ਰਿਆਤ ਬਾਹਰਾ ਕੈਂਪਸ ‘ਚ ਕਲਚਰਲ ਫੈਸਟੀਵਲ ਆਯੋਜਿਤ
ਪਟਿਆਲਾ, 14 ਅਕਤੂਬਰ (ਮਧੂਸਾਰ ਬਿਊਰੋ) ਰਿਆਤ ਬਾਹਰਾ ਗਰੁੱਪ ਦੇ ਪਟਿਆਲਾ ਕੈਂਪਸ ਵਿਚ ਨਵੇਂ ਆਏ ਵਿਦਿਆਰਥੀਆਂ ਦੇ ਸੁਆਗਤ ਵਿਚ ਡਾਂਸ ਅਤੇ ਗੀਤਾਂ ਨਾਲ ਭਰਿਆ ਰੰਗਾਰੰਗ ਟੇਲੈਂਟ ਹੰਟ ਅਤੇ ਕਲੱਚਰਲ ਫੈਸਟੀਵਲ ‘ਆਫਰੀਨ 2017’ ਆਯੋਜਿਤ ਕੀਤਾ ਗਿਆ। ਇਸ ਮੌਕੇ ਕਈ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਅਤੇ ਵੱਖ ਵੱਖ ਮੁਕਾਬਲੇ ਆਯੋਜਿਤ ਕੀਤੇ। ਇਨ੍ਹਾਂ ਪ੍ਰੋਗਰਾਮਾਂ ਨੂੰ ਉਥੇ ਮੌਜੂਦ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾਂ ਮਿਲਿਆ।
ਭੰਗੜਾ ਅਤੇ ਗਿੱਦੇ ਨੂੰ ਵਿਦਿਆਰਥੀਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਮੌਕੇ ਰੰਗ ਬਿਰੰਗੀ ਪੋਸ਼ਾਕਾਂ ਵਿਚ ਕਾਲਜ ਆਏ ਵਿਦਿਆਰਥੀਆਂ ਨੇ ਇਸ ਮੌਕੇ ਢੋਲ ਉਤੇ ਖੂਬ ਡਾਂਸ ਕੀਤਾ। ਦੂਜੇ ਪਾਸੇ ਇਨ੍ਹਾਂ ਡਾਂਸ ਕਰ ਰਹੇ ਵਿਦਿਆਰਥੀਆਂ ਦੀ ਦਰਸ਼ਕਾਂ ਵੱਲੋਂ ਕਾਫੀ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਸੀ। ਇਸ ਮੌਕੇ ‘ਤੇ ਮਲਵਈ ਭਗੜਾਂ ਵਿਦਿਆਰਥੀਆਂ ਵਿਚ ਕਾਫੀ ਜੋਸ਼ ਭਰਿਆ ਰਿਹਾ।
ਪ੍ਰੋਗਰਾਮ ਦੀ ਸ਼ੁਰੂਆਤ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਦੀਪ ਜਲਾਕੇ ਕੀਤੀ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸਕਿਟਸ, ਪੰਜਾਬੀ ਡਾਂਸ, ਰਾਜਸਥਾਨੀ ਡਾਂਸ, ਗੁਜਾਰਾਤੀ ਡਾਂਸ, ਕਸ਼ਮੀਰੀ ਡਾਂਸ, ਲੋਕ ਨਾਚ, ਲੋਕ ਗੀਤ, ਪੱਛਮੀ ਡਾਂਸ ਅਤੇ ਕੋਰਿਓਗ੍ਰਾਫੀ ਆਦਿ ਆਈਟਮਾਂ ਪੇਸ਼ ਕੀਤੀ ਗਈਆਂ। ਇਸ ਮੌਕੇ ‘ਤੇ ਸੋਲੋ ਡਾਂਸ ਦੀ ਪੇਸ਼ਕਾਰੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਵਿਦਿਆਰਥੀਆਂ ਨੇ ਰੰਗੋਲੀ, ਕੋਲਾਜ ਮੇਕਿੰਗ, ਐਂਕਰਿੰਗ ਅਤੇ ਐਡ ਮੇਡ ਸ਼ੋ ਦੇ ਜਰੀਏ ਅਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ।
ਇਸ ਮੌਕੇ ‘ਤੇ ਨਵੇਂ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੇ ਮਾਡਲਿੰਗ ਵਿਚ ਅਪਣਾ ਹੁਨਰ ਦਿਖਾਕੇ ਸਟੇਜ ‘ਤੇ ਸਾਰੀਆਂ ਨੂੰ ਚਕਿਤ ਕਰਕੇ ਰੱਖ ਦਿੱਤਾ। ਇਸ ਮੌਕੇ ‘ਤੇ ਸੀਐਸਈ ਦੀ ਤੀਜੇ ਸਾਲ ਦੀ ਰੁਪਿੰਦਰ ਵਿਰਕ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਅਤੇ ਬੀ ਫਾਰਮੇਸੀ ਪਹਿਲੇ ਸਮੇਸਟਰ ਦੇ ਰੁਪਨਜੀਤ ਸਿੰਘ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਇਸੇ ਤਰ੍ਰਾਂ ਵਿਧੀ ਵਿਭਾਗ ਦੀ ਰੁਬਲ ਨੂੰ ਮਿਸ ਪਰਸਨੇਲਿਟੀ ਅਤੇ ਇਸੇ ਵਿਭਾਗ ਦੇ ਹੁਸੈਨ ਅਲੀ ਨੂੰ ਮਿਸਟਰ ਪਰਸੇਨਲਿਟੀ ਚੁਣਿਆ ਗਿਆ।
ਇਸ ਮੌਕੇ ‘ਤੇ ਅਪਣੇ ਸੰਬੋਧਨ ਵਿਚ ਗਰੁੱਪ ਦੇ ਚੇਅਰਮੈਨ ਗੁਰਵਿੰਦੰਰ ਸਿੰਘ ਬਾਹਰਾ ਨੇ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਨੂੰ ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰਲੀ ਗਤਿਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਦੇ ਕੌਸ਼ਲ ਨੂੰ ਸਰਾਹਾਇਆ ਅਤੇ ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ।
ਉਥੇ ਹੀ ਕੈਂਪਸ ਡਾਇਰੈਕਟਰ ਡਾ. ਪਿਯੁਸ਼ ਵਰਮਾ ਨੇ ਕੈਂਪਸ ਵਿਚ ਮੌਜੂਦ ਸੁਵਿਧਾਵਾਂ ‘ਤੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆ ਨੂੰ ਇਨ੍ਹਾਂ ਸੁਵਿਧਾਵਾਂ ਦਾ ਪ੍ਰਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰਲੀ ਗਤਿਵਿਧੀਆਂ ਵਿਚ ਅੱਵਲ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਲੱਚਰਲ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਿਆਤ ਬਾਹਰਾ ਗਰੁੱਪ ਹਮੇਸ਼ਾ ਤੋਂ ਹੀ ਅਜਿਹੇ ਪ੍ਰੋਗਰਾਮਾਂ ਨੂੰ ਤਵੱਜੋਂ ਦਿੰਦਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਦਾ ਚਹੁਮੁੱਖੀ ਵਿਅਕਤੀਤਵ ਵਿਕਾਸ ਹੋ ਸਕੇ।
ਇਸ ਮੌਕੇ ‘ਤੇ ਮੁੱਖ ਮਹਿਮਾਨ ਨੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਾਰੇ ਵਿਭਾਗਾਂ ਦੇ ਟਾਪਰ ਰਹੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

