਇਸ ਨੂੰ ਭੇਟਾ ਰਹਿਤ ਲਾਇਬ੍ਰੇਰੀਆਂ, ਵਿਦਵਾਨਾਂ ਆਦਿ ਤਕ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਨੇ ਭਾਈ ਸਾਹਿਬ ਦੀਆਂ ਵਿਚਾਰਾਂ ਨੂੰ ਜਿੱਥੇ ਵਿਦੇਸ਼ਾਂ ਦੀਆਂ ਲਾਇਬ੍ਰੇਰੀਆਂ ਤੱਕ ਪਹੁੰਚਾਇਆ ਹੈ ਉਥੇ ਭਾਰਤ ਦੀਆਂ ਪ੍ਰਸਿੱਧ ਜੇਲ੍ਹ੍ਹਾਂ ਵਿੱਚ ਵੀ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਜੇਲ੍ਹ ਵਿੱਚ ਰਹਿ ਕੇ ਭਾਈ ਰਣਧੀਰ ਸਿੰਘ ਦੀਆਂ ਵਿਚਾਰਾਂ ਦੀ ਸਾਂਝ ਉਥੋਂ ਦੇ ਕੈਦੀਆਂ ਨਾਲ ਪਾਈ ਜਾ ਸਕੇ।
ਇਸ ਮੌਕੇ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਪੜ੍ਹਨ ਤੋਂ ਬਾਅਦ ਲੇਖਕ ਦੇ ਵਿਚਾਰਾਂ ਦੀ ਹਰ ਇੱਕ ਪਾਠਕ ਪ੍ਰਸ਼ੰਸਾ ਕਰਦਾ ਹੈ ਕਿਉਂਕਿ ਇਹਨਾਂ ਦੇ ਵਿਚਾਰਾਂ ਦੀ ਸਮਰੂਪਤਾ ਵਿਸ਼ਵ ਪ੍ਰਸਿੱਧ ਵਿਦੇਸ਼ੀ ਲੇਖਕ ਰੂਡੋਲਫ ਆਟੋ ਤੇ ਵਿਲਿਅਮ ਜੇਮਜ ਦੇ ਵਿਚਾਰਾਂ ਨਾਲ ਮੇਲ ਕੇ ਦੇਖੀ ਜਾ ਸਕਦੀ ਹੈ। ਉਹਨਾਂ ਜੈਤੇਗ ਸਿੰਘ ਅਨੰਤ ਨੂੰ ਇਸ ਪੁਸਤਕ ਲਈ ਵਧਾਈ ਦਿੰਦਿਆਂ ਅਜਿਹੇ ਹੋਰ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *