ਰਵਨੀਤ ਸਿੰਘ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਜਵਾਬ
ਕਿਹਾ! ਵੋਟਰਾਂ ਨੇ ਤੁਹਾਨੂੰ ਤੁਹਾਡਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਹੈ
ਆਪਣੇ ਕਾਰਜਕਾਲ ਦੌਰਾਨ ਉਡਾਨਾਂ ਕਿਉਂ ਨਹੀਂ ਸ਼ੁਰੂ ਕਰਵਾ ਸਕੇ ਅਕਾਲੀ-ਬਿੱਟੂ
ਚੰਡੀਗੜ•, 3 ਸਤੰਬਰ (ਮਧੂਸਾਰ ਬਿਊਰੋ) ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ-2017 ਦੌਰਾਨ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੂੰ ਉਨ•ਾਂ ਦਾ ਰਿਪੋਰਟ ਕਾਰਡ ਦੇਖ ਕੇ ਹੀ ਨਕਾਰਿਆ ਸੀ, ਜਿਸ ਪਾਰਟੀ ਜਾਂ ਆਗੂਆਂ ਦਾ ਆਪਣਾ ਰਿਪੋਰਟ ਕਾਰਡ ਜ਼ੀਰੋ ਹੋਵੇ, ਉਹ ਭਲਾ ਲੋਕਾਂ ਵੱਲੋਂ ਜਿਤਾਏ ਹੋਏ ਨੇਤਾਵਾਂ ਨੂੰ ਕਿਵੇਂ ਰਿਪੋਰਟ ਕਾਰਡ ਦੇਖਣ ਬਾਰੇ ਨਸੀਹਤ ਦੇ ਸਕਦੇ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਸੀ ਕਿ ਸਾਹਨੇਵਾਲ ਹਵਾਈ ਅੱਡੇ ਤੋਂ ਮੁੜ ਹਵਾਈ ਉਡਾਣਾਂ ਸ਼ੁਰੂ ਹੋਣ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦਾ ਹੱਥ ਸੀ ਅਤੇ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਇਸ ਦਾ ਰਾਜਸੀ ਲਾਭ ਨਹੀਂ ਲੈਣਾ ਚਾਹੀਦਾ। ਸ੍ਰ. ਬਿੱਟੂ ਨੇ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੌਖ਼ਲਾਹਟ ਦਾ ਨਾਂਅ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਆਗੂਆਂ, ਜਿਨ•ਾਂ ਦਾ ਆਪਣਾ ਰਿਕਾਰਡ ਕਈ ਹਾਰਾਂ ਵਾਲਾ ਹੈ, ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣੀ ਪੀੜ•ੀ ਥੱਲ ਸੋਟਾ ਫੇਰ ਲੈਣਾ ਚਾਹੀਦਾ ਹੈ। ਜੋ ਆਗੂ ਕਦੇ ਖੁਦ ਜਿੱਤ ਕੇ ਵਿਧਾਨ ਸਭਾ ਜਾਂ ਸੰਸਦ ਦੀਆਂ ਪੌੜੀਆਂ ਨਹੀਂ ਚੜੇ•ੇ ਉਹ ਉਨ•ਾਂ (ਬਿੱਟੂ) ਨੂੰ ਕਿਵੇਂ ਸਲਾਹਾਂ ਦੇ ਸਕਦੇ ਹਨ।
ਸ੍ਰ. ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨੇਤਾਵਾਂ ਦੇ ਰਿਪੋਰਟ ਕਾਰਡ ਨੂੰ ਬੜੀ ਚੰਗੀ ਤਰ•ਾਂ ਜਾਣਦੇ ਹਨ। ਇਸੇ ਕਰਕੇ ਹੀ ਇਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਤੀਜੇ ਦਰਜੇ ਦੀ ਪਾਰਟੀ ਬਣਾ ਦਿੱਤਾ, ਜਦਕਿ ਕਾਂਗਰਸ ਪਾਰਟੀ ਨੇ ਪੂਰਨ ਬਹੁਮਤ ਹਾਸਿਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ। ਉਨ•ਾਂ ਕਿਹਾ ਕਿ ਸਾਹਨੇਵਾਲ ਹਵਾਈ ਅੱਡੇ ਉਡਾਣਾਂ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਹੋ ਜਾਣੀਆਂ ਸਨ ਪਰ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਸੰਬੰਧੀ ਲੋੜੀਂਦਾ ਐਗਰੀਮੈਂਟ ਸਾਈਨ ਕਰਨ ਵਿੱਚ ਹੀ ਉਤਸ਼ਾਹ ਨਹੀਂ ਦਿਖਾਇਆ, ਜਿਸ ਐਗਰੀਮੈਂਟ ਤਹਿਤ ਘਾਟੇ ਵਾਲੀਆਂ ਉਡਾਣਾਂ ਦੇ ਨੁਕਸਾਨ ਦੀ ਜਿੰਮੇਵਾਰੀ ਚੁੱਕੀ ਜਾਣੀ ਸੀ।
ਉਨ•ਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ, ਜਿਸ ਨੇ ਸਾਹਨੇਵਾਲ ਹਵਾਈ ਅੱਡੇ ਦੀਆਂ ਉਡਾਣਾਂ ਬੰਦ ਕਰਵਾ ਕੇ ਬਠਿੰਡੇ ਤੋਂ ਉਡਾਣਾਂ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਆਉਣ ‘ਤੇ ਸਾਹਨੇਵਾਲ ਦਾ ਹਵਾਈ ਅੱਡਾ ਮੁੜ ਚਾਲੂ ਕੀਤਾ ਗਿਆ ਹੈ। ਜਿਸ ਲਈ ਅਕਾਲੀ ਦਲ ਨੂੰ ਸ਼ਰਮ ਕਰਨੀ ਚਾਹੀਦੀ ਹੈ। ਉਨ•ਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਇਹ ਸੱਚਾਈ ਨੂੰ ਮੰਨ ਲੈਣ ਕਿ ਹੁਣ ਲੋਕਾਂ ਨੇ ਉਨ•ਾਂ ਨੂੰ ਨਕਾਰ ਦਿੱਤਾ ਹੈ ਅਤੇ ਉਨ•ਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।

