ਪਟਿਆਲਾ

ਪੰਜਾਬੀ ਯੂਨੀਵਰਸਿਟੀ ਅੱਗੇ ਰੌਜਾਨਾ ਲੱਗਦੇ ਭਾਰੀ ਜਾਮ ਕਾਰਨ ਲੋਕ ਪ੍ਰੇਸ਼ਾਨ

ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ : ਜਗਮੋਹਨ ਸਿੰਘ ਲੱਕੀ
ਪਟਿਆਲਾ,14 ਜੂਨ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਸਾਹਮਣੇ ਹਰ ਦਿਨ ਹੀ ਖਾਸ ਕਰਕੇ ਸ਼ਾਮ ਵੇਲੇ ਭਾਰੀ ਜਾਮ ਲੱਗ ਜਾਣ ਕਾਰਨ ਵਾਹਨ ਚਾਲਕਾਂ ਦੇ ਨਾਲ ਨਾਲ ਇਲਾਕਾ ਵਾਸੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਸਲ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਫਲਾਈਓਵਰ ਬਣ ਰਿਹਾ ਹੈ, ਜਿਸ ਕਰਕੇ ਉਥੇ ਵਾਹਨਾਂ ਦੇ ਲੰਘਣ ਲਈ ਬਹੁਤ ਤੰਗ ਰਸਤਾ ਹੀ ਬਚਿਆ ਹੈ। ਉਸ ਤੰਗ ਸੜਕ ਉਪਰ ਹੀ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਆਪਣੇ ਵਾਹਨ ਆਪਸ ਵਿਚ ਫਸਾ ਕੇ ਬੈਠ ਜਾਂਦੇ ਹਨ, ਜਿਸ ਕਾਰਨ ਉਥੇ ਹਰ ਦਿਨ ਹੀ ਜਾਮ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸੜਕ ਉਪਰ ਚਲਦੇ ਭਾਰੀ ਟਰਾਲਿਆਂ ਦੇ ਵੀ ਤੰਗ ਸੜਕ ਉਪਰ ਫਸ ਜਾਣ ਕਾਰਨ ਹਰ ਦਿਨ ਹੀ ਜਾਮ ਲੱਗ ਜਾਂਦਾ ਹੈ। ਸ਼ਾਮ ਸਮੇਂ ਯੂਨੀਵਰਸਿਟੀ ਦੇ ਮੁਲਾਜਮਾਂ ਅਤੇ ਹੋਰ ਲੋਕਾਂ ਵਲੋਂ ਵੀ ਇਸ ਸੜਕ ਨੂੰ ਪਾਰ ਕਰਨਾ ਹੁੰਦਾ ਹੈ, ਉਹਨਾਂ ਦੇ ਵਾਹਨ ਵੀ ਪਟਿਆਲਾ ਸ਼ਹਿਰ ਵਲੋਂ ਅਤੇ ਰਾਜਪੁਰਾ ਵਲੋਂ ਆ ਰਹੇ ਟ੍ਰੌਫਿਕ ਵਿਚ ਫਸ ਜਾਂਦੇ ਹਨ, ਜਿਸ ਕਾਰਨ ਉਥੇ ਹਰ ਸਮੇਂ ਕਾਵਾਂਰੌਲੀ ਹੀ ਪਈ ਰਹਿੰਦੀ ਹੈ। ਹਰ ਵਾਹਨ ਚਾਲਕ ਹੀ ਆਪਣੇ ਵਾਹਨ ਨੂੰ ਅ ੱਗੇ ਨਿਕਾਲਣ ਦੀ ਦੋੜ ਵਿਚ ਇਧਰੋਂ ਉਧਰੋਂ ਰਸਤਾ ਲੱਭਣ ਦਾ ਯਤਨ ਕਰਦਾ ਹੈ ਤੇ ਇਹ ਯਤਨ ਹੀ ਉਥੇ ਜਾਮ ਲੱਗਵਾ ਦਿੰਦਾ ਹੈ। ਅਸਲ ਵਿਚ ਪੰਜਾਬੀ ਯੂਨੀਵਰਸਿਟੀ ਸਾਹਮਣੇ ਜੋ ਫਲਾਈਓਵਰ ਬਣ ਰਿਹਾ ਹੈ, ਉਸਦੇ ਬਣਨ ਦੀ ਰਫਤਾਰ ਬਹੁਤ ਹੌਲੀ ਹੈ, ਜਿਸ ਕਾਰਨ ਇਸ ਸੜਕ ਉਪਰ ਹਰ ਸਮੇਂ ਹੀ ਘੜਮਸ ਪਿਆ ਹੁੰਦਾ ਹੈ। ਜਿਸ ਕਰਕੇ ਬਜੁਰਗਾਂ ਅਤੇ ਬੱਚਿਆਂ ਨੂੰ ਇਹ ਸੜਕ ਪਾਰ ਕਰਨੀ ਬਹੁਤ ਔਖੀ ਹੋ ਜਾਂਦੀ ਹੈ।
ਇਲਾਕੇ ਦੇ ਵਸਨੀਕ ਪ੍ਰਸਿੱਧ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪੰਜਾਬੀ ਯੂਨੀਵਰਸਿਟੀ ਸਾਹਮਣੇ ਲੱਗਦੇ ਲੰਮੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਫਲਾਈਓਵਰ ਬਣਾਉਣ ਦੇ ਕੰਮ ਨੂੰ ਵੀ ਤੇਜ ਕਰਨਾ ਚਾਹੀਦਾ ਹੈ ਤਾਂ ਕਿ ਆਵਾਜਾਈ ਸਹੀ ਤਰੀਕੇ ਨਾਲ ਚਾਲੂ ਹੋ ਸਕੇ। ਜਗਮੋਹਨ ਸਿੰਘ ਲੱਕੀ ਨੇ ਕਿਹਾ ਕਿ ਵਾਹਨ ਚਾਲਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਇਸ ਸੜਕ ਉਪਰ ਓਵਰਟੇਕਿੰਗ ਕਰਨ ਤੋਂ ਬਚਣ।

Leave a Reply

Your email address will not be published. Required fields are marked *