ਪਟਿਆਲਾ

ਡੇਂਗੂ-ਚਿਕਨਗੂਨੀਆਂ ਦੀ ਰੋਕਥਾਮ ਲਈ ਖੜੇ ਪਾਣੀ ਦੇ ਸਰੋਤਾਂ ਦੀ ਕੀਤੀ ਚੈਕਿੰਗ

ਪਟਿਆਲਾ 26 ਸਤੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਤਹਿਤ ਡੇਂਗੂ ਮੱਛਰਾ ਦੇ ਲਾਰਵੇ ਦੀ ਪੈਦਾਇਸ ਨੂੰ ਰੋਕਣ ਦੇ ਲਈ ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਾਈਰਿਸਕ ਏਰੀਏ ਵਿਚ ਕੂਲਰਾ/ਕੰਨਟੈਨਰਾ ਦੀ ਚੈਕਿੰਗ ਲਈ ਜਿਲਾ ਐਪੀਡੋਮੋਲੋਜਿਸਟ ਡਾ. ਗੁਰਮਨਜੀਤ ਕੋਰ ਦੀ ਨਿਗਰਾਨੀ ਵਿਚ ਐਂਟੀ ਲਾਰਵਾ ਸਟਾਫ ਜਿਸ ਵਿਚ ਸੇਨੇਟਰੀ ਇੰਸਪੈਕਟਰ ਸੰਜੀਵ ਕੁਮਾਰ,ਧਰਮਿੰਦਰ ਸਿੰਘ,ਅਮਿਤ ਕੁਮਾਰ,ਗੁਰਜੰਟ ਸਿੰਘ,ਬਲਜੀਤ ਸਿੰਘ, ਅਵਤਾਰ ਸਿੰਘ, ਇੰਨਸੇਕਟ ਕੁਲੈਕਟਰ ਉਪਿੰਦਰ ਸਿੰਘ ਅਤੇ ਮਿਉਂਸੀਪਲ ਕਾਰਪੋਰੇਸਨ ਦੇ ਇੰਸਪੈਕਟਰ ਸੰਜੀਵ ਕੁਮਾਰ ਹਾਜਰ ਸਨ ਦੀ ਇਕ ਟੀਮ ਤਿਆਰ ਕੀਤੀ ਗਈ।

ਟੀਮ ਵੱਲੋਂ ਬਾਜਵਾ ਕਲੋਨੀ,ਡੀ. ਐਮ.ਡਬਲਿÀ,ਬਿੰਦਰਾ ਕਾਲੋਨੀ,ਕ੍ਰਿਸਨਾ ਕਾਲੋਨੀ, ਜੈ ਜਵਾਨ ਕਾਲੋਨੀ,ਬਡੂੰਗਰ ਆਦਿ ਇਲਾਕਿਆ ਵਿਚ ਲਗੇ ਕੂਲਰਾ/ਕਨਟੈਨਰਾ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੋਰਾਨ ਟੀਮ ਵੱਲੋ ਦੇਖਿਆ ਗਿਆ ਕਿ ਕੂਲਰਾ ਦੀ ਸਫਾਈ ਨਾ ਹੋਣ ਕਾਰਨ ਕੁਲਰਾ ਵਿਚ ਡੇਂਗੂ ਮੱਛਰਾ ਦਾ ਮੋਜੂਦ ਸੀ।ਮੋਕੇ ਤੇ ਟੀਮਾ ਵੱਲੋ ਕੂਲਰਾ ਦਾ ਪੁਰਾਣਾ ਫੂਸ ਕੱਢਵਾ ਕੇ ਉਸ ਨੂੰ ਅੱਗ ਲਗਵਾਈ ਗਈ ਅਤੇ ਲੋਕਾ ਨੂੰ ਕੂਲਰਾ ਚ ਨਵਾਂ ਫੂਸ ਪਾਉਣ ਲਈ ਕਿਹਾ ਗਿਆ। ਫਰਿਜਾਂ ਦੀਆਂ ਟਰੇਆਂ ਵਿਚ ਖੜੇ ਪਾਣੀ ਨੂੰ ਕਢਵਾਇਆ ਗਿਆ ਅਤੇ ਟੁੱਟੇ ਫੂਟੇ ਭਾਂਡੇ ਜਿਨਾ ਵਿਚ ਪਾਣੀ ਜਮਾ ਸੀ ਮੁੱਧੇ ਮਰਵਾਏ ਗਏ। ਮੱਛਰਾ ਦਾ ਲਾਰਵਾ ਮਿਲਣ ਤੇ ਮਿਉਂਸੀਪਲ ਕਾਰਪੋਰੇਸਨ ਦੇ ਇੰਸਪੈਕਟਰਾ ਵੱਲੋਂ ਰਿਹਾਇਸ਼ੀ ਘਰਾ ਦੇ ਮਾਲਕਾ ਦੇ ਚਲਾਨ ਵੀ ਕੱਟੇ ਗਏ।ਇਸ ਮੋਕੇ ਟੀਮ ਵੱਲੋ ਕੁਲਰਾ ਦੀ ਚੈਕਿੰਗ ਦੇ ਨਾਲ-ਨਾਲ ਵਾਧੂ ਪਏ ਟਾਇਰਾ ਅਤੇ ਕੰਨਟੇਨਰਾ ਵਿਚ ਖੜੇ ਪਾਣੀ ਨੂੰ ਕਢਵਾਇਆ ਗਿਆ ।
ਟੀਮ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਛੱਤਾਂ ਤੇ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ ਜਾਂ ਨਸ਼ਟ ਕਰਨ ਅਤੇ ਟਾਇਰਾਂ ਨੂੰ ਘਰਾਂ ਦੇ ਅੰਦਰ ਰੱਖਣ, ਤਰਪਾਲ ਰਾਹੀ ਢੱਕ ਕੇ ਰਖਣ ਜਾਂ ਇਨਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ। ਡਾ. ਬਲਵਿੰਦਰ ਸਿੰਘ ਸਿਵਲ ਸਰਜਨ ਨੇ ਦੱਸਿਆਂ ਕਿ ਆਉਂਦੇ ਦਿਨਾਂ ਵਿਚ ਵੀ ਅਜਿਹੀਆਂ ਚੈਕਿੰਗਾ ਜਾਰੀ ਰਹਿਣਗੀਆਂ ਅਤੇ ਕੂਲਰਾ/ ਫਰਿਜਾ ਆਦਿ ਖੜੇ ਪਾਣੀ ਮੱਛਰਾ ਦਾ ਲਾਰਵਾ ਪਾਏ ਜਾਣ ਤੇ ਮਾਲਕਾ ਦੇ ਮਿਉਂਸਪਲ ਐਕਟ ਅਧੀਨ ਚਲਾਨ ਕੱਟੇ ਜਾਣਗੇ।

Leave a Reply

Your email address will not be published. Required fields are marked *