37ਵੀਂ ਬਰਸੀ ‘ਤੇ ਰਫੀ ਸਾਹਿਬ ਨਾਈਟ ਦਾ ਆਯੋਜਨ
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਸੋਹਲ ਗਰੁੱਪ ਆਫ਼ ਆਰਟਸ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਸੰਸਾਰ ਪ੍ਰਸਿੱਧ ਗਾਇਕ ਸਵ. ਸ੍ਰੀ ਮੁੰਹਮਦ ਰਫ਼ੀ ਸਾਹਿਬ ਦੀ 37 ਵੀਂ ਬਰਸੀ ਨੂੰ ਸਮਰਪਿਤ ਰਫ਼ੀ ਸਾਹਿਬ ਦੇ ਗੀਤਾਂ ਤੇ ਨਿੱ੍ਰਤ ਤੇ ਅਧਾਰਿਤ ਰਫ਼ੀ ਨਾਇਟ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ, ਜਨਰਲ ਸਕੱਤਰ ਸ੍ਰੀ ਜਗਦੀਸ਼ ਸਚਦੇਵਾ, ਸ੍ਰੀ ਹਰਿੰਦਰ ਸੋਹਲ, ਵਿਪਨ ਧਵਨ, ਜਸਵੰਤ ਸਿੰਘ ਜੱਸ, ਟੀ. ਐਸ. ਰਾਜਾ, ਰਘਬੀਰ ਸਿੰਘ ਸੋਹਲ ਆਦਿ ਵੱਲੋਂ ਵਿਰਸਾ ਵਿਹਾਰ ਦੇ ਵਿਹੜੇ ‘ਚ ਲਗੇ ਰਫ਼ੀ ਸਾਹਿਬ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਤੇ ਰਫ਼ੀ ਸਾਹਿਬ ਦੇ ਸਦਾਬਹਾਰ ਗੀਤ ਗਾਏ ਗਏ। ਗਾਇਕਾਂ ‘ਚ ਸ੍ਰੀ ਹਰਿੰਦਰ ਸੋਹਲ, ਜਸਕਰਨ ਸੋਹਲ, ਮਨਪ੍ਰੀਤ ਸੋਹਲ, ਮਿਹਰਦੀਪ ਸੋਹਲ, ਸ਼ਵੇਤਾ ਮਲਹੋਤਰਾ, ਯਮਨ, ਰਾਕੇਸ਼ ਕੁਮਾਰ, ਅਨਮੋਲਦੀਪ, ਸੁਹਾਨਾ, ਸੁਮੀਤ ਢਿਲੋਂ, ਸੰਗੀਤ ਸੋਨੀ, ਆਯੂਸ਼ ਚੌਹਾਨ, ਰੋਹਿਤ ਅਰੋੜਾ, ਕੋਮਲ, ਬਲਕਾਰ ਸਿੰਘ ਆਦਿ ਵੱਲੋਂ ਸਵ: ਮੁਹੰਮਦ ਰਫ਼ੀ ਸਾਹਿਬ ਦੇ ਗੀਤ ਗਾਏ। ਸੰਗੀਤਕਾਰ ਤੇ ਗਾਇਕ ਹਰਿੰਦਰ ਸੋਹਲ ਦੇ ਹਿੰਦੀ ਵੀਡੀਓ ਟਰੈਕ ”ਇਸ਼ਕ ਕਾ ਅਫਸਾਨਾ’ ਦੀ ਲੋਕ ਅਰਪਣ ਰਸਮ ਹਾਜ਼ਿਰ ਪ੍ਰਸਿੱਧ ਸ਼ਖਸ਼ੀਅਤਾਂ ਵੱਲੋਂ ਕੀਤਾ ਗਿਆ। ਸ਼੍ਰੋਮਣੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਆਏ ਦਰਸ਼ਕਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਕਿਹਾ ਕਿ ਰਫ਼ੀ ਸਾਹਿਬ ਪੁਰੀ ਦੁਨਿਆ ‘ਚ ਆਪਣੀ ਬੁੰਲਦ ਆਵਾਜ਼ ਰਾਹੀਂ ਲੋਕਾਂ ਨਾਲ ਜੁੜੇ ਸੀ। ਉਨ੍ਹਾਂ ਦੇ ਗਾਏ ਹੋਏ ਸਦਾਬਹਾਰ ਗੀਤ ਅੱਜ ਵੀ ਲੋਕਾਂ ਵਿੱਚ ਬੜੇ ਹਰਮਨ ਪਿਆਰੇ ਹਨ, ਤੇ ਰਫ਼ੀ ਸਾਹਿਬ ਦੇ ਚਾਹੁਣ ਵਾਲੇ ਇਹਨਾਂ ਦੇ ਗੀਤਾਂ ਨੂੰ ਅੱਜ ਵੀ ਗੁਣਗੁਨਾਉਂਦੇ ਹਨ। ਇਸ ਮੌਕੇ ਤੇ ਰਫ਼ੀ ਸਾਹਿਬ ਦੇ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

