ਪੰਜਾਬ

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਪੁਸਤਕ ਮੇਲਾ’ 22 ਤੋਂ

ਅੰਮ੍ਰਿਤਸਰ, 20 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲ੍ਹੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਮੇਨ ਲਾਇਬ੍ਰੇਰੀ ਦੇ ਸਾਹਮਣੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਵਿਸ਼ਾਲ ਪੰਡਾਲ ‘ਚ 22 ਤੋਂ 30 ਅਪ੍ਰੈਲ ਤੱਕ ‘ਅੰਮ੍ਰਿਤਸਰ ਪੁਸਤਕ ਮੇਲਾ’ ਲਗਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨ 22 ਅਪ੍ਰੈਲ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ। ਮੇਲੇ ਦੌਰਾਨ 23 ਤੋਂ 26 ਅਪ੍ਰੈਲ ਤੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤੇ ਜਾਣਗੇ।

ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 9 ਰੋਜ਼ਾ ਮੇਲੇ ‘ਚ ਨੈਸ਼ਨਲ ਪੱਧਰ ਦੇ 60 ਦੇ ਕਰੀਬ ਪਬਲਿਸ਼ਰ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਵਿਸ਼ੇਸ਼ ਪ੍ਰੋਗਰਾਮ ਜਿਨ੍ਹਾਂ ‘ਚ 23 ਅਪ੍ਰੈਲ ਨੂੰ ‘ਅਜੋਕੇ ਦੌਰ ‘ਚ ਪੁਸਤਕ ਨੂੰ ਚੁਣੌਤੀਆਂ’ ਵਿਸ਼ੇ ‘ਤੇ ਡਾ. ਹਰਿਭਜਨ ਸਿੰਘ ਭਾਟੀਆ, ਡਾ. ਜੋਗਿੰਦਰ ਕੈਰੋਂ, ਪ੍ਰੋ: ਪਰਮਜੀਤ ਸਿੰਘ ਜੱਜ, ਡਾ. ਪਰਮਿੰਦਰ ਸਿੰਘ ਪ੍ਰਮੁੱਖ ਬੁਲਾਰੇ ਅਤੇ 24 ਅਪ੍ਰੈਲ ਨੂੰ ‘ਕਵੀ ਦਰਬਾਰ’ ‘ਚ ਅਜਾਇਬ ਹੁੰਦਲ, ਡਾ. ਰਵਿੰਦਰ, ਡਾ. ਸੁਖਬੀਰ, ਡਾ. ਅੰਬਰੀਸ਼, ਗੁਰਪ੍ਰੀਤ ਮਾਨਸਾ, ਨਿਰਮਲ ਅਰਪਨ, ਦੇਵ ਦਰਦ, ਮਲਵਿੰਦਰ, ਭੁਪਿੰਦਰਜੀਤ, ਵਿਸ਼ਾਲ, ਅਰਤਿੰਦਰ ਸੰਧੂ, ਮੰਗਤ ਰਾਮ, ਜਗਤਾਰ ਗਿੱਲ, ਗੁਰਬਾਜ, ਭੁਇੰਦਰ, ਜਸਵੰਤ ਹੰਸ, ਨਿਰਮਲ ਤੇ ਸਿਮਰਤ ਗਗਨ ਕਵੀ ਆਪਣੀਆਂ ਰਚਨਾਵਾਂ, 25 ਅਪ੍ਰੈਲ ਨੂੰ ‘ਪੰਜਾਬੀ ਕਹਾਣੀ : ਸਿਰਜਣ ਪ੍ਰੀਕ੍ਰਿਆ’ ਬਾਰੇ ਜਿੰਦਰ, ਦੇਸ ਰਾਜ ਕਾਲੀ, ਮੁਖਤਾਰ ਗਿੱਲ, ਸ਼ਾਮ ਸੁੰਦਰ ਦੀਪਤੀ, ਸੁਰਿੰਦਰ ਕੈਲੀ, ਦੀਪ ਦਵਿੰਦਰ, ਸਰਘੀ, ਸਿਮਰਨ ਧਾਲੀਵਾਲ ਅਤੇ 26 ਅਪ੍ਰੈਲ ਨੂੰ ‘ਪੰਜਾਬੀ ਨਾਟਕ ਤੇ ਰੰਗਮੰਚ’ ਨਾਟਕਾਰ ਕੇਵਲ ਧਾਲੀਵਾਲ, ਹਰਦੀਪ ਗਿੱਲ, ਅਨੀਤਾ ਦੇਵਗਨ, ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ, ਮੰਚਪ੍ਰੀਤ, ਮਨਦੀਪ ਦੀਪ ਆਦਿ ਆਪਣੇ ਵਿਚਾਰ ਸਾਂਝੇ ਕਰਨਗੇ।

Leave a Reply

Your email address will not be published. Required fields are marked *