ਬਿਜਲੀ ਮੁਲਾਜਮਾਂ ਨੇ ਦੂਜੇ ਵੀ ਦਿਨ ਤਨਖਾਹਾਂ ਨਾਂ ਮਿਲਣ ਦੇ ਵਿਰੋਧ ਵਿੱਚ ਕੀਤੀਆਂ ਰੋਸ ਰੈਲੀਆਂ
ਬਿਜਲੀ ਏਕਤਾਂ ਮੰਚ ਪੰਜਾਬ ਦਾ ਪ੍ਰਤੀਨਿਧ ਮੰਡਲ ਡਾਇਰੈਕਟਰ ਵਿੱਤ ਨੂੰ ਮਿਲਿਆਂ:ਤਨਖਾਹਾ ਜਾਰੀ ਕਰਨ ਦੀ ਕੀਤੀ ਮੰਗ:
3972 ਕਰੋੜ ਦੀ ਸਬਸਿਡੀ ਜਾਰੀ ਕਰਨ ਦੀ ਕੀਤੀ ਮੰਗ:
ਪਟਿਆਲਾ 2 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਸੰਘਰਸ਼ਸੀਲ ਧਿਰ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਅੱਜ ਸਮੁੱਚੇ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਦੀਆਂ ਵੱਖ ਵੱਖ ਸਬ ਡਵੀਜਨਾਂ ਤੇ ਇੱਕਤਰ ਹੋ ਕੇ ਜਨਵਰੀ ਮਹੀਨੇ ਦੀਆਂ ਤਨਖਾਹਾਂ ਦੂਜੇ ਦਿਨ ਵੀ ਨਾ ਮਿਲਣ ਦੇ ਵਿਰੋਧ ਵਿੰਚ ਰੋਸ ਰੈਲੀਆਂ ਕੀਤੀਆਂ।
ਮੰਚ ਦੇ ਸੁਬਾਈ ਦਫਤਰ ਤੇ ਪੂਜੀ ਸੂਚਨਾਂ ਨੂੰ ਮੁਤਾਬਿਕ ਜਥੇਬੰਦੀ ਦੇ ਸੱਦੇ ਤੇ ਅਮਿ ਸੰਗਰੂਰ,ਬਰਨਾਲਾ,ਬਠਿਡਾ, ਫਿਰੋਜਪੁਰ, ਫਰੀਦਕੋਟ, ਮੁਕਤਸਰ ਵੰਡ ਸਰਕਲਾਂ ਤੋ ਇਲਾਵਾਂ ਲਹਿਰਾਂ ਮਹੁੱਬਤ ਅਤੇ ਰੋਪੜ ਥਰਮਲ ਪਲਾਟਾ ਤੇ ਇੱਕਠੇ ਹੋ ਕੇ ਮਨੈਜਮੇਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸੇ ਦੋਰਾਨ ਬਿਜਲੀ ਮੁਲਾਜਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰੰਘ ਚਾਹਲ ਦੀ ਅਗਵਾਈ ਹੇਠ ਜਥੇਬੰਦੀ ਦਾ ਵਫਦ ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਐਸ.ਸੀ.ਅਰੋੜਾ ਨੂੰ ਮਿਲ ਦੇ ਮੰਗ ਕੀਤੀ ਬਿਜਲੀ ਮੁਲਾਜਮਾਂ ਦੀਆਂ ਤਨਖਾਹਾ ਦਾ ਜਲਦੀ ਪ੍ਰਬੰਧ ਕੀਤਾ ਜਾਵੇ।ਡਾਇਰੈਕਟਰ ਵਿੱਤ ਨੇ ਇਸ ਸਬੰਧੀ ਜਲਦੀ ਤਨਖਾਹਾ ਜਾਰੀ ਕਰਨ ਦਾ ਭਰੋਸਾ ਦਿੱਤਾ । ਇਸ ਮੋਕੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਇੰਜ: ਐਨ.ਕੇ ਸਰਮਾ ਅਤੇ ਡਾਇਰੈਕਟਰ ਵਣਜ ਇੰਜ: ਉ.ਪੀ. ਗਰਗ ਵੀ ਹਾਜਰ ਸਨ। ਅੱਜ ਸਮੁੱਚੇ ਪੰਜਾਬ ਵਿੱਚ ਬਿਜਲੀ ਮੁਲਾਜਮਾਂ ਦੀਆਂ ਮੁੱਖ ਧਿਰਾਂ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ(ਚਾਹਲ) ਆਈ.ਟੀ.ਆਈ ਇੰਪਲਾਈਜ਼ ਐਸੋਸੀਏਸਨ ਅਤੇ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਆਗੁਆਂ ਤੇ ਵਰਕਰਾਂ ਨੇ ਹਿੱਸਾ ਲਿਆ।ਬਿਜਲੀ ਏਕਤਾ ਮੰਚ ਨੇ ਪੰਜਾਬ ਸਰਕਾਰ ਨੂੰ ਪੱਤਰ ਫੈਕਸ ਕਰਕੇ ਮੰਗ ਕੀਤੀ ਕਿ ਬਿਜਲੀ ਨਿਗਮ ਕਾਰਪੋਰੇਸ਼ਨ ਦੇ ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀਆਂ ਦੇ 31 ਜਨਵਰੀ 2018 ਤੱਕ 3972 ਕਰੋੜ ਰੁਪਏ ਬਕਾਇਆਂ ਜਾਰੀ ਕਰਨ ਦੀ ਮੰਗ ਕੀਤੀ ।ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਦੀਆਂ ਤਨਖਾਹਾਂ ਦਾ ਪੈ ਬਿਲ 125 ਕਰੋੜ ਅਤੇ ਪੈਨਸ਼ਨਰਾ ਦੇ ਪੈ ਬਿਲ 150 ਕਰੋੜ ਮਹੀਨਾਂ ਬਣਦਾ ਹੈ।ਜਥੇਬੰਦੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਬਸਿਡੀਆਂ ਦਾ ਪੈਸਾ ਹਰ ਮਹੀਨੇ ਜਾਰੀ ਕਰੇ ਤਾ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਪੈਨਸਨਾਂ ਅਸਾਨੀ ਨਾਲ ਦਿੱਤੀਆਂ ਜਾ ਸਕਦੀਆਂ ਹਨ।ਉਹਨਾ ਕਿਹਾ ਕਿ ਦਸੰਬਰ ਮਹੀਨੇ ਵੀ ਮੁਲਾਜਮਾਂ ਨੂੰ ਤਨਖਾਹਾਂ ਲੇਟ ਦਿੱਤੀਆ ਗਈਆਂ ਸਨ।ਉਹਨਾਂ ਕਿਹਾ ਕਿ ਬਿਜਲੀ ਨਿਗਮ ਆਪਣੇ ਮੁਲਾਜਮਾਂ ਨੂੰ ਮਹੀਨੈ ਦੇ ਅਖਰੀਲੇ ਦਿਨ ਤਨਖਾਹਾਂ ਦਾ ਭੁਗਤਾਨ ਕਰ ਦਿੰਦਾ ਸੀ ਪ੍ਰਤੂੰ ਸਬਸਿਡੀ ਦੀ ਰਕਮ ਨਾ ਮਿਲਣ ਕਾਰਣ ਮੁਲਾਜਮਾਂ ਦੀਆਂ ਤਨਖਾਹਾ ਲੇਟ ਹੋ ਰਹੀਆਂ ਹਨ ।ਜਥੇਬੰਦੀਆਂ ਨੇ ਕਿਹਾ ਕਿ ਜੇਕਰ ਤਨਖਾਹਾਂ ਨਾ ਪਾਈਆਂ ਗਹੀਆਂ ਤਾ ਜਥੇਬੰਦਕ ਸੰਘਰਸ਼ ਤੇਜ਼ ਕੀਤਾ ਜਾਵੇਗਾ।ਉਹਨਾਂ ਕਿਹਾ ਪੰਜਾਬ ਦੇ ਬਿਜਲੀ ਕਾਮੇ 22 ਫਰਬਰੀ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਪ੍ਰਤੀਨਿਧ ਮਾਰਚ ਮਾਰਨਗੇ। ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਅਤੇ ਮੰਨੀਆਂ ਮੰਗਾ ਲਾਗੂ ਨਾ ਵਿਰੁੱਧ ਮਾਰਚ ਮਹੀਨੇ ਵਿਧਾਨ ਸਭਾ ਦੇ ਸੈਸਨ ਦੋਰਾਨ ਚੰਡੀਗੜ ਵਿਖੇ ਵਿਸਾਲ ਰੋਹ ਭਰਭੁਰ ਵਿਖਾਵਾ ਕੀਤਾ ਜਾਵੇਗਾ।ਜਥੇਬੰਦੀਆਂ ਦੇ ਸੁਬਾਈ ਆਗੂਆ ਗੁਰਵੇਲ ਸਿੰੰਘ ਬੱਲਪੁਰੀਆਂ, ਮਨਜੀਤ ਸਿੰਘ ਚਾਹਲ ,ਨਰਿੰਦਰ ਸਿੰਘ ਸੈਣੀ,ਪੂਰਨ ਸਿੰਘ ਖਾਈ, ਅਮਰਜੀਤ ਸਿੰਘ, ਰਾਮਪਾਲ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ,ਆਰ.ਕੇ ਤਿਵਾੜੀ, ਹਰਬੰਸ ਸਿੰਘ ਦੀਦਾਰਗੜ,ਦਵਿੰਦਰ ਸਿੰਘ ਪਸੋਰ,ਕਮਲ ਪਟਿਆਲਾ,ਰਣਜੀਤ ਸਿੰੰੰਘ ਬੇਜੋਕੀ,ਸੁਰਿੰਦਰ ਪਾਲ ਲਹੋਰੀਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।

