ਪੰਜਾਬੀ ‘ਵਰਸਿਟੀ ‘ਚ ”ਰੀਸੈਂਟ ਐਡਵਾਂਸਿਜ਼ ਇਨ ਹਿਊਮਨ ਜੈਨੇਟਿਕਸ” ਵਿਸ਼ੇ ‘ਤੇ ਦੋ ਸੈਮੀਨਾਰ
ਪਟਿਆਲਾ, 27 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵਲੋ ”ਰੀਸੈਂਟ ਐਡਵਾਂਸਿਜ਼ ਇਨ ਹਿਊਮਨ ਜੈਨੇਟਿਕਸ” ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਰੰਭ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਕੀਤੀ। ਸਮਾਰੋਹ ਦਾ ਉਦਘਾਟਨ ਡਾ. ਜੈ ਰੂਪ ਸਿੰਘ, ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੀਤਾ। ਡਾ. ਅਨਿਲ ਭੰਸਾਲੀ, ਮੁਖੀ, ਐਂਡੋਕ੍ਰਿਨੋਲੋਜੀ ਵਿਭਾਗ, ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ।
ਉਦਘਾਟਨੀ ਭਾਸ਼ਣ ਦਿੰਦਿਆ੍ਵ ਡਾ. ਜੈ ਰੂਪ ਸਿੰਘ ਨੇ ਜੈਨੇਟਿਕਸ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਬਾਰੇ ਵਿਚਾਰ ਚਰਚਾ ਕੀਤੀ। ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਅਨਿਲ ਭੰਸਾਲੀ ਨੇ ਕਿਹਾ ਕਿ ਸਾਡੀਆਂ ਰ’ਜਾਨਾ ਖਾਣ-ਪੀਣ ਦੀਆਂ ਆਦਤਾਂ ਅਤੇ ਰਹਿਣ ਸਹਿਣ ਦੀਆਂ ਬੇਤਰਤੀਬੀਆਂ ਸ਼ੁੱਗਰ ਅਤੇ ਹ’ਰ ਅਲਾਮਤਾਂ ਨੂੰ ਜਨਮ ਦਿੰਦੀਆਂ ਹਨ। ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਵਲ ਂਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।ਇਸ ਤੋਂ ਪਹਿਲਾਂ ਸੈਮੀਨਾਰ ਦੇ ਕਨਵੀਨਰ ਡਾ. ਐਸ.ਐਮ.ਐਸ. ਚਹਿਲ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆ੍ਵ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਗਿਨਜਿੰਦਰ ਕੌਰ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।..

