ਭਾਈ ਗੁਰਦਾਸ ਨਰਸਿੰਗ ਕਾਲਜ਼ ‘ਚ ਵਿਸ਼ਵ ਸਿਹਤ ਦਿਵਸ ਮਨਾਇਆ
ਪਟਿਆਲਾ, 8 ਅਪ੍ਰੈਲ (ਮਧੂਸਾਰ ਬਿਊਰੋ
ਭਾਈ ਗੁਰਦਾਸ ਨਰਸਿੰਗ ਕਾਲਜ਼ ਪਟਿਆਲਾ ਵਿਖੇ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਡਾਇਰੈਕਟਰ ਕਾਲਜ਼ ਦੀ ਅਗਵਾਈ ‘ਚ ਵਿਸ਼ਵ ਸਿਹਤ ਦਿਵਸ ਬੀ.ਐਸ.ਸੀ. ਨਰਸਿੰਗ, ਜੀ.ਐਨ.ਐਮ.ਵਿਦਿਆਰਥੀਆਂ ਦੀ ਸ਼ਮੂਲੀਅਤ ਕਰਕੇ ਮਨਾਇਆ ਗਿਆ।
ਡਾ. ਓ.ਪੀ. ਸਿੰਘ ਕੰਡੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਡਿਪਰੈਸ਼ਨ ਦੇ ਵਿਸ਼ੇ ‘ਤੇ ਖੋਜ਼ ਭਰਪੂਰ ਪੇਪਰ ਪੜ੍ਹਿਆ ਕਿ ਵਿਅਕਤੀ ਨਿਰਾਸ਼ਾ ਜਾਂ ਢਹਿੰਦੀਆਂ ਕਲਾ ‘ਚੋਂ ਕਿਵੇਂ ਨਿਕਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਡਿਪਰੈਸ਼ਨ ਇਕ ਦਿਮਾਗੀ ਬਿਮਾਰੀ ਹੈ ਅਤੇ ਅਜਿਹਾ ਵਿਅਕਤੀ ਨਿਰਾਸ਼ਾ ਜਾਂ ਉਦਾਸੀਨਤਾ ਦੇ ਆਲਮ ਵਿੱਚ ਰਹਿਣ ਲੱਗ ਜਾਂਦਾ ਹੈ। ਅਜਿਹੇ ਲੋਕ ਚਿੰਤਾ ਦਾ ਸ਼ਿਕਾਰ ਰਹਿੰਦੇ ਹਨ। ਬੀ.ਐਸ.ਸੀ. ਕੋਰਸ ਦੇ ਸਾਰੇ ਬੱਚਿਆਂ ਨੇ ਡਿਪਰੈਸ਼ਨ ਦੇ ਵਿਸ਼ੇ ‘ਤੇ ਇਕ ਨਾਟਕ ਵੀ ਪੇਸ਼ ਕੀਤਾ, ਜਿਸ ਦੀ ਭਰਪੂਰ ਪ੍ਰਸੰਸਾ ਹੋਈ। ਡਾ. ਕੰਡੇ ਨੂੰ ਕਾਲਜ਼ ਵੱਲੋਂ ਸਿਰੋਪਾ ਤੇ ਸ਼ਾਲ ਭੇਂਟ ਕੀਤੇ ਗਏ। ਸਮਾਗਮ ਵਿੱਚ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੋਂ ਬਿਨ੍ਹਾਂ ਪ੍ਰੋਫੈ. ਆਗਮਪ੍ਰੀਤ ਕੌਰ, ਰੁਪਿੰਦਰ ਕੌਰ, ਦਲਜੀਤ , ਕੁਲਦੀਪ ਕੌਰ, ਮਨਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਤੇ ਸਵਰਨ ਕੌਰ ਸ਼ਾਮਲ ਹੋਏ।

