ਹਰਿਆਣਾ ਪੁਲਿਸ ਨੇ ਨਕਲੀ ਘਿਓ ਬਣਾਉਣ ਦੀ ਦੋ ਫੈਕਟਰੀ ਫੜੀਆਂ
ਚੰਡੀਗੜ੍ਹ, 29 ਮਾਰਚ (ਮਧੂਸਾਰ ਬਿਊਰੋ)
ਹਰਿਆਣਾ ਦੇ ਗੁਪਤਚਰ ਵਿਭਾਗ ਦੇ ਮੁੱਖ ਮੰਤਰੀ ਉਡਨਦਸਤੇ ਦੀ ਵਿਸ਼ੇਸ਼ ਇਕਾਈ ਵੱਲੋਂ ਚਲਾਏ ਗਏ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਪਿਛਲੇ ਦਿਨਾਂ ਨਕਲੀ ਘਿਓ ਬਣਾਉਣ ਵਾਲੀ ਦੋ ਫੈਕਟਰੀਆਂ ‘ਤੇ ਛਾਪੇ ਮਾਰ ਕੇ ਘਿਓ ਦੇ ਨਮੂਨੇ ਲਏ ਗਏ, 7 ਬੱਸਾਂ ਦੇ ਚਾਲਾਨ ਕੀਤੇ ਗਏ ਅਤੇ 23,686 ਬੋਤਲਾਂ ਦੇਸੀ ਸ਼ਰਾਬ ਦੀ ਬਰਾਮਦ ਕੀਤੀ ਗਈ।
ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਹਿਸਾਰ ਵਿਚ ਮਿਰਜਾਪੁਰ ਰੋਡ ‘ਤੇ ਸਥਿਤ ਪੁਰਾਣੀ ਦੁੱਧ ਡੇਅਰੀ ਵਿਚ ਚਲਾਈ ਜਾ ਰਹੀ ਨਕਲੀ ਘਿਓ ਬਣਾਉਣ ਦੀ ਫੈਕਟਰੀ ਅਤੇ ਸ਼ਾਮ ਬਿਹਾਰ ਕਾਲੋਨੀ ਇੰਡਸਟਰੀਅਲ ਏਰਿਆ ਹਿਸਾਰ ਸਥਿਤ ਸ਼ਿਵ ਟ੍ਰੈਡਿੰਗ ਕੰਪਨੀ ਦੇ ਨਾਂਅ ਤੋਂ ਚਲਾਈ ਜਾ ਰਹੀ ਨਕਲੀ ਘਿਓ ਬਣਾਉਣ ਵਾਲੀ ਫੈਕਟਰੀ ‘ਤੇ ਛਾਪੇ ਮਾਰ ਕੇ ਘਿਓ ਦੇ ਸੈਪਲ ਲਏ ਗਏ। ਪੁਰਾਣੀ ਦੁੱਧ ਡੇਅਰੀ ਵਿਚ ਚਲਾਈ ਜਾ ਰਹੀ ਨਕਲੀ ਘਿਓ ਬਣਾਉਣ ਦੀ ਫੈਕਟਰੀ ਤੋਂ 100 ਟੀਨ ਪ੍ਰੋਟੋ ਵਨਸਪਤੀ (15 ਕਿਲੋਗ੍ਰਾਮ ਪ੍ਰਤੀ ਟੀਨ), 32 ਟੀਨ ਅਕਸਰ ਵਨਸਪਤੀ (15 ਕਿਲੋਗ੍ਰਾਮ ਪ੍ਰਤੀ ਟੀਨ), 13 ਟੀਨ ਰਿਫਾਇੰਡ ਤੇਲ (15 ਕਿਲੋਗ੍ਰਾਮ ਪ੍ਰਤੀ ਟੀਨ), 9 ਪੇਟੀ ਮਧੂ ਸੰਧਾ ਘਿਓ (15 ਕਿਲੋਗ੍ਰਾਮ ਪ੍ਰਤੀ ਟੀਨ), 67 ਕਿਲੋਗ੍ਰਾਮ ਮਧੂ ਸੰਧਾ ਘਿਓ (1-1 ਕਿਲੋਗ੍ਰਾਮ ਦੀ ਪੈਕਿੰਗ), 7 ਕਿਲੋਗ੍ਰਾਮ ਮਧੂ ਸੰਧਾ ਘਿਓ (ਖੁਲਾ), 42 ਪੇਟੀ ਮਧੂ ਸੰਗਮ (15 ਕਿਲੋਗ੍ਰਾਮ ਪ੍ਰਤੀ ਪੇਟੀ), 14 ਕਿਲੋਗ੍ਰਾਮ ਡਾਲਡਾ ਘਿਓ ਦੇ ਪੈਕੇਟ ਅਤੇ 6 ਵੱਡੇ ਗੈਸ ਸਿਲੈਂਡਰ ਬਰਾਮਦ ਕੀਤੇ ਗਏ।
ਸ਼ਿਵ ਟ੍ਰੇਡਿੰਗ ਕੰਪਨੀ ਨਾਮਕ ਫੈਕਟਰੀ ਤੋਂ 10 ਟੀਨ ਘਿਓ ਬਿਨਾਂ ਮਾਰਕਾ ਲੋਹੇ ਦੇ ਟੀਨ ਵਿਚ ਤੇ 18 ਟੀਨ ਘਿਓ ਬਿਨਾ ਮਾਰਕ ਪਲਾਸਟਿਕ ਦੇ ਡਿੱਬੇ ਵਿਚ (15 ਕਿਲੋਗ੍ਰਾਮ ਪ੍ਰਤੀ ਟੀਨ), 25 ਕਿਲੋਗ੍ਰਾਮ ਸ੍ਰੀ ਭਾਰਤ ਘਿਓ ਇਕ-ਇਕ ਕਿਲੋਗ੍ਰਾਮ ਦੀ ਪੈਕਿੰਗ, 10 ਕਿਲੋਗ੍ਰਾਮ ਘਿਓ ਬਿਨਾ ਮਾਰਕ ਇਕ-ਇਕ ਕਿਲੋਗ੍ਰਾਮ ਦੀ ਪੈਕਿੰਗ, 01 ਪੇਟੀ ਸੰਘ ਦੇਸੀ ਘਿਓ (15 ਕਿਲੋਗ੍ਰਾਮ ਪ੍ਰਤੀ ਪੇਟੀ), 27 ਡਿੱਬੇ ਕਨਹਿਆ ਘਿਓ (15 ਕਿਲੋਗ੍ਰਾਮ ਪ੍ਰਤੀ ਡੱਬਾ), 97 ਕਿਲੋਗ੍ਰਾਮ ਕੰਹੈਆ ਕਿੰਗ ਘਿਓ (900 ਗ੍ਰਾਮ ਦੀ ਪੈਕਿੰਗ), 3 ਡਿੱਬੇ ਡੇਅਰੀ ਸੰਘ (16 ਕਿਲੋਗ੍ਰਾਮ ਪ੍ਰਤੀ ਡਿੱਬਾ), 10 ਟੀਨ ਅਕਸਰ ਵਨਸਪਤੀ (15 ਕਿਲੋਗ੍ਰਾਮ ਪ੍ਰਤੀ ਟੀਨ), 11 ਟੀਨ ਵਿਭੋਰ ਰਿਫਾਇੰਡ ਸੋਆਬੀਨ ਤੇਲ (15 ਕਿਲੋਗ੍ਰਾਮ ਪ੍ਰਤੀ ਟੀਨ), 8 ਟੀਨ ਮਹਾਕੋਸ਼ ਰਿਫਾਇੰਡ, 1 ਟੀਨ ਕਿ²ੰਗ ਸੋਇਆਬੀਨ ਟੀਨ (15 ਕਿਲੋਗ੍ਰਾਮ ਪ੍ਰਤੀ ਟੀਨ), 100 ਟੀਨ ਖਾਲੀ (5 ਕਿਲੋਗ੍ਰਾਮ ਵਾਲੇ), 200 ਟੀਨ ਖਾਲੀ (1 ਕਿਲੋਗ੍ਰਾਮ ਵਾਲੇ), 50 ਟੀਨ ਖਾਲੀ (2 ਕਿਲੋਗ੍ਰਾਮ ਵਾਲੇ), 6 ਘਰੇਲੂ ਸਿਲੈਂਡਰ, 2 ਕਾਮਸ਼ਿਅਲ ਸਿਲੈਂਡਰ ਅਤੇ ਦੋ ਵੱਡੇ ਟਬ ਬਰਾਮਦ ਕੀਤੇ ਗਏ।
ਬੁਲਾਰੇ ਨੇ ਦਸਿਆ ਕਿ ਜਿਲਾ ਕੁਰੂਕਸ਼ੇਤਰ ਵਿਚ ਆਬਕਾਰੀ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਕਬਜੇ ਤੋਂ 84 ਬੋਤਲ ਦੇਸੀ ਸ਼ਰਾਬ ਬਰਾਮਦ ਕੀਤੀ ਗਈ, ਜੂਆ ਐਕਟ ਦੇ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ਾ ਤੋਂ 1245 ਰੁਪਏ ਬਰਾਮਦ ਕੀਤੇ ਗਏ ਅਤੇ ਨਾਜਾਇਜ ਖਨਨ ਕਰਦੇ ਹੋਏ ਰੇਤ ਨਾਲ ਭਰਿਆ ਇਕ ਟਰੱਕ ਨੂੰ ਕਬਜਾ ਵਿਚ ਲੈ ਕੇ ਆਰ.ਟੀ.ਏ. ਦੇ ਹਵਾਲੇ ਕੀਤੇ ਗਿਆ ਅਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ। ਜਿਲਾ ਕੈਥਲ ਵਿਚ ਆਬਕਾਰੀ ਐਕਟ ਤੇ ਤਹਿਤ ਮੁਕਦਮਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜੇ ਤੋਂ 12 ਬੋਤਲ ਦੇਸੀ ਸ਼ਰਾਬ ਬਰਾਮਦ ਕੀਤੀ ਗਈ, ਜੂਆ ਐਕਟ ਦੇ ਤਹਿਤ ਦੋ ਮੁਕਦਮੇ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜੇ ‘ਚ 3050 ਰੁਪਏ ਬਰਾਮਦ ਕੀਤੇ ਗਏ। ਇਸ ਤਰ੍ਹਾਂ, ਇਕ ਵਿਅਕਤੀ ਤੋਂ 120 ਗ੍ਰਾਮ ਸੁਲਫਾ ਬਰਾਮਦ ਕਰਕੇ ਉਸ ਦੇ ਵਿਰੁੱਧ ਦੋਸ਼ ਦਰਜ ਕੀਤਾ ਗਿਆ ਅਤੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਜਿਲਾ ਜੀਂਦ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਤੋਂ 26 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਅਤੇ ਉਨ੍ਹਾਂ ਦੇ ਵਿਰੁੱਧ ਮੁਕਦਮੇ ਦਰਜ ਕੀਤੇ ਗਏ। ਇਸ ਤਰ੍ਹਾਂ, 6 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਪਾਏ ਜਾਣ ‘ਤੇ ਉਨ੍ਹਾਂ ਤੋਂ 4,090 ਰੁਪਏ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਦੇ ਵਿਰੁੱਧ ਜੂਆ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ। ਜਿਲਾ ਭਿਵਾਨੀ ਵਿਚ ਇਕ ਸੈਂਟਰੋ ਗੱਡੀ ਵਿਚੋਂ 30 ਪੇਟੀ ਦੇਸੀ ਸ਼ਰਾਬ ਬਰਾਬਦ ਕਰਕੇ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ। ਇਸ ਤਰ੍ਹਾਂ ਇਕ ਵਿਅਕਤੀ ਤੋਂ 45 ਗ੍ਰਾਮ ਸੁਲਫਾ ਬਰਾਮਦ ਕਰਕੇ ਉਸ ਦੇ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਅਤੇ ਉਸ ਨੂੰ ਹਿਰਾਸਤ ਵਿਚ ਲਿਆ ਗਿਆ।
ਇਸ ਤਰ੍ਹਾਂ, ਭਿਵਾਨੀ-ਕਾਲੂਵਾਲਾ (ਅਟੇਲਾ) ਬਿਨਾਂ ਪਰਮਿਟ ਜਾ ਰਹੀ ਇਕ ਨਿੱਜੀ ਬੱਸ ਨੂੰ ਇੰਮਾਊਂਡ ਕੀਤਾ ਗਿਆ। ਜਿਲਾ ਦਾਦਰੀ ਵਿਚ 3 ਵਿਅਕਤੀਆਂ ਤੋਂ ਵੱਖ-ਵੱਖ ਥਾਂਵਾਂ ‘ਤੇ 43 ਬੋਤਲ ਦੇਸੀ ਸ਼ਰਾਬ ਦੀ ਬਰਾਮਦ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਅਤੇ ਕਲੰਦਰਾ ਤਿਆਰ ਕੀਤਾ ਗਿਆ। ਇਸ ਤਰ੍ਹਾਂ, ਜੂਆ ਐਕਟ ਦੇ ਤਹਿਤ ਵੱਖ-ਵੱਖ ਥਾਂਵਾਂ ‘ਤੇ 11 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਫੜਿਆ ਅਤੇ ਉਨ੍ਹਾਂ ਦੇ ਕਬਜੇ ‘ਚ ਲਗਭਗ 18,000 ਰੁਪਏ ਬਰਾਮਦ ਕਰਕੇ ਉਨ੍ਹਾਂ ਦੇ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ। ਇਸ ਤਰ੍ਹਾਂ, ਇਕ ਵਿਅਕਤੀ ਤੋਂ 32 ਬੋਰ ਦਾ ਦੇਸੀ ਕੱਟਾ ਬਰਾਮਦ ਕਰਕੇ ਉਸ ਦੇ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ।

