ਡਾ. ਇੰਦਰਜੀਤ ਸਿੰਘ ਡੀਨ ਅਕਾਦਮਿਕ ਮਾਮਲੇ ਨਿਯੁਕਤ
ਪਟਿਆਲਾ 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਆਏ ਕਾਰਜਕਾਰੀ ਵਾਈਸ ਚਾਂਸਲਰ ਐਸ.ਕੇ. ਸੰਧੂ ਨੇ ਆਦੇਸ਼ ਜਾਰੀ ਕਰਦਿਆਂ ਡਾ. ਇੰਦਰਜੀਤ ਸਿੰਘ ਪ੍ਰੋਫੈਸਰ ਇਕਨਾਮਿਕਸ ਵਿਭਾਗ ਨੂੰ ਡੀਨ, ਅਕਾਦਮਿਕ ਮਾਮਲੇ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਕਾਰਜਕਾਰੀ ਵੀ.ਸੀ. ਅਨੁਰਾਗ ਵੱਲੋਂ ਡਾ. ਇੰਦਰਜੀਤ ਸਿੰਘ ਨੂੰ ਕਾਬਲੀਅਤ ਦੇਆਧਾਰ ‘ਤੇ ਰਜਿਸਟਰਾਰ ਨਿਯੁਕਤ ਕੀਤਾ ਸੀ, ਜਿਨ੍ਹਾਂ ਨੇ ਥੋੜ੍ਹੇ ਸਮੇਂ ‘ਚ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ‘ਚੋਂ ਕੱਢਣ ਲਈ ਨਿਵੇਕਲੀ ਪਹਿਲ ਕਦਮ ਕਰਦਿਆਂ ਖਰਚਿਆਂ ਨੂੰ ਘਟਾਉਣ ਲਈ ਖੁਦ ਤੋਂ ਸ਼ੁਰੂ ਕੀਤੀ ਸੀ, ਡਾ. ਇੰਦਰਜੀਤ ਸਿੰਘ ਨੇ ਯੂਨੀਵਰਸਿਟੀ ਕੰਮਕਾਜ ‘ਚ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ, ਪ੍ਰੰਤੂ ਅਚਨਚੇਤ ਇਧਰੋਂ-ਉਧਰੋਂ ਦਬਾਅ ਦੇ ਚੱਲਦਿਆਂ ਉਨ੍ਹਾਂ ਅਚਨਚੇਤੀ ਅਸਤੀਫਾ ਅਨੁਰਾਗ ਵਰਮਾ ਕੋਲ ਭੇਜਿਆ ਸੀ, ਜੋ ਜਾਂਦੇ ਹੋਏ ਰਜਿਸਟਰਾਰ ਡਾ. ਇੰਦਰਜੀਤ ਸਿੰਘ ਅਸਤੀਫਾ ਵੀ ਪ੍ਰਵਾਨ ਕਰ ਗਏ।

