ਪੰਜਾਬਪਟਿਆਲਾ

ਨਾਨ-ਟੀਚਿੰਗ ਵਰਗ ਦੀਆਂ ਪ੍ਰਮੋਸਨਾਂ-ਐਕਸਟੈਸਨਾਂ ਨੂੰ ਲਟਕਾਇਆ ਜਾ ਰਿਹਾ : ਐਡਹਾਕ ਕਮੇਟੀ

ਐਡਹਾਕ ਕਮੇਟੀ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਰਜਿਸਟਰਾਰ ਨਾਲ ਮੁਲਾਕਾਤ
ਪਟਿਆਲਾ 19 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਸਸਿਟੀ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਬਣਾਈ ਗਈ ਐਡਹਾਕ ਕਮੇਟੀ ਵਲੋਂ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਅੱਜ ਰਜਿਸਟਰਾਰ ਨਾਲ ਮੀਟਿੰਗ ਕੀਤੀ।

ਇਸ ਮੌਕੇ ਕਨਵੀਨਰ ਅਵਤਾਰ ਸਿੰਘ, ਮੁਹੰਮਦ ਜ਼ਹੀਰ ਲੋਰੇ, ਸੁਰਿੰਦਰ ਸਿੰਘ ਚੰਦੇਲ, ਪਰਮਜੀਤ ਸਿੰਘ ਢਿਲੋਂ, ਗਗਨਦੀਪ ਸ਼ਰਮਾ, ਅਮਨਦੀਪ, ਪਰਮਿੰਦਰ ਸਿੰਘ ਢਿਲੋਂ, ਮੈਡਮ ਜਵਿੰਦਰ ਕੌਰ, ਬਲਬੀਰ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਕਸਮੀਰ ਸਿੰਘ ਆਦਿ ਮੀਟਿੰਗ ਦੌਰਾਨ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਐਡਹਾਕ ਕਮੇਟੀ ਵਲੋਂ ਮੰਗ ਕੀਤੀ ਗਈ ਕਿ ਕਰਮਚਾਰੀਆਂ ਦੀਆਂ ਪ੍ਰਮੋਸ਼ਨਾ ਜੋ ਕਿ ਬਹੁਤ ਪਹਿਲਾਂ ਹੋਣੀਆਂ ਚਾਹੀਦੀਆ ਸਨ, ਤੁਰੰਤ ਕੀਤੀਆਂ ਜਾਣ, ਕੰਟਰੈਕਟ/ਐਡਹਾਕ ਕਰਮਚਾਰੀਆਂ ਦੀ ਨਿਯੁਕਤੀ ਵਿਚ ਵਾਧਾ ਕੀਤਾ ਜਾਵੇ, ਸਾਰੇ ਕਰਮਚਾਰੀਆਂ ਨੂੰ ਤਨਖਾਹ ਸਮੇਂ ਸਿਰ ਦਿਤੀ ਜਾਵੇ, ਡੀ.ਏ. ਦੇ ਏਰੀਅਰ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਆਦਿ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ। ਕਮੇਟੀ ਕਨਵੀਨਰ ਅਵਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਅਧਿਆਪਕ ਵਰਗ ਦੀਆਂ ਪ੍ਰਮੋਸਨਾ ਲਗਾਤਾਂਰ ਹੋ ਰਹੀਆਂ ਹਨ ਜਦ ਕਿ ਨਾਨ-ਟੀਚਿੰਗ ਵਰਗ ਦੀਆਂ ਪ੍ਰਮੋਸਨਾ/ਐਕਸਟੈਸਨਾਂ ਨੂੰ ਲਟਕਾਇਆ ਜਾ ਰਿਹਾਂ ਹੈ ਜਿਸ ਕਾਰਨ ਕਰਮਚਾਰੀਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਕਮੇਟੀ ਨੇ ਅਥਾਰਟੀ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾ ਸੰਬੰਧੀ ਟਾਲ-ਮਟੋਲ ਜਾਰੀ ਰਹੀਂ ਤ ਕਮੇਟੀ ਸਮੂਹ ਕਰਮਚਾਰੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਤੋਂ ਪਿਛੇ ਨਹੀਂ ਹਟੇਗੀ ਜਿਸਦੀ ਜਿੰਮੇਵਾਰੀ ਯੂਨੀਵਰਸਿਟੀ ਅਧਿਕਾਰੀਆਂ ਦੀ ਹੋਵੇਗੀ।

Leave a Reply

Your email address will not be published. Required fields are marked *