ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਹਿਬਾਨਾਂ ਚ ਲੱਗਣਗੇ ਗੁਰਮਿਤ ਕੈਂਪ : ਪ੍ਰੋ. ਬਡੂੰਗਰ
ਪਟਿਆਲਾ 3 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੋਮਣੀ ਕਮੇਟੀ ਅਧੀਨ ਸਮੁੱਚੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਸਕੂਲੀ ਬੱਚਿਆਂ ਨੂੰ ਹੋਈਆਂ ਗਰਮੀ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਜੂਨ ਦੇ ਮਹੀਨੇ ਵਿਚ ਗੁਰਮਤਿ ਕੈਂਪ ਜਰੂਰ ਲਗਾਕੇ ਗੁਰਬਾਣੀ ਸਬੰਧੀ ਸੰਥਿਆ ਦੇਣ ਲਈ ਆਖਿਆ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਗੁਰਮਿਤ ਦੇ ਮਹਾਨ ਸਿਧਾਤਾਂ ਤੋਂ ਜਾਣੂੰ ਕਰਵਾਇਆ ਜਾ ਸਕੇ।
ਸ੍ਰੋਮਣੀ ਕਮੇਟੀ ਪ੍ਰਧਾਨ ਮੀਰੀ ਪੀਰੀ ਸੇਵਾ ਦਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਯਾਦਗਾਰ ਗੁਰਦੁਆਰਾ ਚੌਟਾਲਾ ਸਾਹਿਬ ਸੰਜਰਪੁਰ ਵਿਖੇ ਪੁੱਜੇ ਸਨ। ਇਸ ਮੌਕੇ ਪ੍ਰੋ. ਬਡੂੰਗਰ ਨੇ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਸ਼ਾਨ ਹੈ ਅਤੇ ਪਹਿਚਾਨ ਵੀ ਹੈ। ਸਾਬਤ ਸੂਰਤ ਰਹਿਣੀ ਬਹਿਣੀ ਦੇ ਨਾਲ ਸਿਰ ਤੇ ਸਜੀ ਹੋਈ ਦਸਤਾਰ ਹੀ ਸਿੱਖਾਂ ਨੂੰ ਹੋਰਨਾਂ ਕੌਮਾਂ ਨਾਲੋਂ ਵੱਖਰੀ ਪਹਿਚਾਨ ਕਰਵਾਉਂਦੀ ਹੈ। ਭਾਈ ਮਨਪ੍ਰੀਤ ਸਿੰਘ ਸੰਜਰਪੁਰ ਵੱਲੋਂ ਕਰਵਾਏ ਇਸ ਦਸਤਾਰ ਚੇਤਨਾ ਮਾਰਚ ਵਿਚ ਦੀ ਅਗਵਾਈ ਸਿੱਖ ਕੌਮ ਦੀ ਮਾਰਸ਼ਲ ਆਰਟ ਗੱਤਕਾ ਟੀਮ ਨੇ ਕੀਤੀ। ਇਹ ਚੇਤਨਾ ਮਾਰਚ ਸੰਜਰਪੁਰ ਦੇ ਗੁਰਦੁਆਰਾ ਸਾਹਿਬ ਤੋਂ ਬਪਰੌਰ, ਮਹਿਮਦਪੁਰ, ਰਾਜਗੜ੍ਹ, ਮਰਦਾਂਪੁਰ , ਖਲਾਸਪੁਰ, ਉਕਸੀ, ਬੱਲੋਂਪੁਰ ਤੋਂ ਹੁੰਦਾ ਹੋਇਆ ਮੁੜ ਸੰਜਰਪੁਰ ਵਿਖੇ ਸਮਾਪਤ ਹੋਇਆ । ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਡਾ. ਪਰਮਜੀਤ ਸਿੰਘ ਸਰੋਆ , ਗੁਰਜੀਤ ਸਿਘ ਸਰਪੰਚ ਉਪਲੀ, ਸੁਖਦੇਵ ਸਿੰਘ ਸਰਪੰਚ, ਇੰਸਪੈਕਟਰ ਕੁਲਵਿੰਦਰ ਸਿੰਘ ਸੰਭੂ, ਤਰਸੇਮ ਲਾਲ ਮੀਰਾਪੁਰ,ਰਪੰਚ , ਮੇਵਾ ਸਿੰਘ ਸਾਬਕਾ ਸਰਪੰਚ , ਸੁਰਜੀਤ ਸਿੰਘ ਗੁਰਦੁਆਰਾ ਕਮੇਟੀ ਪ੍ਰਧਾਨ, ਲਾਲ ਸਿੰਘ ਮਰਦਾਂਪੁਰ, ਗੁਰਪ੍ਰੀਤ ਸਿੰਘ ਸੰਜਰਪੁਰ, ਮਨਜੀਤ ਸਿੰਘ , ਕਿਰਪਾ ਸਿੰਘ ਸਰੋਆ ਤੋਂ ਇਲਾਵਾ ਸਮੂਹ ਸੰਗਤਾਂ ਹਾਜ਼ਰ ਸਨ।

