ਡਾ. ਓਬਰਾਏ ਨੇ ਬਾਰ ਐਸੋਸੀਏਸ਼ਨ ਨੂੰ ਲਿਫਟ ਰਿਪੇਅਰ ਕਰਨ ਲਈ ਚੈਂਕ ਸੌਂਪਿਆ
ਪਟਿਆਲਾ 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਬੱਤ ਦਾ ਭਲਾ ਟਰੱਸਟ ਵੱਲੋਂ ਸਮਾਜ ਸੇਵੀ ਕਾਰਜਾਂ ‘ਚ ਯੋਗਦਾਨ ਪਾਉਂਦਿਆਂ ਬਾਰ ਐਸੋਸੀਏਸ਼ਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਵਕੀਲਾਂ ਦੇ ਚੈਂਬਰਾਂ ਦੀ ਲਿਫਟ ਰਿਪੇਅਰ ਲਈ 55,000 ਰੁਪਏ ਦੀ ਸਹਾਇਤਾ ਕੀਤੀ।
ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਓਬਰਾਏ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਭੁੱਲਰ ਨੂੰ ਜ਼ਿਲ੍ਹਾ ਕਚਹਿਰੀਆਂ ‘ਚ ਚੈਂਬਰ ਦੀ ਲਿਫਟ ਰਿਪੇਅਰ ਕਰਵਾਉਣ ਲਈ 55,000 ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਸੌਂਪਿਆ।
ਇਸ ਮੌਕੇ ਡਾ. ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਜ਼ਿਲ੍ਹਾ ਕਚਹਿਰੀਆਂ ‘ਚ ਵਕੀਲਾਂ ਦੇ ਚੈਂਬਰਾਂ ਦੀ ਲਿਫਟ ਦੀ ਰਿਪੇਅਰ ਲਈ ਬਾਰ ਐਸੋਸੀਏਸ਼ਨ ਨੇ ਮੰਗ ਕੀਤੀ, ਜਿਸ ਨੂੰ ਪ੍ਰਵਾਨ ਕਰਦਿਆਂ ਲਿਫਟ ਦੀ ਰਿਪੇਅਰ ਲਈ ਸਹਾਇਤਾ ਰਾਸ਼ੀ ਦਾ ਚੌਕ ਸੌਂਪ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਟਰੱਸਟ ਬਾਰ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਿਆ ਅਤੇ ਕਿਸੇ ਵੀ ਤਰ੍ਹਾਂ ਦੀ ਦਰਪੇਸ਼ ਮੁਸ਼ਕਲਾਂ ਆਉਂਦੀ ਹੈ ਤਾਂ ਟਰੱਸਟ ਅੱਗੇ ਹੋ ਕੇ ਭੂਮਿਕਾ ਨਿਭਾਵੇਗਾ।
ਵਫ਼ਦ ‘ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀ ਐਸ ਭੁੱਲਰ, ਸੰਜੇ ਖੰਨਾ ਸੈਕਟਰ, ਸੰਦੀਪ ਸ਼ਰਮਾ, ਭਵੀ ਰੌਣੀ, ਜੱਸਾ ਸਿੰਘ ਸੰਧੂ, ਸੰਦੀਪ ਸ਼ਰਮਾ ਆਦਿ ਸ਼ਾਮਲ ਸਨ।

