ਨੋਟਬੰਦੀ ‘ਤੇ ਸੈਮੀਨਾਰ : ਕੇਂਦਰ ਨੇ ਦੇਸ਼ ਦੇ ਅਰਥਚਾਰੇ ਨੂੰ ਬਿਹਤਰ ਬਨਾਉਣ ਲਈ ਕੋਈ ਵੱਡਾ ਕਦਮ ਚੁੱਕਿਆ : ਪ੍ਰੋ ਮਲਹੋਤਰਾ
ਨੋਟਬੰਦੀ ਭਾਰਤੀ ਅਰਥਚਾਰੇ ਵਿੱਚ ਇੱਕ ਮਹੱਤਵਪੂਰਨ ਕਦਮ : ਪ੍ਰੋ. ਰੈਡੀ
ਸਕੂਲ ਆਫ਼ ਸੋਸ਼ਲ ਸਾਇੰਸਿਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 21 ਮਾਰਚ 2017 ਨੂੰ ਸ਼ੁਰੂ ਕੀਤਾ ਗਿਆ ਨੈਸ਼ਨਲ ਸੈਮੀਨਾਰ ਅੱਜ ਸਫ਼ਲਤਾਪੂਰਵਕ ਸੰਪੰਨ ਹੋਇਆ।
ਸੈਮੀਨਾਰ ਦੇ ਦੂਜੇ ਦਿਨ ਇਕੋ ਸਮੇਂ ਉਪਰ ਤਿੰਨ ਸਮਾਨ ਸੈਸ਼ਨਾਂ ਨੌਟਬੰਦੀ: ਨਗਦੀ ਰਹਿਤ no5ukok” ੌਨੋਟਬੰਦੀ ਦਾ ਭ੍ਰਿਸ਼ਟਾਚਾਰ ਤੇ ਕਾਲੇ ਧੰਨ ਉਪਰ ਪ੍ਰਭਾਵ’ ਅਤੇ ਨੌਟਬੰਦੀ ਤੋਂ pknd” ਦਾ ਆਯੋਜਨ ਕੀਤਾ ਗਿਆ। ਵੱਖੋਂ-ਵੱਖ ਸੈਸ਼ਨਾਂ ਤਹਿਤ ਨੋਟਬੰਦੀ ਨਾਲ ਜੁੜੇ ਪਹਿਲੂਆਂ ਉਪਰ ਵੱਖੋਂ ਵੱਖ ਸਕਾਲਰਾਂ ਵੱਲੋਂ ਪਰਚੇ ਪੜੇ ਗਏ ਅਤੇ ਆਏ ਹੋਏ ਚਿੰਤਕਾਂ ਦੁਆਰਾ ਉਸਾਰੂ ਬਹਿਸ ਕੀਤੀ ਗਈ।
ਵੱਖੋਂ ਵੱਖ ਟੈਕਨੀਕਲ ਸੈਸ਼ਨਾਂ ਤਹਿਤ ਮਾਹਿਰਾਂ ਨੇ ਸੁਝਾਅ ਦਿੱਤਾ ਕਿ ਦੇਸ਼ ਦਾ ਆਰਥਿਕ ਖੇਤਰ ਮਜਬੂਤ ਹੋਣਾ ਚਾਹੀਦਾ ਹੈ ਅਤੇ ਸਧਾਰਣ ਲੋਕਾਂ ਨੂੰ ਇਲੈਕਟ੍ਰੋਨਿਕ ਲੈਣ ਦੇਣ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਜਿਸ ਨਾਲ ਭਾਰਤ ਨੂੰ ਇੱਕ ਨਗਦੀ ਰਹਿਤ ਅਰਥਚਾਰਾ ਬਣਾਇਆ ਜਾ ਸਕਦਾ ਹੈ। ਸਾਨੂੰ ਆਰਥਿਕ ਨੀਤੀਆ ਨੂੰ ਬਣਾਉਣ ਵੇਲੇ ਹਾਸ਼ੀਆਗਤ ਸ਼੍ਰੇਣੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋਂ ਉਹਨਾਂ ਨੂੰ ਵੀ ਦੇਸ਼ ਦੀ ਤਰੱਕੀ ਵਿੱਚ ਸ਼ਾਮਿਲ ਕੀਤਾ ਜਾ ਸਕੇ। ਕਿਸੇ ਵੀ ਨੀਤੀ ਨਾਲੋ ਉਸ ਪਿਛੇ ਕੰਮ ਕਰਦੀ ਇਮਾਨਦਾਰੀ ਜਿਆਦਾ ਲੋੜ੍ਹੀਦੀਂ ਹੈ। ਜੇਕਰ ਅਸੀ ਇਮਾਨਦਾਰੀ ਨਾਲ ਕੋਈ ਨੀਤੀ ਬਣਾਉਂਦੇਂ ਹਾਂ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਭਾਰਤ ਇੱਕ ਮਜਬੂਤ ਰਾਸ਼ਟਰ ਵੱਜੋਂ ਸਾਹਮਣੇ ਹੋਵੇਗਾ।
ਵਿਦਾਇਗੀ ਸੈਸ਼ਨ ਵਿੱਚ ਆਈ.ਸੀ.ਐਸ.ਐਸ.ਆਰ ਦਿੱਲੀ ਤੋ ਪੁਜੇ ਮੈਂਬਰ ਸੈਕਰੇਟਰੀ ਪ੍ਰੋ. ਵੀ.ਕੇ.ਮਲਹੋਤਰਾ ਨੇ ਪਿਛਲੇ ਸਮੇਂ ਵਿੱਚ ਰਾਜਨੀਤੀਵਾਨਾਂ, ਮੀਡੀਆ ਅਤੇ ਅਰਥਸ਼ਾਸਤਰੀਆਂ ਵੱਲੋਂ ਦਿੱਤੇ ਗਏੇ ਵਖੋਂ ਵੱਖ ਵਿਚਾਰਾ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਟੈਕਸ ਦੇ ਪੈਸੇ ਵਿੱਚ ਵੱਡਾ ਵਾਧਾ ਹੋਇਆ ਹੈ।
ਨੋਟਬੰਦੀ ਨੇ ਪੈਸਿਆਂ ਦਾ ਲੈਣ-ਦੇਣ ਪਾਰਦਰਸ਼ੀ ਕਰ ਦਿੱਤਾ ਹੈ ਜਿਸ ਨਾਲ ਭ੍ਰਿਸ਼ਟਾਚਾਰ ਮੁਕਤ ਰਾਸ਼ਟਰ ਸੰਭਵ ਹੋ ਸਕੇਗਾ, ਇਥੋ ਤੱਕ ਕਿ ਜੀ.ਡੀ.ਪੀ. ਵਿੱਚ ਵਾਧਾ ਲਗਭਗ -0.5% ਦਰਜ਼ ਕੀਤਾ ਗਿਆ ਹੈ। ਇਸ ਕਦਮ ਨੇ ਸਧਾਰਨ ਲੋਕਾਂ ਵਿੱਚ ਕਾਲੇ ਧੰਨ ਪ੍ਰਤੀ ਚੇਤਨਾ ਪੈਦਾ ਕੀਤੀ ਹੈ। ਹੁਣ ਸਰਕਾਰ ਲਈ ਹੋਰ ਅੱਗੇ ਵੱਧਣ ਦਾ ਸਮਾਂ ਹੈ। ਉਹਨਾਂ ਕਿਹਾ ਕਿ ਗੁਡਜ਼ ਐਂਡ ਸਰਵਿਸਿਜ਼ ਟੈਕਸ ਦੇ ਲਾਗੂ ਹੋਣ ਨਾਲ ਆਰਥਿਕ ਪ੍ਰਣਾਲੀ ਹੋਰ ਪਾਰਦਰਸ਼ੀ ਬਣੇਗੀ। ਮੌਜੂਦਾ ਸਮੇਂ ਸਰਕਾਰ ਵੱਲੋਂ ਨਗਦੀ ਰਹਿਤ ਸਿਸਟਮ ਦੀ ਸ਼ੁਰਆਤ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਨੋਟਬੰਦੀ ਨੂੰ ਉਹਨਾਂ ਨੇ ਦੇਸ਼ ਲਈ ਇੱਕ ਕ੍ਰਾਂਤੀਕਾਰੀ ਕਦਮ ਦੱਸਿਆ। ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ ਨੇ ਬੋਲਦਿਆਂ ਕਿਹਾ ਕਿ ਸਧਾਰਨ ਜਨਤਾ ਨੂੰ ਸਰਕਾਰ ਦੇ ਇਸ ਕਦਮ ਤੋਂ ਕਾਫ਼ੀ ਉਮੀਦਾਂ ਹਨ। ਉਹਨਾਂ ਕਿਹਾ ਕਿ ਇਹ ਇੱਕ ਚੰਗੀ ਸੱਤਾ ਦੀ ਨਿਸ਼ਾਨੀ ਹੈ ਕਿ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਬਿਹਤਰ ਬਨਾਉਣ ਲਈ ਕੋਈ ਵੱਡਾ ਕਦਮ ਚੁੱਕਿਆ ਹੈ। ਪਰੰਤੂ ਇਹ ਅੰਤ ਨਹੀਂ ਹੈ।ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਭਵਿੱਖ ਵਿੱਚ ਹੋਰ ਬਹੁਤ ਸਾਰੇ ਠੋਸ ਕਦਮ ਚੁਕਣੇ ਪੈਣਗੇ। ਉਹਨਾਂ ਕਿਹਾ ਕਿ ਨੋਟਬੰਦੀ ਨੂੰ ਆਪਣਾ ਕੇ ਭਾਰਤੀਆਂ ਨੇ ਰਾਸ਼ਟਰਵਾਦ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ।
ਤਿਰੂਪਤੀ ਤੋਂ ਆਏ ਪ੍ਰੋ: ਏ.ਰੰਗਾ ਰੈਡੀ ਨੇ ਵਿਚਾਰ ਰੱਖਦਿਆਂ ਕਿਹਾ ਕਿ ਨੋਟਬੰਦੀ ਭਾਰਤੀ ਅਰਥਚਾਰੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਲਈ ਪ੍ਰਧਾਨ ਮੰਤਰੀ ਨੋਬੇਲ ਪੁਰਸਕਾਰ ਦਾ ਹੱਕਦਾਰ ਹੈ। ਨੋਟਬੰਦੀ ਰਾਹੀਂ ਇਕੱਠਾ ਕੀਤਾ ਗਿਆ ਧੰਨ ਗਰੀਬਾਂ ਨੂੰ ਉਪਰ ਚੁੱਕਣ ਲਈ ਲਾਹੇਵੰਦ ਸਿੱਧ ਹੋਵੇਗਾ ਜਿਸ ਨਾਲ ਇਕ ਬਰਾਬਰੀ ਦਾ ਸਮਾਜ ਸੰਭਵ ਹੋ ਸਕੇਗਾ। ਡਿਜੀਟਲ ਲੈਣ-ਦੇਣ ਨਾਲ ਅਰਥਚਾਰਾ ਪਾਰਦਰਸ਼ੀ ਬਣੇਗਾ।
ਸ਼੍ਰੀ ਨਿਰਮਲ ਚੰਦ, ਆਰ.ਬੀ.ਆਈ ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ ਨੇ ਬੋਲਦਿਆਂ ਕਿਹਾ ਕਿ ਭਾਵੇਂ ਨੋਟਬੰਦੀ ਦੌਰਾਨ ਅਸਥਾਈ ਸਮੇਂ ਲਈ ਨਗਦੀ ਦੀ ਕਮੀ ਆਈ ਸੀ ਪਰੰਤੂ ਆਰ.ਬੀ.ਆਈ ਨੇ ਤਨਦੇਹੀ ਨਾਲ ਰਾਸ਼ਟਰ ਦੀ ਭਲਾਈ ਵਿੱਚ ਕੰਮ ਕਰਦਿਆਂ ਇਸ ਸਮੱਸਿਆ ਨੂੰ ਜਲਦ ਸੁਲਝਾਉਣ ਲਈ ਅਣਥੱਕ ਕੋਸ਼ਿਸ਼ਾਂ ਜਾਰੀ ਰੱਖੀਆਂ। ਉਹਨਾਂ ਤਰਕ ਦਿੱਤਾ ਕਿ ਆਰਥਿਕ ਪ੍ਰਣਾਲੀ ਨੂੰ ਪਾਰਦਰਸ਼ੀ ਬਨਾਉਣ ਲਈ ਨੋਟਬੰਦੀ ਇਕ ਨਿਵੇਕਲਾ ਅਤੇ ਮਹੱਤਵਪੂਰਨ ਕਦਮ ਹੈ। ਉਹਨਾਂ ਕਿਹਾ ਕਿ ਹਾਲਿ ਸਫ਼ਰ ਖਤਮ ਨਹੀਂ ਹੋਇਆ। ਰਾਸ਼ਟਰ ਦੇ ਨਿਰਮਾਣ ਲਈ ਹੋਰ ਕਦਮ ਚੁੱਕੇ ਜਾਂਦੇ ਰਹਿਣਗੇ ਤੇ ਭਾਰਤ ਦੇ ਲੋਕਾਂ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਇਸ ਰਾਸ਼ਟਰ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ । ਆਰ.ਬੀ.ਆਈ. ਇਸ ਮਿਸ਼ਨ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।
ਸੈਮੀਨਾਰ ਦੇ ਆਰਗੇਨਾਈਜਿੰਗ ਸੈਕਟਰੀ ਡਾ. ਵਿਨੋਦ ਕੁਮਾਰ ਨੇ ਸੈਮੀਨਾਰ ਬਾਰੇ ਰਿਪੋਰਟ ਪੜਦਿਆਂ ਕਿਹਾ ਕਿ ਭਰਪੂਰ ਬਹਿਸ ਤੋ ਬਾਅਦ ਸੈਮੀਨਾਰ ਵਿਚੋਂ ਇਕ ਉਸਾਰੂ ਸਹਿਮਤੀ ਉਭਰ ਕੇ ਸਾਹਮਣੇ ਆਈ ਹੈ। ਚਿੰਤਕਾਂ ਨੇ ਨੋਟਬੰਦੀ ਵਰਗੇ ਵੱਡੇ ਕਦਮ ਨੂੰ ਸਵੀਕਾਰ ਕਰਦਿਆਂ ਭਵਿੱਖ ਬਾਰੇ ਹੋਰ ਉਸਾਰੂ ਯੋਜਨਾਵਾਂ ਬਨਾਉਣ ਦੀ ਲੋੜ ਉਪਰ ਜ਼ੋਰ ਦਿੱਤਾ ਹੈ।
ਅੰਤ ਵਿੱਚ ਵਿਭਾਗ ਦੇ ਮੁਖੀ, ਡਾ. ਡੀ.ਕੇ.ਮਦਾਨ ਨੇ 20 ਤੋਂ ਵੱਧ ਰਾਜਾਂ ਤੋਂ ਪਹੁੰਚੇ ਹੋਏ ਰਿਸੋਰਸ ਪਰਸਨਜ਼, ਡੈਲੀਗੇਟਾਂ ਅਤੇ ਵਿਦਿਆਰਥੀਆਂ ਦਾ ਸੈਮੀਨਾਰ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ। ਉਨਾਂ ਨੇ ਆਸ਼ਾ ਜਾਹਿਰ ਕੀਤੀ ਕਿ ਸਰੋਤਿਆਂ ਨੇ ਸੈਮੀਨਾਰ ਤੋਂ ਬਹੁਤ ਕੁਝ ਸਿਖਿਆ ਹੈ ਤੇ ਉਹ ਇਸਨੂੰ ਆਪਣੀ ਜਿੰਦਗੀ ਅਤੇ ਦੇਸ਼ ਨੁੰ ਬਿਹਤਰ ਬਨਾਉਣ ਲਈ ਇਸਤੇਮਾਲ ਕਰ ਸਕਦੇ ਹਨ।

