ਪੰਜਾਬ

ਕਿਸਾਨਾ ਨੂੰ ਦਿੱਤੇ ਟਿਊਬਵੈਲ ਕੁਨੈਕਸ਼ਨ ‘ਤੇ ਰੋਕ ਲਗਾਉਣਾ ਕਿਸਾਨ ਨਾਲ ਸ਼ਰੇਆਮ ਧੱਕਾ: ਹਰਿੰਦਰਪਾਲ ਚੰਦੂਮਾਜਰਾ

ਪਟਿਆਲਾ, 3 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੋਰ ਦੇ ਵਿਧਾਇਕ, ਵਿਧਾਨ ਸਭਾ ਦੀ ਅਸਟੀਮੇਟ ਤੇ ਪਟੀਸ਼ਨ ਕਮੇਟੀ ਦੇ ਮੈਂਬਰ ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਛੋਟੇ ਕਿਸਾਨਾ ਨੂੰ ਜਿਹੜੇ ਟਿਊਬਵੈਲਾਂ ਦੇ ਕੁਨੈਕਸ਼ਨ ਦਿੱਤੇ ਗਏ ਸਨ, ਉਹਨਾਂ ਕੁਨੈਕਸ਼ਨਾਂ ‘ਤੇ ਸਰਕਾਰ ਵੱਲੋਂ ਰੋਕ ਲਗਾਉਣਾ ਕਿਸਾਨਾ ਨਾਲ ਖਾਸ ਤੌਰ ‘ਤੇ ਛੋਟੇ ਕਿਸਾਨਾ ਨਾਲ ਸਰਾਸਰ ਧੱਕਾ ਹੈ।

ਉਹਨਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਈ ਕਿਸਾਨਾ ਤੋਂ ਤਾਂ ਪੈਸੇ ਵੀ ਭਰਵਾ ਲਏ ਗਏ ਹਨ, ਬਾਵਜੂਦ ਇਸ ਦੇ ਕੂਨੈਕਸ਼ਨ ਨਹੀਂ ਦਿੱਤੇ ਜਾ ਰਹੇ। ਕਈ ਕਿਸਾਨ ਤਾਂ ਅਜਿਹੇ ਹਨ, ਜਿਨ੍ਹਾਂ ਦੇ ਕੁਨੈਕਸ਼ਨ ਹੀ ਰੱਦ ਕਰ ਦਿੱਤੇ ਗਏ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਛੋਟੇ ਕਿਸਾਨਾ ਨਾਲ ਕਿਸੇ ਵੀ ਕੀਮਤ ‘ਤੇ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ। ਕਿਸਾਨਾ ਨੂੰ ਉਹਨਾਂ ਦਾ ਹੱਕ ਦਿਵਾਉਣ ਦੇ ਲਈ ਲੋੜ ਪਈ ਤਾਂ ਸੰਘਰਸ਼ ਤੋਂ ਵੀ ਪਿਛੇ ਨਹੀਂ ਹਟਾਂਗੇ। ਉਹਨਾਂ ਦੱਸਿਆ ਕਿ ਇਸ ਮੁੱਦੇ ‘ਤੇ ਕਿਸਾਨ ਯੂਨੀਅਨਾਂ ਨਾਲ ਗੱਲ ਬਾਤ ਕੀਤੀ ਜਾਵੇਗੀ ਤਾਂ ਕਿ ਕਿਸਾਨਾ ਨੂੰ ਉਹਨਾਂ ਹੱਕ ਦਿਵਾਇਆ ਜਾਵੇ। ਉਹਨਾਂ ਦੱਸਿਆ ਕਿ ਇੱਕ ਪਾਸੇ ਤਾਂ ਕਾਂਗਰਸ ਸਰਕਾਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਰਕਾਰ ਅਖਵਾਉਂਦੀ ਹੈ ਅਤੇ ਦੁਜੇ ਪਾਸੇ ਕਿਸਾਨਾ ਦੇ ਹੱਕਾਂ ‘ਤੇ ਸ਼ਰੇਆਮ ਡਾਕਾ ਮਾਰਿਆ ਜਾ ਰਿਹਾ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਸਹਿਨ ਨਹੀਂ ਕਰੇਗਾ।
ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਛੋਟੇ ਕਿਸਾਨਾ ਨੂੰ ਵੱਡੇ ਪੱਧਰ ‘ਤੇ ਟਿਊਬਵੈਨ ਕੁਨੈਕਸ਼ਨ ਦਿੱਤੇ ਗਏ ਸਨ, ਤਾਂ ਕਿ ਕਿਸਾਨ ਆਪਣੀ ਫਸਲਾਂ ਨੂੰ ਸਹੀ ਤਰੀਕੇ ਨਾਲ ਪਾਲ ਸਕਣ। ਕਿਉਂਕਿ ਪਾਣੀ ਦਾ ਪੱਧਰ ਨੀਵਾਂ ਹੋਣ ਦੇ ਕਾਰਨ ਡੀਜਲ ਇੰਜਣਾ ਨਾਲ ਫਸਲਾਂ ਦੀ ਸਿੰਚਾਈ ਕਰਨਾ ਜਿਥੇ ਕਾਫੀ ਮਹਿੰਗਾ ਪੈ ਰਿਹਾ ਸੀ, ਉਥੇ ਛੋਟੀ ਸਮਰੱਥਾ ਵਾਲਾ ਡੀਜ਼ਲ ਇੰਜਣ ਤਾਂ ਕੰਮ ਹੀ ਨਹੀਂ ਕਰ ਰਿਹਾ। ਕਿਸਾਨ ਦੀ ਇਸ ਸਮੱਸਿਆ ਕਿ ਦੇਖਦੇ ਹੋਏ ਹਨ ਹੀ ਅਕਾਲੀ ਭਾਜਪਾ ਸਰਕਾਰ ਨੇ ਛੋਟੇ ਕਿਸਾਨਾ ਨੂੰ ਟਿਊਬਵੈਲ ਕੁਨੈਕਸ਼ਨ ਵੰਡੇ ਸਨ, ਜਿਨ੍ਹਾਂ ‘ਤੇ ਕਾਂਗਰਸ ਰੋਕ ਲਗਾ ਕੇ ਕਿਸਾਨਾ ਨਾਲ ਧੱਕੇਸ਼ਾਹੀ ਕਰ ਰਹੀ ਹੈ।

Leave a Reply

Your email address will not be published. Required fields are marked *