ਵਾਤਾਵਰਣ ਨੂੰ ਸਮਰਪਿਤ ਵਣ ਮਹਾਂਉਤਸਵ ਮਨਾਇਆ
ਪਟਿਆਲਾ 10 ਅਗਸਤ (ਮਧੂਸਾਰ ਬਿਊਰੋ) ਜੇਨਰਸ਼ਨ ਵੈਲਫ਼ੇਅਰ ਫਾਉਂਡੇਸ਼ਨ ਪੰਜਾਬ ਅਤੇ ਪਲਾਂਟ ਐਟ ਡੋਰ ਸੰਸਥਾ ਪਟਿਆਲਾ ਵਲੋਂ ਪਿੰਡ ਚੂਨੀ ਮਾਜਰਾ ਵਿਖੇ ਵਾਤਾਵਰਣ ਸ਼ੁੱਧਤਾ ਲਹਿਰ ਨੂੰ ਸਮਰਪਿਤ ਵਣ ਮਹਾਉਤਸਵ ਮਨਾਇਆ ਗਿਆ।
ਇਸ ਮੌਕੇ ਸੰਸਥਾ ਵਲੋਂ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਤੱਕ ਪੜ੍ਹਦੇ ਬੱਚਿਆਂ ਨੂੰ ਬੈਠਣ ਲਈ ਟਾਟ ( ਦਰੀਆਂ) ਦਿਤੀਆਂ ਗਈਆਂ। ਇਸ ਮੌਕੇ ਬੱਚਿਆਂ ਨਾਲ ਮਿਲ ਕੇ ਗੱਲਾਂਬਾਤਾਂ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਦਿਲ ਲਾ ਕੇ ਪੜ੍ਹਨ ਦਾ ਸੱਦਾ ਦਿੱਤਾ ਨਾਲ ਹੀ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਫਾਉਂਡੇਸ਼ਨ ਵਲੋਂ ਕੇ.ਐਸ. ਸੇਖੋਂ ਅਤੇ ਗੁਰਕੀਰਤ ਸਿੰਘ ਨੇ ਵਾਤਾਵਰਣ ਸ਼ੁੱਧਤਾ ਲਹਿਰ ਤਹਿਤ ਵਾਤਾਵਰਣ ਨੂੰ ਬਚਾਉਣ ਅਤੇ ਧਰਤੀ ਨੂੰ ਹਰਾ-ਭਰਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਮਨੁੱਖਤਾ ਅਤੇ ਹੋਰ ਜੀਵਾ ਦਾ ਆਉਣ ਵਾਲਾ ਭਵਿੱਖ ਬਚਾਇਆ ਜਾ ਸਕੇ। ਅਖੀਰ ਸਕੂਲ ਹੈਡ ਭੁਪਿੰਦਰ ਸਿੰਘ ਧਨੌਰਾ ਨੇ ਸੰਸਥਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਮਲਕੀਅਤ ਸਿੰਘ ਢਿਲੋਂ ਭੁਪਿੰਦਰ ਸਿੰਘ ਸੋਹੀ, ਕੇ.ਐਸ.ਸੇਖੋਂ, ਗੁਰਕੀਰਤ ਸਿੰਘ,ਸਵਰਨਾ ਦੇਵੀ, ਸੁਰਜੀਤ ਕੌਰ, ਜਸਵੀਰ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

