ਪਟਿਆਲਾ

10 ਅਗਸਤ ਨੂੰ ਡਾ. ਚੀਮਾ ਤੇ ਸਿਧਵਾਂ ਦਾ ਅਮਲੋਹ ਪੁਜਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ- ਰਾਜੂ ਖੰਨਾ

ਈਸੜੂ ਕਾਨਫਰੰਸ ਦੀ ਕਾਮਯਾਬੀ ਲਈ ਕੀਤੀਆਂ ਜਾਣਗੀਆਂ ਵਿਸ਼ੇਸ਼ ਵਿਚਾਰਾਂ
ਅਮਲੋਹ, 6 ਅਗਸਤ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ 15 ਅਗਸਤ ਨੂੰ ਮਹਾਨ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ਾਲ ਕਾਨਫਰੰਸ ਈਸੜੂ ਵਿਖੇ ਕੀਤੀ ਜਾਂਦੀ ਹੈ ਜਿਸਦੀ ਕਾਮਯਾਬੀ ਲਈ ਹਲਕਾ ਅਮਲੋਹ ਦੀ ਇੱਕ ਵਿਸ਼ੇਸ਼ ਮੀਟਿੰਗ 10 ਅਗਸਤ ਨੂੰ ਦੁਸ਼ਹਿਰਾ ਗਰਾਉਂਡ ਅਮਲੋਹ ਵਿਖੇ ਕੀਤੀ ਜਾ ਰਹੀ ਹੈ

ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਪਰਮਜੀਤ ਸਿੰਘ ਸਿਧਵਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਹਲਕਾ ਅਮਲੋਹ ਦੀਆਂ ਸੰਗਤਾਂ ਨੂੰ ਸੰਬੋਧਨ ਕਰਨਗੇ ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ 10 ਅਗਸਤ ਨੂੰ ਹੋਣ ਵਾਲੀ ਮੀਟਿੰਗ ਦੇ ਸਬੰਧ ਵਿਚ ਪਿੰਡ ਭਗਵਾਨਪੁਰਾ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਪਰਮਜੀਤ ਸਿੰਘ ਸਿਧਵਾਂ ਹਲਕਾ ਅਮਲੋਹ ਅੰਦਰ ਪਹਿਲੀ ਵਾਰ ਮੀਟਿੰਗ ਨੂੰ ਸੰਬੋਧਨ ਕਰਨ ਆ ਰਹੇ ਹਨ ਜਿਨ੍ਹਾਂ ਦੀ ਡਿਉਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਈਸੜੂ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਲਗਾਈ ਗਈ ਹੈ ਜਿਸ ਲਈ ਉਨ੍ਹਾਂ ਵੱਲੋਂ 10 ਅਗਸਤ ਦੀ ਮੀਟਿੰਗ ਵਿਚ ਡਾ. ਚੀਮਾ ਤੇ ਸਿਧਵਾਂ ਦਾ ਸਵਾਗਤ ਕਰਨ ਲਈ ਭਰਵਾਂ ਇਕੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਸਮੇਂ ਸਿਰ ਅਮਲੋਹ ਪੁੱਜ ਕੇ ਸੀਨੀਅਰ ਲੀਡਰਸ਼ਿਪ ਦਾ ਜਿਥੇ ਸਵਾਗਤ ਕਰਨ ਉਥੇ ਉਨ੍ਹਾਂ ਦੇ ਵਿਚਾਰ ਵੀ ਸੁਣਨ। ਅੱਜ ਦੀ ਇਸ ਮੀਟਿੰਗ ਨੂੰ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਜੱਥੇਦਾਰ ਕੁਲਦੀਪ ਸਿੰਘ ਮੁਢੜੀਆਂ, ਕੈਪ. ਜਸਵੰਤ ਸਿੰਘ ਬਾਜਵਾ ਤੇ ਕਾਹਨ ਸਿੰਘ ਝੰਬਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਸੀਨੀ. ਅਕਾਲੀ ਆਗੂ ਹਰਬੰਸ ਸਿੰਘ ਕਾਲੂ ਤੇ ਵੀਰਾ ਰਾਮ ਪੰਚ ਦੀ ਅਗਵਾਈ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੋਹਣ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਗੁਰਮੁਖ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਨਛੱਤਰ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *