ਪਟਿਆਲਾ

ਗੁਰਦੁਆਰਾ ਸਾਹਿਬ ਲਈ ਮਨਜੂਰ ਲਾਂਘੇ ਵਾਲੇ ਫਲਾਈ ਓਵਰ ‘ਤੇ ਪਿਆ ਲੈਂਟਰ, ਵੰਡੇ ਲੱਡੂ

ਪਟਿਆਲਾ 24 ਸਤੰਬਰ (ਮਧੂਸਾਰ ਬਿਊਰੋ) ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸਾਹਮਣੇ ਪਟਿਆਲਾ ਰਾਜਪੁਰਾ ਰੋਡ ‘ਤੇ ਬਣ ਰਹੇ ਫਲਾਈ ਓਵਰ ‘ਚੋਂ ਗੁਰਦੁਆਰਾ ਸਾਹਿਬ ਲਈ ਮਨਜ਼ੂਰ ਕੀਤੇ ਗਏ ਅੰਡਰਪਾਸ ਦਾ ਅੱਜ ਲੈਂਟਰ ਪਾਇਆ ਗਿਆ।

ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ ਅਤੇ ਸਮੂਹ ਸਟਾਫ ਵਲੋਂ ਇਲਾਕੇ ਦੇ ਮੋਹਤਵਰਾਂ ਦੀ ਮੌਜੂਦਗੀ ‘ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਪੀਡਬਲਿਊਡੀ ਦੇ ਐਸਡੀਓ ਹਰਪਾਲ ਸਿੰਘ ਨੇ ਦੱਸਿਆ ਕਿ ਲੈਂਟਰ 67 ਫੁੱਟ ਲੰਬਾ ਅਤੇ 40 ਫੁੱਟ ਚੌੜਾ ਹੈ ਜਦੋਂ ਕਿ ਇਸ ਦੀ ਮੋਟਾਈ ਢਾਈ ਫੁੱਟ ਹੈ। ਇਸ ਮੌਕੇ ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ, ਸੁਰਜੀਤ ਸਿੰਘ ਅਕਾਉਂਟੈਂਟ, ਪਰਮਜੀਤ ਸਿੰਘ ਪੰਮਾ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *