ਪੰਜਾਬ

ਪੰਜਾਬ ਸਰਕਾਰ ਵੱਲੋਂ 12 ਆਈ ਪੀ ਐਸ ਅਤੇ 8 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ

ਚੰਡੀਗੜ੍ਹ, 30 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ 12 ਆਈ ਪੀ ਐਸ ਅਤੇ 8 ਪੀ ਪੀ ਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਦਿਨਕਰ ਗੁਪਤਾ ਨੂੰ ਡੀ ਜੀ ਪੀ ਇੰਟੈਲੀਜੈਂਸ, ਪੰਜਾਬ, ਸੀ ਐਸ ਆਰ ਰੈਡੀ ਨੂੰ ਡੀ ਜੀ ਪੀ, ਇਨਵੈਸਟੀਗੇਸ਼ਨ, ਲੋਕਪਾਲ ਪੰਜਾਬ, ਐਮ ਕੇ ਤਿਵਾਰੀ ਨੂੰ ਡੀ ਜੀ ਪੀ -ਕਮ- ਐਮ ਡੀ, ਪੀ ਪੀ ਐਚ ਸੀ, ਵੀ ਕੇ ਭੰਵਰਾ ਨੂੰ ਡੀ ਜੀ ਪੀ ਪ੍ਰੋਵਿਜਨਿੰਗ ਤੇ ਮੋਡਰਨਾਇਜੇਸ਼ਨ ਪੰਜਾਬ ਅਤੇ ਵਧੀਕ ਚਾਰਜ ਆਈ ਟੀ ਤੇ ਟੀ ਵਿੰਗ, ਹਰਪ੍ਰੀਤ ਸਿੰਘ ਸਿੱਧੂ ਨੂੰ ਏ ਡੀ ਜੀ ਪੀ ਸਪੈਸ਼ਲ ਟਾਸਕ ਫੋਰਸ ਮੁੱਖ ਮੰਤਰੀ ਦਫਤਰ ਅਤੇ ਵਧੀਕ ਚਾਰਜ ਏ ਡੀ ਜੀ ਪੀ ਬਾਰਡਰ, ਦਿਲਬਾਗ ਸਿੰਘ ਨੂੰ ਡੀ ਆਈ ਜੀ, ਟਰੇਨਿੰਗ ਪੰਜਾਬ, ਚੰਡੀਗੜ੍ਹ (ਕਰੰਟ ਡਿਊਟੀ ਚਾਰਜ), ਬਲਜੋਤ ਸਿੰਘ ਰਾਠੌੜ ਨੂੰ ਡੀ ਆਈ ਜੀ, ਜੀ ਆਰ ਪੀ, ਪਟਿਆਲਾ (ਕਰੰਟ ਡਿਊਟੀ ਚਾਰਜ), ਪਰਮਪਾਲ ਸਿੰਘ ਨੂੰ ਐਸ ਐਸ ਪੀ ਅੰਮ੍ਰਿਤਸਰ (ਦਿਹਾਤੀ), ਜੇ ਇਲਨਚੈਜੀਅਨ ਨੂੰ ਐਸ ਐਸ ਪੀ ਹੁਸ਼ਿਆਰਪੁਰ, ਹਰਚਰਨ ਸਿੰਘ ਭੁੱਲਰ ਨੂੰ ਏ ਆਈ ਜੀ ਕਰਾਇਮ, ਬੀ ਓ ਆਈ ਪੰਜਾਬ ਵਿਖੇ ਤੈਨਾਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਓਪਿੰਦਰਜੀਤ ਸਿੰਘ ਘੁੰਮਣ ਨੂੰ ਐਸ ਐਸ ਪੀ ਬਟਾਲਾ, ਦੀਪਕ ਹਿਲੋਰੀ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਦਰਸ਼ਨ ਸਿੰਘ ਮਾਨ ਨੂੰ ਐਸ ਐਸ ਪੀ ਤਰਨ-ਤਾਰਨ, ਹਰਜੀਤ ਸਿੰਘ ਨੂੰ ਐਸ ਐਸ ਪੀ ਬਰਨਾਲਾ, ਰਾਜ ਬਚਨ ਸਿੰਘ ਸੰਧੂ ਨੂੰ ਐਸ ਐਸ ਪੀ ਰੂਪਨਗਰ, ਜਗਦੇਲ ਨਿਲੰਬਰੀ ਵਿਜੈ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ, ਐਮ ਆਰ ਐਸ, ਪੀ ਪੀ ਏ, ਫਿਲੌਰ, ਲਖਵਿੰਦਰ ਪਾਲ ਸਿੰਘ ਨੂੰ ਏ ਸੀ ਸੱਤਵੀ ਆਈ ਆਰ ਬੀ ਕਪੂਰਥਲਾ, ਭੁਪਿੰਦਰ ਸਿੰਘ ਨੂੰ ਏ ਆਈ ਜੀ ਮੋਡਰਨਾਇਜੇਸ਼ਨ, ਪੰਜਾਬ, ਚੰਡੀਗੜ੍ਹ, ਨਰੇਸ਼ ਕੁਮਾਰ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਆਉਟਡੋਰ), ਐਮ ਆਰ ਐਸ, ਪੀ ਪੀ ਏ, ਫਿਲੌਰ ਅਤੇ ਭੁਪਿੰਦਰ ਸਿੰਘ ਨੂੰ ਕਮਾਂਡੈਂਟ ਪੀ ਆਰ ਟੀ ਸੀ, ਜਹਾਨ ਖੇਲਾਂ ਲਗਾਇਆ ਗਿਆ।

Leave a Reply

Your email address will not be published. Required fields are marked *