ਪਟਿਆਲਾ

ਪੇਟ ਦੇ ਕੀੜਿਆਂ ਦੇ ਖਾਤਮੇ ਲਈ ਖੁਰਾਕ ਲੈਣ ਨਾਲ ਲੱਖਾਂ ਬੱਚਿਆਂ ਨੂੰ ਰਾਹਤ ਮਿਲੇਗੀ : ਸਿਵਲ ਸਰਜਨ

ਪਟਿਆਲਾ, 10 ਅਗਸਤ (ਮਧੂਸਾਰ ਬਿਊਰੋ ) ਪੇਟ ਦੇ ਕੀੜਿਆਂ ਤੇਂ ਮੁਕਤੀ ਰਾਸ਼ਟਰੀ ਦਿਵਸ ਦੀ ਸੁਰੂਆਤ ਸਿਵਲ ਸਰਜਨ ਡਾ.ਬਲਵਿੰਦਰ ਸਿੰਘ ਵੱਲੋਂ ਆਂਗਣਵਾੜੀ ਸਕੂਲ ਦਾਰੂ ਕੁਟੀਆ ਵਿਖੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਦੀ ਖੁਰਾਕ ਦੇ ਕੇ ਕੀਤੀ।

ਇਸ ਮੋਕੇ ਉਨ੍ਹਾਂ ਨਾਲ ਡਾਇਰੈਕਟੋਰੇਟ ਤੋਂ ਆਏ ਮੈਡਮ ਮੀਤਾਕਸ਼ੀ ਅਤੇ ਰਾਜਵਿੰਦਰ ਕੌਰ, ਜਿਲਾ ਸਕੂਲ ਸਿਹਤ ਅਫਸਰ ਡਾ. ਸੁਖਦੀਪ ਤੂਰ, ਜਿਲ੍ਹਾ ਪ੍ਰੋਗਰਾਮ ਅਫਸਰ ਅਨੀਤਾਪ੍ਰੀਤ ਕੌਰ, ਡਾ.ਨਿਧੀ ਵਰਮਾ, ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ,ਭਾਗ ਸਿੰਘ ਅਤੇ ਜਸਜੀਤ ਕੋਰ ਡਿਪਟੀ ਮਾਸ ਮੀਡੀਆ ਅਫਸਰ ,ਅਮਰਜੀਤ ਸਿੰਘ ਜਿਲ੍ਹਾ ਬੀ ਸੀ ਸੀ ਫੈਸਿਲੀਟੇਟਰ ਹਾਜਰ ਸਨ।ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਸੂਬੇ ਭਰ ਦੇ ਸਰਕਾਰੀ ,ਮਾਨਤਾ ਪ੍ਰਾਪਤ,ਪ੍ਰਾਇਵੇਟ ਸਕੂਲਾਂ ਦੇ ਬੱਚਿਆਂ ,ਆਂਗਣਵਾੜੀ ਵਿਚ ਦਰਜ ਅਤੇ ਕਿਸੇ ਕਾਰਨ ਸਕੂਲ ਛੱਡ ਚੁੱਕੇ 1 ਤੋ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਗੋਲੀ ਇਸ ਸਾਲ ਦੀ ਦੂਸਰੀ ਖੁਰਾਕ ਵਜੋ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਲੱਖਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ ਕਿਉਂ ਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ।ਪਰ ਹੁਣ ਇਸ ਦਵਾਈ ਦੀ ਖੁਰਾਕ ਨਾਲ ਜਿਥੇ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋ ਛੁੱਟਕਾਰਾ ਮਿਲੇਗਾ ਉੱਥੇ ਇਹ ਬੱਚੇ ਸਿਹਤ ਮੰਦ ਵੀ ਹੋਣਗੇ।ਉਹਨਾਂ ਸਮੂਹ ਬੱਚਿਆਂ ਨੂੰ ਕਿਹਾ ਕਿ ਉਹ ਅੱਜ ਦੇ ਦਿਨ ਅਲਬੈਂਡਾਜੋਲ ਦੀ ਗੋਲੀ ਜਰੂਰ ਖਾਣ।
ਜਿਲ੍ਹਾ ਟੀਕਾਕਰਣ ਅਫਸਰ ਡਾ. ਸੁਧਾ ਗਰੋਵਰ ਨੇ ਦੱਸਿਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਣ ਅਲਬੈਂਡਾਜੋਲ ਦੀ ਗੋਲ਼ੀ ਖਾਣ ਤੋ ਵਾਂਝੇ ਰਹਿ ਜਾਣਗੇ ਉਹਨਾਂ ਨੂੰ 17 ਅਗਸਤ ਨੁੰੰ ਮਾਪ ਅੱਪ ਰਾਂਉਡ ਦੌਰਾਨ ਇਹ ਗੋਲੀ ਖਵਾਈ ਜਾਵੇਗੀ।ਉਹਨਾਂ ਦੱਸਿਆ ਕਿ ਜਿਹੜੇ ਬੱਚਿਆਂ ਦੇ ਪੇਟ ਵਿਚ ਕੀੜ੍ਹੇ ਹੁੰਦੇ ਹਨ ਉਹਨ੍ਹਾਂ ਦੀ ਭੁੱਖ ਹੋਲੀ-ਹੋਲੀ ਕਰਕੇ ਘਟਦੀ ਜਾਂਦੀ ਹੈ ਤੇ ਬੱਚਿਆਂ ਵਿਚ ਮਾਮੂਲੀ ਗੱਲ ਤੇ ਗੁੱਸਾ ਆਉੁਂਦਾ ਹੈ ਤੇ ਕਈ ਵਾਰ ਤਾਂ ਬੱਚਿਆਂ ਦਾ ਪੜ੍ਹਾਈ ਤੇ ਹੋਰ ਕੰਮ ਕਰਨ ਵਿਚ ਵੀ ਜੀਅ ਨਹੀ ਲੱਗਦਾ ਹੈ।ਪੇਟ ਵਿਚ ਕੀੜ੍ਹੇ ਪੈਦਾ ਹੋਣ ਦੇ ਕਾਰਣਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਛੋਟੇ ਬੱਚਿਆਂ ਦੇ ਮਿੱਟੀ ਖਾਣਾ,ਖਾਣਾ ਖਾਣ ਤੋ ਪਹਿਲਾਂ ਹੱਥਾਂ ਦੀ ਸਫਾਈ ਨਾ ਕਰਨਾਂ,ਖੁੱਲੀਆਂ ਥਾਂਵਾ ਤੇ ਲੈਟਰੀਨ ਜਾਣਾ,ਨੰਗੇ ਪੈਰੀਂ ਤੁਰਨਾ ,ਖਾਣ ਵਾਲੀਆਂ ਚੀਜਾਂ ਦੀ ਸਾਫ ਸੁਥਰਾ ਨਾ ਹੋਣਾ ਆਦਿ ਹਨ ਜਿਨ੍ਹਾਂ ਰਾਹੀ ਕੀੜ੍ਹੇ ਸਾਡੇ ਅੰਦਰ ਦਾਖਲ ਹੋ ਜਾਂਦੇ ਹਨ।ਉਨ੍ਹਾਂ ਬੱਚਿਆਂ ਨੂੰ ਬਾਜਾਰ ਵਿਚ ਵਿਕਦੇ ਫਾਸਟ ਫੂਡ ਖਾਣ ਤੋ ਵੀ ਗੁਰੇਜ ਕਰਨ ਬਾਰੇ ਕਿਹਾ।

Leave a Reply

Your email address will not be published. Required fields are marked *