ਪਟਿਆਲਾ

ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸ਼ਹੀਦੀ ਦਿਵਸ ਮਨਾਇਆ

ਪਟਿਆਲਾ, 31 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਐਮ. ਪੀ. ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਬੀਬਾ ਜੈਇੰਦਰ ਕੌਰ ਦੀ ਰਹਿਨੁਮਾਈ ਹੇਠ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸ਼ਹੀਦੀ ਦਿਵਸ ਅਤੇ ਸ. ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਕਿਸਾਨ ਅਧਿਕਾਰ ਦਿਵਸ ਵਜੋਂ ਮਨਾ ਕੇ ਸਤਿਆਗ੍ਰਹਿ ਰੱਖਿਆ ਗਿਆ। ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲਾ ਪ੍ਰਧਾਨ ਕੇ. ਕੇ. ਮਲਹੋਤਰਾ, ਪਲਾਨਿੰਗ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਸਮੇਤ ਸਮੂਹ ਆਗੂਆਂ ਨੇ ਇੰਦਰਾ ਗਾਂਧੀ ਦੀ ਫੋਟੋ ‘ਤੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਦੇ ਨਾਲ ਹੀ ਸਮੂਹ ਆਗੂਆਂ ਵਲੋਂ ਸ੍ਰਿਸ਼ਟੀ ਰਚੇਤਾ ਮਹਾਰਿਸ਼ੀ ਵਾਲਮੀਕਿ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਫੋਟੋ ‘ਤੇ ਨਤਮਸਤਕ ਹੋ ਕੇ ਸਮੂਹ ਆਗੂਆਂ ਨੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸਮੂਹ ਆਗੂਆਂ ਨੇ ਕਿਹਾ ਕਿ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਹਾਲ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਅਤੇ ਸ. ਵੱਲਭ ਭਾਈ ਪਟੇਲ ਦਾ ਜਨਮ ਦਿਵਸ ਕਿਸਾਨ ਅਤੇ ਮਜ਼ਦੂਰਾਂ ਦੀ ਰੱਖਿਆ ਲਈ ਸਮਰਪਿਤ ਕੀਤਾ ਗਿਆ ਹੈ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਵਲੋਂ ਕਿਸਾਨਾਂ ਦੇ ਹੱਕ ਵਿਚ ਸੱਤਿਆਗ੍ਰਹਿ ‘ਤੇ ਬੈਠ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿਚ ਕਾਂਗਰਸ ਪਾਰਟੀ ਹੀ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ। ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਲਾਰਜ ਸਕੇਲ ਇੰਡਸਟਰੀ ਦੇ ਵਾਈਸ ਚੇਅਰਮੈਨ ਕੇ. ਕੇ. ਸਹਿਗਲ, ਪੇਡਾ ਦੇ ਵਾਈਸ ਚੇਅਰਮੈਨ ਅਨਿਲ ਮੰਗਲਾ, ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਸੁਰਿੰਦਰਜੀਤ ਸਿੰਘ ਵਾਲੀਆ, ਅਤੁਲ ਜੋਸ਼ੀ, ਨੰਦ ਲਾਲਾ ਗੁਰਾਬਾ, ਕ੍ਰਿਸ਼ਨ ਚੰਦ ਬੁੱਧੂ, ਰਾਜੇਸ਼ ਮੰਡੌਰਾ, ਸ਼ੇਰ ਖਾਨ, ਅਨੁਜ ਖੋਸਲਾ, ਹਰਦੇਵ ਸਿੰਘ ਬੱਲੀ, ਰਾਜੀਵ ਸ਼ਰਮਾ, ਡਾ. ਨਰ ਬਹਾਦਰ ਵਰਮਾ, ਉਧਮ ਸਿੰਘ ਕੰਬੋਜ, ਬਲਵਿੰਦਰ ਗਰੇਵਾਲ, ਜਸਵਿੰਦਰ ਜੁਲਕਾਂ, ਮਹਿੰਦਰ ਸਿੰਘ ਬਡੂੰਗਰ, ਅਸ਼ੋਕ ਖੰਨਾ, ਪ੍ਰਦੀਪ ਦੀਵਾਨ, ਡਾ. ਵਿਕਰਮ ਸ਼ਰਮਾ, ਪਵਨ ਡਾਬੀ, ਭਗਵੰਤ ਸਿੰਘ, ਰਜਿੰਦਰ ਸ਼ਰਮਾ, ਗੁਰਮੀਤ ਸਿੰਘ, ਸੰਜੇ ਸ਼ਰਮਾ, ਹੈਪੀ ਵਰਮਾ, ਰੇਖਾ ਅਗਰਵਾਲ, ਗੋਪਾਲ ਸਿੰਗਲਾ, ਨਿਤਿਸ਼ ਬਾਤਿਸ਼ ਸ਼ੇਰੂ, ਮਨਜੀਵ ਕਾਲੇਕਾ, ਸੁਖਦੇਵ ਮਹਿਤਾ, ਗੋਪੀ ਰੰਗੀਲਾ, ਕੁਲਵੰਤ ਸਿੰਘ ਨਾਰੀਕੇ, ਨਿਖਿਲ ਕੁਮਾਰ ਕਾਕਾ, ਸੰਜੇ ਹੰਸ, ਹਰੀਸ਼ ਮਿਗਲਾਨੀ, ਸੰਦੀਪ ਸਿੰਗਲਾ, ਗੁਰਮੀਤ ਕੌਰ, ਗੁਰਵਿੰਦਰ ਕੌਰ, ਇੰਦਰਜੀਤ ਕੌਰ, ਕਿਰਨ ਮੱਕੜ, ਡਾ. ਗੁਰਮੀਤ ਸਿੰਘ ਬਿੱਟੂ, ਲਖਵਿੰਦਰ ਕਾਕਾ, ਦੀਪਕ, ਰਾਕੇਸ਼ ਬਿਡਲਾ, ਰਾਜ ਕੁਮਾਰ, ਤਾਰਾ ਚੰਦ ਬਿਡਲਾ, ਗੁਰਜੀਤ ਗੁਰੀ, ਵਿਜੇ ਮੋਹਨ ਵਰਮਾ, ਵੇਦ ਪ੍ਰਕਾਸ਼, ਭੂਸ਼ਣ ਸ਼ਰਮਾ, ਸੂਰਜ ਭਾਨ ਮਦਾਨ, ਸ਼ਰਨਜੀਤ ਰਾਂਝਾ, ਸਰਬਜੀਤ ਫਲੋਰਾ, ਪਵਨ ਜੈਨ, ਸੰਜੀਵ ਗੋਇਲ, ਰਾਮ ਪ੍ਰਕਾਸ਼, ਸੰਦੀਪ ਸ਼ਰਮਾ, ਰਾਜੀਵ ਸ਼ਰਮਾ, ਵਿਜੇ ਕਨੌਜੀਆ, ਪਰਮਜੀਤ ਮੱਗੂ, ਵਿਪਨ ਕੁਮਾਰ ਭੱਲਾ, ਯੋਗਿੰਦਰ ਸਿੰਘ, ਮਨੋਹਰ ਸਿੰਘ, ਰਮੇਸ਼ ਲਾਂਬਾ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਬਲਬੀਰ ਰਾਈਮਾਜਰਾ, ਜਸਵਿੰਦਰ ਜਰਗੀਆ, ਮੋਹਨ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *