ਪੰਜਾਬ

ਯੂਨੀਅਨ ਨੇ 1700 ਪਾਰਟੀ ਟਾਇਮ ਕਰਮਚਾਰੀਆਂ ਨੂੰ ਫੁੱਲ ਟਾਇਮ ਕਰਵਾ ਕੇ ਇਤਿਹਾਸ ਰਚਿਆ-ਬੰਦਲਿਸ਼

ਸੰਜੀਵ ਬੰਦਲਿਸ਼ ਨੇ ਯੂਨੀਅਨ ਦੇ ਦਫਤਰ ਦਾ ਕੀਤਾ ਉਦਘਾਟਨ
ਪਟਿਆਲਾ 10 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਮੋਡਿਊਲ ਦੇ ਯੂਨੀਅਨ ਦਫਤਰ ਦਾ ਉਦਘਾਟਨ ਸੰਜੀਵ ਬੰਦਲਿਸ਼ ਕਨਵੀਨਰ ਯੂਨਾਇਟਡ ਫੌਰਮ ਆਫ ਬੈਂਕ ਯੂਨੀਅਨ ਅਤੇ ਜਨਰਲ ਸਕੱਤਰ ਆਲ ਇੰਡੀਆਂ ਐਸ. ਬੀ. ਆਈ ਸਟਾਫ ਫੈਡਰੇਸ਼ਨ ਨੇ ਅੱਜ ਉਚੇਚੇ ਤੌਰ ਤੇ ਕੀਤਾ।

ਇਸ ਮੌਕੇ ਬੰਦਲਿਸ਼ ਨੇ ਬੈਂਕ ਦੇ ਅਹਾਤੇ ਵਿਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐਸ.ਬੀ.ਆਈ ਇੰਮਪਲਾਈ ਯੂਨੀਅਨ ਹੀ ਇੱਕ ਮਜਬੂਤ ਯੂਨੀਅਨ ਹੈ,ਜ਼ੋ ਕਿ ਹਮੇਸ਼ਾ ਹੀ ਕਰਮਚਾਰੀਆਂ ਦੇ ਹਿੱਤਾ ਦੀ ਰਾਖੀ ਕਰਦੀ ਹੈ।ਉਹਨਾਂ ਨੇ ਕਿਹਾ ਕਿ ਐਸੋਸੀਏਟ ਬੈਂਕਾ ਦੇ ਮਰਜਰ ਤੋਂ ਬਾਅਦ ਐਸ.ਬੀ.ਓ.ਪੀ ਦੇ 5000 ਕਰੀਬ ਕਰਮਚਾਰੀਆਂ ਨੇ ਉਹਨਾਂ ਦੀ ਯੂਨੀਅਨ ਨੂੰ ਜੁਆਇਨ ਕਰ ਲਿਆ ਹੈ।ਉਹਨਾਂ ਨੇ ਅੱਗੇ ਦੱਸਿਆ ਕਿ ਯੂਨੀਅਨ ਨੇ 1700 ਪਾਰਟ ਟਾਇਮ ਕਰਮਚਾਰੀਆਂ ਨੂੰ ਫੁੱਲ ਟਾਇਮ ਕਰਵਾ ਕੇ ਇਤਿਹਾਸ ਰਚਦੇ ਹੋਏ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ।ਇਸ ਮੌਕੇ ਐਚ.ਬੀ.ਐਸ ਬੱਤਰਾ ਪ੍ਰਧਾਨ ਨੇ ਕਿਹਾ ਕਿ ਯੂਨੀਅਨ ਮੈਨੇਜਮੈਂਟ ਦੇ ਨਾਲ ਕਰਮਚਾਰੀਆਂ ਦਾ ਮੰਗਾਂ ਮੰਨਵਾਉਣ ਵਿੱਚ ਹਮੇਸ਼ਾ ਹੀ ਕਾਮਯਾਬ ਰਹੀ ਹੈ ਅਤੇ ਕਦੇ ਵੀ ਮੈਨੇਜਮੈਂਟ ਦੇ ਅੱਗੇ ਝੁਕੀ ਨਹੀ।ਇਸ ਮੌਕੇ ਕੇ.ਕੇ. ਸਹਿਗਲ ਪ੍ਰਧਾਨ ਐਨ.ਸੀ.ਬੀ.ਈ ਪੰਜਾਬ ਨੇ ਆਏ ਹੋਏ ਸਾਰੇ ਹੀ ਯੂਨੀਅਨ ਦੇ ਲੀਡਰਾਂ ਅਤੇ ਬੈਂਕ ਕਰਮਚਾਰੀਆਂ ਦਾ ਰੈਲੀ ਵਿੱਚ ਪਹੁੰਚਣ ਤੇ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਯੂਨੀਅਨ ਦੇ ਨੁਮਾਇੰਦਿਆ ਨੇ ਸੰਜੀਵ ਬੰਦਲਿਸ਼ ਅਤੇ ਹੋਰ ਆਗੂਆਂ ਨੂੰ ਫੁੱਲਾ ਦੇ ਗੁਲਦਸਤੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਗੁਰਮੀਤ ਕੌਰ,ਸ਼ੁਸਮਾ ਗੁਪਤਾ,ਆਈ.ਐਸ.ਸ਼ੇਰਗਿੱਲ,ਸੁਨੀਲ ਸ਼ਰਮਾ,ਪ੍ਰਿਤਪਾਲ ਸਿੰਘ,ਸਰਬਜੀਤ ਗਿੱਲ,ਰਾਜ ਕੁਮਾਰ,ਵਿਕਾਸ,ਗੁਰਵਿੰਦਰ ਸਿੰਘ,ਬਲਵੰਤ ਸਿੰਘ,ਆਸ਼ਾ ਰਾਣੀ,ਹਰਿੰਦਰ ਗੁਪਤਾ,ਸੰਜੀਵ ਸ਼ਰਮਾ,ਰਾਮ ਸਰੂਪ,ਅਮਰਿੰਦਰ ਸਿੰਘ,ਮਨੌਜ਼ ਕੁਮਾਰ ਅਤੇ ਨਾਜਰ ਸਿੰਘ ਆਦਿ ਹਾਜਰ ਸਨ।।

Leave a Reply

Your email address will not be published. Required fields are marked *