ਪੰਜਾਬ

ਡਾ. ਵਿਜੈ ਹਰਜਾਈ ਮੁੱਖ ਮੰਤਰੀ ਦੀ ਵੀ.ਵੀ.ਪੀ.ਆਈ ਮੈਡੀਕਲ ਟੀਮ ਦੇ ਸੀਨੀਅਰ ਸਲਾਹਕਾਰ ਨਿਯੁਕਤ

ਵੀ.ਵੀ.ਆਈ.ਪੀ ਮੈਡੀਕਲ ਟੀਮ ਦੇ ਇੰਚਾਰਜ ਵਜੋਂ ਸਮੁੱਚੇ ਕੰਮ-ਕਾਜ ‘ਚ ਤਾਲਮੇਲ ਕਰਨ ਲਈ ਆਖਿਆ
ਚੰਡੀਗੜ੍ਹ, 29 ਮਾਰਚ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ.ਵੀ.ਆਈ.ਪੀ ਮੈਡੀਕਲ ਟੀਮ ਦਾ ਡਾ. ਵਿਜੈ ਹਰਜਾਈ ਨੂੰ ਠੇਕੇ ਦੇ ਅਧਾਰ ‘ਤੇ ਸੀਨੀਅਰ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ।

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਹਰਜਾਈ ਵੀ.ਵੀ.ਆਈ.ਪੀ ਮੈਡੀਕਲ ਟੀਮ ਦੇ ਇੰਚਾਰਜ ਹੋਣਗੇ ਅਤੇ ਸਮੁੱਚੇ ਕੰਮ-ਕਾਜ ਲਈ ਤਾਲਮੇਲ ਕਰਨਗੇ।
ਗੌਰਤਲਬ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਡਾ. ਹਰਜਾਈ ਨੂੰ ਹੋਰਨਾਂ ਮੈਡੀਕਲ ਤੇ ਸਿਹਤ ਸੰਸਥਾਵਾਂ ਦੇ ਸਲਾਹਕਾਰ ਤੋਂ ਇਲਾਵਾ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਵੀ ਆਗਿਆ ਦਿੱਤੀ ਹੈ।

Leave a Reply

Your email address will not be published. Required fields are marked *