ਪਟਿਆਲਾ

ਇੰਜੀਨੀਅਰਿੰਗ ਨੂੰ ਅਪਣੀ ਗੁੰਮ ਹੁੰਦੀ ਜਾ ਰਹੀ ਚਮਕ ਨੂੰ ਬਚਾਉਣ ਅਤੇ ਸੁਧਾਰਣ ਦੀ ਲੋੜ : ਵੀ.ਸੀ.

ਪਟਿਆਲਾ 8 ਨਵੰਬਰ (ਮਧੂਸਾਰ ਬਿਊਰੋ) ਇੰਜੀਨੀਅਰਿੰਗ ਨੂੰ ਅਪਣੀ ਗੁੰਮ ਹੁੰਦੀ ਜਾ ਰਹੀ ਚਮਕ ਨੂੰ ਬਚਾਉਣ ਅਤੇ ਸੁਧਾਰਣ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਰੰਪਰਾਗਤ ਕੋਰਸ ਇਸਦੀ ਥਾਂ ਲੈ ਰਹੇ ਹਨ, ਇਹ ਇਤਿਹਾਸ ਬਣ ਜਾਵੇਗੀ, Îਜਿਸ ਤਰ੍ਹਾਂ ਸਮੇਂ ਦੇ ਨਾਲ ਨਾਲ ਸੂਚਨਾਂ ਕ੍ਰਾਂਤੀ ਤੇਜੀ ਨਾਲ ਬਦਲ ਰਹੀ ਹੈ, ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਅਪਣੇ ਆਪ ਨੂੰ ਉਸ ਮੁਤਾਬਕ ਢਾਲਣ ਦੀ ਲੋੜ ਹੈ ਤਾਂ ਕਿ ਉਹ ਨੋਕਰੀ ਦੇਣ ਵਾਲਿਆਂ ਦੀ ਜਰੂਰਤਾਂ ਮੁਤਾਬਿਕ ਤਿਆਰ ਹੋ ਸਕਣ।

ਇਹ ਵਿਚਾਰ ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਪ੍ਰਗਟ ਕੀਤੇ, ਉਹ ਇੱਥੇ ਕੰਪਿਊਟਰ ਵਿਭਾਗ ਵੱਲੋਂ ਅਯੋਜਿਤ ਟੈਕਫੇਸਟ ਅਯਾਮ 2017 ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸਨ।
ਵੀਸੀ ਨੇ ਕਿਹਾ ਕਿ ਇਸ ਸਮੇਂ ਬਾਜਾਰ ਨੂੰ ਗੁਣਵੱਤਾ ਭਰਪੂਰ ਪੈਕਡ ਡਿਲੀਵਰੀ ਦੀ ਹੀ ਜਰੂਰਤ ਹੈ, ਜਿਸ ਵਿੱਚ ਵਿਸ਼ੇ ਦੀ ਉੱਤਮ ਜਾਣਕਾਰੀ ਤਾਂ ਜਰੂਰੀ ਹੈ ਹੀ, ਨਾਲ ਹੀ ਵਿਵਹਾਰਿਕ ਸਕਿੱਲ ਵੀ ਚਾਹੀਦੀ ਹੈ। ਇਸ ਲਈ ਮੋਜੁਦਾ ਸਮੇਂ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਅਪਣੇ ਆਪ ਨੂੰ ਇਸਦੇ ਲਈ ਤਿਆਰ ਕਰਨ।
ਵੀਸੀ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਮਜਬੂਤੀ ਲਈ ਇੱਕ ਬਹੁਮੰਤਵੀ ਯੋਜਨਾ ਦੀ ਜਰੂਰਤ ਹੈ, ਜਿਸਦੇ ਤਹਿਤ ਵੱਖ ਵੱਖ ਸਟ੍ਰੀਮ ਦੇ ਵਿਦਿਆਰਥੀਆਂ ਲਈ ਵੱਖ ਪਲੇਸਮੈਂਟ ਸੈੱਲ ਸ਼ੁਰੂ ਕੀਤੇ ਜਾਣ ਤਾਂ ਕਿ ਸਾਰੀਆਂ ਹੀ ਸਟ੍ਰੀਮ ਦੇ ਵਿਦਿਆਰਥੀਆਂ ਦੀ ਪਲੇਸਮੈਟ ਯਕੀਨੀ ਬਣਾਈ ਜਾਵੇ।

Leave a Reply

Your email address will not be published. Required fields are marked *