15 ਸਤੰਬਰ ਦੇ ਧਰਨੇ ‘ਚ ਵੀਹ ਹਜਾਰ ਬਿਜਲੀ ਕਾਮੇ ਮੁੱਖ ਮੰਤਰੀ ਦੇ ਮਹਿਲਾਂ ਵੱਲ ਕਰਨਗੇ ਮਾਰਚ:ਮਨਜੀਤ ਸਿੰਘ ਚਾਹਲ
ਇੰਪਲਾਈਜ਼ ਫੈਡਰੇਸ਼ਨ ਦੀ ਸੁਬਾਈ ਕਮੇਟੀ ਦੀ ਚੋਣ 15 ਨੂੰ ਨਵੰਬਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗੀ: ਬੱਲਪੁਰੀਆਂ
ਪਟਿਆਲਾ 3 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਰਾਜ ਬਿਜਲੀ ਨਿਗਮ ਕਾਰਪੋਰੇਸ਼ਨ ਅਤੇ ਟਰਾਸ਼ਮੀਸ਼ਨ ਕਾਰਪੋਰੇਸ਼ਨ ਦੇ ਵੀਹ ਹਜ਼ਾਰ ਬਿਜਲੀ ਕਾਮੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਬੈਨਰ ਥੱਲੇ ਆਪਣੀਆਂ ਮੰਨੀਆਂ ਮੰਗਾਂ ਲਾਗੁ ਕਰਵਾਉਣ ,ਬਿਜਲੀ ਮੁਲਾਜਮਾਂ ਲਈ 1ਦਸੰਬਰ 2011 ਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੈਟਰਨ ਤੇ ਪੈ ਬੈਂਡ ਲੈਣ , ਕਾਮਿਆਂ ਨੂੰ ਪੱਕਾ ਕਰਵਾਉ ਅਤੇ 28 ਮੰਗਾਂ ਦਾ ਮੰਗ ਪੱਤਰ ਲਾਗੂ ਕਰਾਉਣ ਲਈ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਤਿੰਨੇ ਗੇਟਾਂ ਤੇ ਵਿਸਾਲ ਮੁਜਹਰਾਂ ਕਰਨਗੇ।
ਮੁਜ਼ਾਹਰੇ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।ਇਹ ਫੈਸਲਾਂ ਅੱਜ ਇਥੇ ਬਿਜਲੀ ਮੁਲਾਜਮਾਂ ਦੀ ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੀ ਸੁਬਾਈ ਵਰਕਿੰਗ ਕਮੇਟੀ ਦੀ ਮੀੰਿਟੰਗ ਕੀਤਾ ਗਿਆ।ਮੀੰਿਟੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਨੇ ਕੀਤੀ।ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦੇਦੇ ਹੋਏ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਮੀਟਿੰਗ ਚ’ ਫੈਸਲਾਂ ਕੀਤਾ ਕਿ ਸਮੱਚੇ ਪੰਜਾਬ ਵਿੱਚੋ 15 ਸਤੰਬਰ ਦੇ ਧਰਨੇ ਵਿੱਚ ਪੂਰੀ ਮੈਬਰਸਿੰ ਦੀ ਸਮੂਲੀਅਤ ਕਰਵਾਈ ਜਾਵੇ।ਜਿਸ ਬਾਰੇ ਬੱਸਾਂ ਦਾ ਪ੍ਰਬੰਧ ਕਰਨ ਦੀ ਸਰਕਲ ਕਮੇਟੀਆਂ ਦੀਆਂ ਡਿਉਟੀਆਂ ਲਗਾਈਆਂ ਗਈਆਂ।ਜਥੇਬੰਦੀ ਦੀ ਮਜਬੂਤੀ ਲਈ ਨਵੀ ਸੂਬਾ ਕਮੇਟੀ ਦੀ ਚੋਣ 15 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਜਾਵੇਗੀ।ਜਥੇਬੰਦੀ ਦੀ ਮੈਬਰਸਿੰਪ 15 ਅਕਤੂਬਰ ਤੱਕ ਜਮਾਂ ਕਰਵਾਈ ਜਾਵੇਗੀ।
ਇਸੇ ਦੋਰਾਨ ਜਥੇਬੰਦੀ ਨੇ ਬਿਜਲੀ ਨਿਗਮ ਵਿੱਚੋ 10 ਤੇ 15 ਸਾਲਾ ਤੋ ਰਿਟਾਇਡ ਹੋਏ ਤਥਾ ਕਥਿਤ ਆਗੂਆ ਵੱਲੋ ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਨੂੰ ਧਮਕੀਆਂ ਦੇਣ ਦੀ ਸਖਤ ਨਿਖੇਧੀ ਕੀਤੀ।ਉਹਨਾਂ ਦੋਸ਼ ਲਗਾਇਆਂ ਕਿ ਇਹ ਲੋਕ ਪਹਿਲਾਂ ਵੀ ਜਥੇਬੰਦੀ ਦੇ ਆਗੂਆਂ ਦੀਆਂ ਝੂਠੀਆਂ ਸਿਕਾਇਤਾਂ ਕਰਨ ਦੇ ਆਦੀ ਹਨ।ਹੁਣ ਵੀ ਇਹ ਮੁਲਾਜਮਾਂ ਆਗੂਆਂ ਦੀਆਂ ਬਦਲੀਆਂ ਕਰਾਉਣ,ਉਹਨਾਂ ਦੇ ਜਾਨ ਤੇ ਮਾਲ ਦਾ ਨੁਕਸਾ ਕਰਨ ਦੀਆਂ ਧਮਕੀਆਂ ਦੇ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਕਿਸੇ ਆਗੂ ਦਾ ਨੂਕਸਾਨ ਹੋਇਆਂ ਤਾ ਇਹ ਲੋਕ ਜਿਮੇਵਾਰ ਹੋਣਗੇ।ਜਥੇਬੰਦੀ ਨੇ ਕੁਝ ਰਿਟਾਇਡ ਆਗੂਆਂ ਵੱਲੋ ਦਿੱਤੇ ਪ੍ਰੋਗਰਾਮ ਵਰਕ ਟੂ ਰੂਲ ਦੀ ਇਹ ਕਹਿ ਕੇ ਖਿਲੀ ਉਡਾਈ ਕਿ ਵਰਕ ਟੂ ਰੂਲ ਲਾਗੂ ਕਰਾਉਣ ਵਾਲੇ 24 ਮੈਬਰਾਂ ਵਿਚੋ 22 ਮੈਬਰ ਹਮੇਸਾਂ ਲਈ ਵਰਕ ਟੂ ਰੂਲ ਤੇ ਹਨ।ਭਾਵ ਸੇਵਾ ਮੁਕਤ ਹੋ ਚੁੱਕੇ ਹਨ। ਇਸ ਲਈ ਉਹਨਾਂ ਨੂੰ ਇਸ ਤਰਾ੍ਹ ਦੇ ਪ੍ਰੋਗਰਾਮ ਦੇ ਕੇ ਬਿਜਲੀ ਮੁਲਾਜਮਾਂ ਨੂੰ ਗੁਮਰਾਹ ਨਹੀ ਕਰਨਾ ਚਾਹੀਦਾ। ਜਥੇਬੰਦੀ ਨੇ ਬਿਜਲੀ ਮੁਲਾਜਮਾਂ ਨੂੰ ਇਹਨਾਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੂ ਗੁਰਵੇਲ ਸਿੰਘ ਬੱਲਪੁਰੀਆਂ,ਮਨਜੀਤ ਸਿੰਘ ਚਾਹਲ,ਪੂਰਨ ਸਿੰਘ ਖਾਈ,ਹਰਵਿੰਦਰ ਸਿੰਘ ਚੱਠਾ,ਮੰਗਲ ਸਿੰਘ ਠਰੂ, ਹਰਬੰਸ ਸਿੰਘ ਬਰਨਾਲਾ, ਜ਼ਸਵੰਤ ੰਿਸੰਘ ਪੰਨੂੰ,ਜ਼ਸਵੰਤ ਸਿੰਘ ਸਿਟੀ ਸਰਕਲ,ਮੱਖਣ ਸਿੰਘ,ਰਘਬੀਰ ਸਿੰਘ ਘੱਗਾ,ਸਤਪਾਲ ਹਾਮਝੇੜੀ,ਜਗਜੀਤ ਸਿੰਘ ਮੱਤੀ,ਕੁਲਵੰਤ ਸਿੰਘ ਮੱਲੀਆ,ਸਿਵ ਚੰਦ ਸ਼ਰਮਾ,ਮਨਜੀਤ ਸਿੰਘ ਭਿਖੀਵਿੰਡ,ਦਰਸਨ ਸਿੰਘ ਰਾਜੀਆ,ਬਲਜੀਤ ਸਿੰਘ ਮਾਨ,ਰਿਸੂ ਅਰੋੜਾ,ਗੁਰਦੀਪ ਸਿੰਘ ਬੋਲੜਕਲਾਂ,ਸਿਵਦੇਵ ਸਿੰਘ ਪਟਿਆਲਾ ਆਦਿ ਹਾਜਰ ਸਨ।

