ਪੰਜਾਬ

ਪ੍ਰਕਾਸ਼ ਪੁਰਬ ਸਬੰਧੀ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ 3 ਨੂੰ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 125 ਸਾਲਾ ਪੁਰਾਤਨ ਇਤਿਹਾਸਕ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਪ੍ਰਥਾ ਅਨੁਸਾਰ ਸਜਾਇਆ ਜਾਂਦਾ ਅਲੌਕਿਕ ਵਿਸ਼ਾਲ ਨਗਰ ਕੀਰਤਨ 3 ਨਵੰਬਰ ਦਿਨ ਸ਼ੁੱਕਰਵਾਰ ਸਵੇਰੇ 6:45 ਵਜੇ ਸਜਾਇਆ ਜਾਵੇਗਾ। ਸੁੰਦਰ ਪਾਲਕੀ ‘ਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਨਗਰ ਕੀਰਤਨ ‘ਚ ਖ਼ਾਲਸਾ ਕਾਲਜ, ਸਮੂਹ ਵਿੱਦਿਅਕ ਅਦਾਰਿਆਂ ਤੋਂ 25 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਅਤੇ ਸਟਾਫ਼ ਹਾਜ਼ਰੀ ਭਰਨਗੇ।

ਇਸ ਸਬੰਧੀ ਅੱਜ ਖ਼ਾਲਸਾ ਮੈਨੇਜ਼ਮੈਂਟ ਵਿਖੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ ਮੀਟਿੰਗ ਜਿਸ ‘ਚ ਸੋਸਾਇਟੀ ਦੇ ਅਹੁਦੇਦਾਰ ਅਤੇ ਸਮੂਹ ਪ੍ਰਿੰਸੀਪਲਜ਼ ਮੌਜ਼ੂਦ ਸਨ, ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੇਜ਼ਮੈਂਟ ਦੀ ਚਲੀ ਆ ਰਹੀ ਪ੍ਰਥਾ ਮੁਤਾਬਕ ਪਿਛਲੇ ਲੰਮੇਂ ਤੋਂ ਵਿਸ਼ਾਲ ਅਲੌਕਿਕ ਨਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਖ਼ਾਲਸਾ ਕਾਲਜ ਤੋਂ, ਜਿਸ ‘ਚ ਵਿਦਿਆਰਥੀ ਗੱਤਕਾ, ਪੀ. ਟੀ. ਸ਼ੋਅ, ਬੈਡ, ਗੁਰਬਾਣੀ ਦਾ ਜਾਪ ਆਦਿ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ 3 ਨਵੰਬਰ ਸ਼ੁੱਕਰਵਾਰ ਖ਼ਾਲਸਾ ਕਾਲਜ ਤੋਂ ਆਰੰਭ ਹੋ ਕੇ ਪੁਤਲੀਘਰ, ਭੰਡਾਰੀ ਪੁੱਲ ਅਤੇ ਹਾਲ ਗੇਟ ਤੋਂ ਹੁੰਦਾ ਹੋਇਆ ਘੰਟਾ ਘਰ ਚੌਂਕ ਵਿਖੇ ਸੰਪੰਨ ਹੋਵੇਗਾ।
ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਨਗਰ ਕੀਰਤਨ ਨੂੰ ਨਿਰਵਿਘਨ ਸੰਪੰਨ ਕਰਨ ਲਈ ਲੋੜੀਂਦੇ ਟ੍ਰੈਫ਼ਿਕ ਦੇ ਪ੍ਰਬੰਧ ਕਰ ਲੈ ਜਾਣ ਤਾਂ ਜੋ ਆਮ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ। ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਪੂਰਨ ਕਰਨ ਪੰਜ ਪਿਆਰਿਆਂ ਸਮੇਤ ਕੌਂਸਲ ਦੇ ਅਹੁਦੇਦਾਰ ਸੱਚਖੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਤਮਸਤਕ ਹੋਣਗੇ। ਸ: ਛੀਨਾ ਨੇ ਕਿਹਾ ਨਗਰ ਕੀਰਤਨ ਦਾ ਅਨੁਸ਼ਾਸ਼ਨ ਕਾਇਮ ਰੱਖਣ ਲਈ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *