ਪੰਜਾਬਪਟਿਆਲਾ

ਭਾਖੜਾ ਨਹਿਰ ‘ਚ ਦੋ ਨੇ ਮਾਰੀ ਛਾਲ, ਇਕ ਦੀ ਮੌਤ

ਪਟਿਆਲਾ 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਨਾਭਾ ਰੋਡ ਸਥਿਤ ਭਾਖੜਾ ਕੋਲ ਦੋ ਵਿਅਕਤੀਆਂ ਦੇ ਭਾਖੜਾ ‘ਚ ਛਾਲ ਮਾਰ ਜਾਣ ਦੀ ਸੂਚਨਾ ਮਿਲੀ ਹੈ। ਇਨ੍ਹਾਂ ‘ਚੋਂ ਇਕ ਵਿਅਕਤੀ ਖਬਰ ਲਿਖੇ ਜਾਣ ਤੱਕ ਲਾਪਤਾ ਸੀ ਅਤੇ ਦੂਜੇ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਮੁਤਾਬਿਕ ਗੋਬਿੰਦਗੜ ਵਾਸੀ ਮੋਹਿਤ ਦੇ ਪਟਿਆਲਾ ਵਿਖੇ ਭਾਰਤ ਨਗਰ ‘ਚ ਸਹੁਰਾ ਪਰਿਵਾਰ ਰਹਿੰਦਾ ਸੀ।ਉਹ ਇਥੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ ਅਤੇ ਕਿਸੇ ਕਾਰਨ ਗੁੱਸੇ ਵਿਚ ਸੀ। ਉਹ ਦੁਪਿਹਰ ਸਮੇਂ ਆਪਣੇ ਸਕੂਟਰ ਤੇ ਆਪਣੀ ਪਤਨੀ ਨਾਲ ਨਹਿਰ ਤੇ ਆਇਆ ਅਤੇ ਆਪਣਾ ਸਾਰਾ ਸਮਾਨ ਮੋਬਾਇਲ, ਪਰਸ, ਸਕੂਟਰ ਦੀ ਚਾਬੀ ਆਦਿ ਆਪਣੀ ਪਤਨੀ ਨੂੰ ਫੜਾ ਕੇ ਨਹਿਰ ਵਿਚ ਛਾਲ ਮਾਰ ਗਿਆ, ਜਦਕਿ ਦੂਜੇ ਪਾਸੇ ਅਜੇ ਗੋਤਾਖੋਰਾਂ ਦੀ ਟੀਮ ਇਸ ਦੀ ਲਾਸ ਨੂੰ ਤਲਾਸ ਹੀ ਰਹੀ ਸੀ ਕਿ ਵੇਖਦੇ ਹੀ ਵੇਖਦੇ ਅਚਾਨਕ ਇਕ ਵਿਅਕਤੀ ਹੋਰ ਨਹਿਰ ਵਿਚ ਛਾਲ ਮਾਰ ਗਿਆ, ਜਿਸ ਨੂੰ ਮੌਕੇ ਤੇ ਖੜੇ ਗੋਤਾਖੋਰਾਂ ਨੇ ਤੁਰੰਤ ਕੱਢ ਲਿਆ ਅਤੇ ਉਸ ਦੇ ਸਰੀਰ ਚੋਂ ਪਾਣੀ ਕੱਢ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ।

Leave a Reply

Your email address will not be published. Required fields are marked *