ਪੁਲਿਸ ਡੀ. ਏ. ਵੀ .ਪਬਲਿਕ ਸਕੂਲ ਪਟਿਆਲਾ ਵਿਖੇ ਆਈ.ਜੀ. ਵੱਲੋਂ 3 ਡੀ. ਲੈਬ ਦਾ ਉਦਘਾਟਨ
ਪਟਿਆਲਾ, 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਆਈ.ਜੀ. ਸ਼੍ਰੀ ਏ.ਐਸ ਰਾਏ ਨੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੀ 3 ਡੀ ਲੈਬ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਨੂੰ 3 ਡੀ ਲੈਬ ਵਿੱਚ ਪੜ੍ਹਾਏ ਜਾਂਦੇ ਵਿਸ਼ਿਆਂ ਸੰਬੰਧਤ ਜਾਣਕਾਰੀ ਦਿੱਤੀ ਗਈ। ਏ. ਐਸ ਰਾਏ ਆਈ.ਜੀ. ਪਟਿਆਲਾ ਨੇ ਕਿਹਾ ਕਿ ਪੁਲਿਸ ਡੀ.ਏ.ਵੀ ਲਈ ਬੜੇ ਮਾਣ ਦੀ ਗੱਲ ਹੈ ਕਿ ਆਪਣੇ ਇਲਾਕੇ ਦਾ ਇੱਕੋ ਇੱਕ ਅਜਿਹਾ ਸਕੂਲ ਹੈ ਜਿਸ ਵਿੱਚ 3 ਡੀ ਲੈਬ ਦੀ ਸੁਵਿਧਾ ਹੈ। ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਮੁਕਤ ਸਿੱਖਿਆ ਦੇਣਾ ਹੀ ਸਕੂਲ ਦਾ ਮੁੱਖ ਉਦੇਸ਼ ਹੈ।
ਪ੍ਰੈਕਟੀਕਲ ਵਿਧੀ ਰਾਹੀਂ ਕਰਵਾਈ ਵਿੱਦਿਆ ਦਾ ਪ੍ਰਭਾਵ ਵਿਦਿਆਰਥੀਆਂ ਦੇ ਦਿਮਾਗ ਤੇ ਸਾਰੀ ਉਮਰ ਰਹਿੰਦਾ ਹੈ। ਵਿਦਿਆਰਥੀ ਵੱਧ ਤੋਂ ਵੱਧ ਰੁਚੀ ਨਾਲ ਪੜ੍ਹਦੇ ਹਨ ਤਾਂ ਉਹਨਾਂ ਦੇ ਨਤੀਜੇ ਵੀ ਸ਼ਾਨਦਾਰ ਆਉਂਦੇ ਹਨ। ਆਈ. ਜੀ ਸਾਹਿਬ ਨੇ ਆਪਣੇ ਕਰ ਕੰਵਲਾਂ ਨਾਲ ਸਕੂਲ ਕੈਂਪਸ ਵਿੱਚ ਬੂਟਾ ਲਾਇਆ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਮੈਨੇਜਰ ਡਾ. ਰਸ਼ਮੀ ਵਿੱਜ ਅਤੇ ਪ੍ਰਿੰਸੀਪਲ ਮੀਨਾ ਥਾਪਰ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪੁਲਿਸ ਡੀ. ਏ. ਵੀ .ਪਬਲਿਕ ਸਕੂਲ ਪਟਿਆਲਾ ਅਜਿਹੀ ਸੰਸਥਾ ਹੈ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਨਾ ਹੈ ਇਸੇ ਮੰਤਵ ਅਧੀਨ ਪੰਜਾਬ ਪੁਲਿਸ ਦੇ ਉੱਚ ਅਫ਼ਸਰ ਦੇ ਸਹਿਯੋਗ ਸਦਕਾ ਅਤੇ ਡਾ.ਰਸ਼ਮੀ ਵਿੱਜ ਮੈਨੇਜਰ ਪੁਲਿਸ ਡੀ.ਏ.ਵੀ ਦੇ ਉੱਦਮ ਸਦਕਾ ਵਿਦਿਆਰਥੀਆਂ ਲਈ ਸਕੂਲ ਵਿੱਚ 3 ਡੀ ਲੈਬ ਬਣਵਾਈ ਗਈ।
ਪੁਲਿਸ ਡੀ. ਏ. ਵੀ . ਪਬਲਿਕ ਸਕੂਲ ਲਈ ਸੁਨਹਿਰਾ ਦਿਨ ਹੈ। ਸਕੂਲ ਦੇ ਮੈਨੇਜਰ ਮਾਣਯੋਗ ਡਾ. ਰਸ਼ਮੀ ਵਿੱਜ, ਪ੍ਰਿੰਸੀਪਲ ਸ਼੍ਰੀਮਤੀ ਮੀਨਾ ਥਾਪਰ , ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰ ਕੇ ਆਈ ਜੀ ਪਟਿਆਲਾ ਸ਼੍ਰੀ ਏ .ਐਸ. ਰਾਏ ਜੀ ਦਾ ਸਵਾਗਤ ਕੀਤਾ ਗਿਆ । ਇਸ ਵਿਸ਼ੇਸ਼ ਮੌਕੇ ਤੇ ਡਾ. ਸ ਭੁਪਥੀ ( ਐਸ .ਐਸ. ਪੀ ਪਟਿਆਲਾ ), ਸ. ਸ਼ਰਨਜੀਤ ਸਿੰਘ ਐਸ .ਪੀ . ਹੈੱਡ ਕੁਆਰਟਰ ਫਤਹਿਗੜ੍ਹ ਸਾਹਿਬ , ਸ਼੍ਰੀ ਸਤਪਾਲ ਸ਼ਰਮਾ ( ਡੀ.ਐਸ.ਪੀ. ਹੈੱਡ ਕੁਆਰਟਰ ਪਟਿਆਲਾ ਨੇ ਸ਼ਿਰਕਤ ਕੀਤੀ।

