ਪਟਿਆਲਾ

ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਜਾਰੀ

ਪਟਿਆਲਾ 2 ਨਵੰਬਰ (ਮਧੂਸਾਰ ਬਿਊਰੋ) ਜਿਲ੍ਹਾ ਪਟਿਆਲਾ ਦੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਪ੍ਰੋਜੈਕਟ ਅਧੀਨ ਜਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ ਸਕੂਲ ਪੱਧਰ ‘ਤੇ ਕੁਈਜ ਅਤੇ ਵਾਦ ਵਿਵਾਦ ਮੁਕਾਬਲੇ ਕਰਵਾ ਕੇ 15 ਤੋਂ 17 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਸਬੰਧੀ ਜਾਗਰੂਕ ਕਰੇਗੀ।

ਇਸ ਸਬੰਧੀ ਜਿਲਾ ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸ਼ੀਸ ਸਿੰਘ ਅੰਟਾਲ ਦੀ ਅਗਵਾਈ ਵਿੱਚ ਮੀਟਿੰਗ ਹੋਈ,ਜਿਸ ਵਿੱਚ ਸ੍ਰੀ ਹਰਦੇਵ ਸਿੰਘ, ਚੋਣ ਤਹਿਸੀਲਦਾਰ, ਸ੍ਰੀ ਕੁਲਜੀਤ ਸਿੰਘ ਸਿੱਧੂ ਸਵੀਪ, ਸ੍ਰੀ ਮਨਜੀਤ ਸਿੰਘ ਉਪ ਜਿਲਾ ਸਿੱਖਿਆ ਅਫ਼ਸਰ ਅਤੇ ਸਿੱਖਿਆ ਵਿਭਾਗ ਦੇ ਵੱਖ-2 ਪ੍ਰਿੰਸੀਪਲਾਂ ਨੇ ਭਾਗ ਲਿਆ। ਪ੍ਰੋ: ਅੰਟਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਅਦੇਸ਼ਾਂ ਮੁਤਾਬਿਕ ਭਵਿੱਖ ਦੇ ਵੋਟਰਾ ਨੂੰ ਮਜਬੂਤ ਲੋਕਤੰਤਰ ਵੋਟਰ ਪ੍ਰਕਿਰਿਆ ਅਤੇ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਇਹ ਪ੍ਰੋਗਰਾਮ ਨੂੰ ਕਰਵਾਇਆ ਜਾਣਾ ਹੇ।
ਉਹਨਾਂ ਦੱਸਿਆ ਕਿ 07 ਨਵੰਬਰ 2017 ਤੋਂ 13 ਨਵੰਬਰ 2017 ਤੱਕ ਜਿਲਾ ਪਟਿਆਲਾ ਦੇ 8 ਵਿਧਾਨ ਸਭਾ ਚੋਣ ਹਲਕਿਆਂ ਅਧੀਨ ਆਉਂਦੇ ਸਕੂਲਾਂ ਵਿੱਚ ਵੋਟਰ ਜਾਗਰੂਕਤਾ ਕੁਈਜ ਮੁਕਾਬਲੇ ਕਰਵਾਏ ਜਾਣਗੇ ਜਿਹਨਾਂ ਦੇ ਜੇਤੂਆਂ ਦਾ ਜਿਲ੍ਹਾ ਪੱਧਰੀ ਮੁਕਾਬਲਾ 17 ਨਵੰਬਰ 2017 ਨੂੰ ਜਿਲਾ ਚੋਣ ਦਫਤਰ ਪਟਿਆਲਾ ਵਿਖੇ ਕਰਵਾਇਆ ਜਾਵੇਗਾ।
ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਿੱਖਿਆ ਵਿਭਾਗ ਦੀ ਟੀਮ ਦਾ ਗਠਨ ਕੀਤਾ ਗਿਆ ਜਿਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾਲ ਸ਼੍ਰੀ ਰਾਜਕੁਮਾਰ , ਸ੍ਰੀ ਮਨੋਜ ਥਾਪਰ ਲੈਕਚਰਾਰ ਸੀਨੀਅਰ ਸੈਂਕਡਰੀ ਸਕੂਲ ਬਹਾਦਰਗੜ੍ਹ,ਸ੍ਰੀ ਅਰਵਿੰਦਰ ਕੁਮਾਰ ਲੈਕਚਰਾਰ ਗੌਰਮਿੰਟ ਸਕੂਲ ਭਾਂਖਰ,ਸ੍ਰੀ ਰਾਹੁਲ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।

Leave a Reply

Your email address will not be published. Required fields are marked *