ਪੰਜਾਬ

ਇਜਲਾਸ ਦੌਰਾਨ ਜਖਮੀ ਮਾਰਸ਼ਲਾਂ ਦੇ ਇਲਾਜ ਲਈ ਕੀਤੀ ਜਾਵੇਗੀ ਹਰ ਸੰਭਵ ਮਦਦ:ਸਪੀਕਰ ਰਾਣਾ ਕੇ.ਪੀ.ਸਿੰਘ

ਚੰਡੀਗੜ•, 23 ਜੂਨ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਜਖਮੀ ਹੋਏ ਮਾਰਸ਼ਲ ਅਮਨਜੋਤ ਸਿੰਘ ਅਤੇ ਹਰਜੀਤ ਕੋਰ ਨਾਲ ਅੱਜ ਮੁਲਾਕਾਤ ਕੀਤੀ ਗਈ ਅਤੇ ਉਨ•ਾਂ ਦਾ ਹਾਲ ਚਾਲ ਪੁੱਛਿਆ ਗਿਆ।

ਇਸ ਮੌਕੇ ਉਨ•ਾਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੁਝ ਵਿਧਾਇਕਾਂ ਦੁਆਰਾ ਇੱਥੇ ਡਿਊਟੀ ਤੇ ਤਾਇਨਾਤ ਮਾਰਸ਼ਲਾਂ ਨਾਲ ਕੀਤੀ ਗਈ ਧੱਕਾ ਮੁੱਕੀ ਕਾਰਨ ਮਾਰਸ਼ਲ ਅਮਨਜੋਤ ਸਿੰਘ ਦੀ ਡਿਊਟੀ ਦੌਰਾਨ ਬਾਂਹ ਟੁੱਟ ਗਈ ਅਤੇ ਅਤੇ ਹਰਜੀਤ ਕੌਰ ਦੇ ਗੁੱਝੀਆਂ ਸੱਟਾਂ ਵੱਜੀਆ। ਉਨ•ਾਂ ਕਿਹਾ ਕਿ ਇਨ•ਾਂ ਦੋਵਾਂ ਦੇ ਇਲਾਜ ਉਤੇ ਆਉਣ ਵਾਲਾ ਸਾਰਾ ਖਰਚ ਵਿਧਾਨ ਸਭਾ ਵੱਲੋਂ ਕੀਤਾ ਜਾਵੇਗਾ ਅਤੇ ਹਰ ਤਰ•ਾਂ ਦੀ ਮਦਦ ਵਿਧਾਨ ਸਭਾ ਵੱਲੋਂ ਕੀਤੀ ਜਾਵੇਗੀ।
ਇਥੇ ਇਹ ਦਸਣਯੋਗ ਹੈ ਕਿ ਅਮਨਜੋਤ ਸਿੰਘ ਭਾਰਤੀ ਬਾਸਕਟਬਾਲ ਟੀਮ ਦਾ ਮੈਂਬਰ ਹੈ ਅਤੇ ਭਾਰਤੀ ਟੀਮ ਦਾ ਵਾਈਸ ਕਪਤਾਨ ਵੀ ਰਿਹਾ ਹੈ।

Leave a Reply

Your email address will not be published. Required fields are marked *