ਪੰਜਾਬ

ਬਿਜਲੀ ਮੁਲਾਜਮਾਂ ਦੀਆਂ ਸਿਆਸੀ ਅਧਾਰ ਤੇ ਕੀਤੀਆਂ ਬਦਲੀਆਂ ਦਾ ਸਖਤ ਵਿਰੋਧ ਕੀਤਾ ਜਾਵੇਗਾ : ਚਾਹਲ

ਸੰਘਰਸ਼ਸੀਲ ਅੱਧੀ ਦਰਜ਼ਨ ਜਥੇਬੰਦੀਆਂ ਦਾ ਸਾਂਝਾ ਮੋਰਚਾਂ ਜਲਦੀ ਹੋਦ ਵਿੱਚ ਆਵੇਗਾ
ਪਟਿਆਲਾ 3 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਨਿਗਮ ਤੇ ਟਰਾਸਮੀਸ਼ਨ ਨਿਗਮ ਵਿੱਚ ਕੰਮ ਕਰਦੇ ਸੰਘਰਸ਼ਸੀਲ ਮੁਲਾਜਮ ਜਥੇਬੰਦੀਆਂ ਨੇ ਬਿਜਲੀ ਮੁਲਾਜਮਾਂ ਦੀਆਂ ਲੰਮੇ ਸਮੇ ਤੋ ਲਮਕਾਅ ਅਵਸਥਾ ਵਿੱਚ ਪਈਆਂ ਮੰਗਾ ਦੀ ਪ੍ਰਾਪਤੀ ਲਈ ਸਾਂਝਾ ਮੋਰਚਾ ਬਣਾਉਣ ਦੀਆਂ ਸੰਭਾਵਨਾਵਾਂ ਤੇ ਵਿਚਾਰ ਵਟਾਦਰਾਂ ਕੀਤਾ।

ਅੱਧੀ ਦਰਜਨ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਪੰਜਾਬ ਪੱਧਰ ਦੇ ਆਗੂਆਂ ਦੀ ਤਿੰਨ ਘੰਟੈ ਚਲੀ ਮੀਟਿੰਗ ਤੋ ਬਾਅਦ ਜਾਣਕਾਰੀ ਦੇਦੇ ਹੋਏ ਇੰਪਲਾਈਜ਼ ਫੈਡਰੇਸ਼ਨ ਦੀ ਪ੍ਰਜੀਡੀਅਮ ਦੇ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਹਨਾਂ ਵਿੱਚ ਫੈਡਰੇਸ਼ਨ (ਏਟਕ)ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਟੈਕਨੀਕਲ ਸਰਵਿਸ ਯੂਨੀਅਨ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ, ਫੈਡਰੇਸ਼ਨ ਮਹਿੰਦਰ ਸਿੰਘ ਦੀ ਸਾਂਝੀ ਮੀਟਿੰਗ ਸਾਥੀ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਬਿਜਲੀ ਮੁਲਾਜਮਾਂ ਦੀਆਂ ਸਿਆਸੀ ਆਧਾਰ ਤੇ ਕੀਤੀਆਂ ਬਦਲੀਆਂ ਦੀ ਨਿਖੇਧੀ ਕੀਤੀ ਗਈ।ਇਥੇ ਇਹ ਜਿਕਰਯੋਗ ਹੈ ਕਿ ਮਨੈਜਮੇਟ ਨੇ ਵੱਡੇ ਪੱਧਰ ਤੇ ਬਿਜਲੀ ਮੁਲਾਜਮਾਂ ਦੀਆਂ ਸਿਆਸੀ ਆਧਾਰ ਤੇ ਬਦਲੀਆਂ ਕਰ ਦਿੱਤੀਆ ਹਨ।ਜਥੇਬੰਦੀਆਂ ਨੇ ਕਿਹਾ ਕਿ ਬਿਜਲੀ ਮੁਲਾਜਮਾ ਪਿਛਲੇ ਲੰਮੇ ਤੋ 1.12.11 ਤੋ ਪੈ ਬੈਡ ਦੀ ਪ੍ਰਾਪਤੀ ਕਰਨ,ਨਵੀ ਭਰਤੀ ਪੂਰੇ ਸਕੇਲ ਵਿੱਚ ਕਰਨ,ਵਰਕਚਾਰਜ਼ ਕਾਮਿਆਂ ਨੂੰ ਰੈਗੁਲਰ ਕਰਨ,ਹਰ ਤਰਾਂ ਦੇ ਕਾਮਿਆਂ ਨੂੰ ਰੈਗੁਲਰ ਕਰਨ,ਠੇਕੇਦਾਰੀ ਸਿਸਟਮ ਬੰਦ ਕਰਨ,ਸਰਕਾਰੀ ਥਰਮਲਾਂ ਨੂੰ ਚਾਲੂ ਰੱਖਣ,ਟੀ.ਆਰ.ਡਬਲਿਉ ਵਰਕਸਾਪਾ ਨੂੰ ਬਹਾਲ ਕਰਨ,ਰਿਟਾਇਰੀ ਕਰਮਚਾਰੀਆਂ ਨੂੰ ਬਿਜਲੀ ਯੂਨਿਟਾ ਵਿੱਚ ਰਿਆਇਤ ਦੇਣ ਆਦਿ ਫੈਸਲੇ ਲਾਗੂ ਕਰਨ ਦੀ ਮੰਗ ਕੀਤੀ।ਅੱਜ ਦੀ ਮੀਟਿੰਗ ਵਿੱਚ ਭਰਾਤਰੀ ਜਥੇਬੰਦੀਆਂ ਦੇ ਸੁਬਾਈ ਆਗੂ ਮਨਜੀਤ ੰਿਸੰਘ ਚਾਹਲ,ਨਰਿੰਦਰ ਸੈਣੀ, ਪ੍ਰਮੋਦ ਕੁਮਾਰ,ਬਨਾਰਸੀ ਦਾਸ,ਗੁਰਵੇਲ ਸਿੰਘ ਬੱਲਪੁਰੀਆ, ਅਮਰਜੀਤ ਸਿੰਘ,ਮਹਿੰਦਰ ਸਿੰਘ,ਗੁਰਪ੍ਰੀਤ ਸਿੰਘ ਗੰਡੀਵਿੰਡ,ਪੁਰਨ ਸਿੰਘ ਖਾਈ, ਆਰ.ਕੇ ਤਿਵਾਰੀ,ਅਵਤਾਰ ਸਿੰਘ ਸੇਰਗਿਲ,ਪਰਮਜੀਤ ਸਿੰਘ,ਗੋਬਿੰਦਰ ਸਿੰਘ,ਕਮਲ,ਕੁਮਾਰ,ਜਰਨੈਲ ਸਿੰਘ ਚੀਮਾ ਸਾਮਲ ਹੋਏ। ਮੀਟਿੰਗ ਵਿੱਚ ਅਗਲੇ ਪ੍ਰੋਗਰਾਮ ,ਨੀਤੀਆਂ ਤੇ ਸੰਘਰਸ਼ਾਂ ਦੀ ਰੂਪ ਰੇਖਾ ਤਹਿ ਕਰਨ ਲਈ 16 ਜੂਨ ਨੂੰ ਮੁੜ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।ਜਥੇਬੰਦੀਆਂ ਨੇ ਬਿਜਲੀ ਨਿਗਮ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੂੰ ਇਸ ਮੀਟਿਗ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *