ਐਨਡੀਏ ‘ਚ ਜਾਣ ਵਾਲੇ ਕੈਡੇਟਸ ਦੀ ਸੰਖਿਆ ‘ਚ ਪਿਛਲੇ ਸਮਿਆਂ ਨਾਲੋਂ ਲਗਾਤਾਰ ਆ ਰਹੀ ਕਮੀ : ਕਰਨਾਲ ਢਿੱਲੋਂ
ਪਟਿਆਲਾ, 8 ਨਵੰਬਰ (ਮਧੂਸਾਰ ਬਿਊਰੋ) ਮੇਜਰ ਜਨਰਲ (ਰਿਟ.) ਬੀ.ਐਸ ਗਰੇਵਾਲ, ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ (ਏਐਫਪੀਆਈ), ਮੋਹਾਲੀ ਨੇ ਚਿੰਤਾ ਜਤਾਈ ਕਿ ਐਨਡੀਏ ਵਿੱਚ ਜਾਣ ਵਾਲੇ ਕੈਡੇਟਸ ਦੀ ਸੰਖਿਆ ਵਿੱਚ ਪਿਛਲੇ ਸਮਿਆਂ ਨਾਲੋਂ ਲਗਾਤਾਰ ਕਮੀ ਆ ਰਹੀ ਹੈ।
ਇਹ ਤੱਥ ਐਸੇ ਰਾਜ ਲਈ ਹਨ, ਜਿਸਨੇ ਕਿ ਲਗਾਤਾਰ ਹਮਲਾਵਰਾਂ ਦਾ ਸਾਹਮਣਾ ਕੀਤਾ ਹੈ।ਉਹਨਾਂ ਨੇ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਇਨਸਾਈਕਲੋਪੀਡੀਆ ਆਫ ਸਿੱਖਇੱਜਮ ਵੱਲੋਂ ਅਯੋਜਿਤ ਕਨਰਲ ਹਰਪ੍ਰਤਾਪ ਸਿੰਘ ਢਿੱਲੋ ਮੈਮੋਰੀਅਲ ਲੈਕਚਰ ਦੋਰਾਨ ਪ੍ਰਗਟ ਕੀਤੇ।ਵਾਈਸ ਚਾਂਸਲਰ ਪ੍ਰੋ. ਬੀ.ਐਸ ਘੁੰਮਣ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਜਨਰਲ ਗਰੇਵਾਲ ਨੇ ਅਪਣੇ ਵਿਚਾਰ ਰੱਖਦੇ ਹੋਏ ਇਤਿਹਾਸ ਦੇ ਸਿੱਖ ਸਿਪਾਹੀਆਂ ਬਾਰੇ ਜਿਕਰ ਕੀਤਾ, ਜਿਹਨਾਂ ਨੇ ਸੈਨਾ ਵਿੱਚ ਅਪਣੇ ਜ਼ੋਹਰ ਦਿਖਾਉਂਦੇ ਹੋਏ ਅਪਣੀ ਸੰਖਿਆ ਦੇ ਮੁਕਾਬਲੇ ਕਿਤੇ ਜਿਆਦਾ ਗੈਲੈਂਟਰੀ ਅਵਾਰਡ ਪ੍ਰਾਪਤ ਕੀਤੇ ਹਨ।
ਉਹਨਾਂ ਦੇ ਦੱਸਿਆ ਕਿ ਸਾਰਾਗੜ੍ਹੀ ਦੀ ਲੜਾਈ ਨੂੰ ਜਦੋਂ ਯੂਨਾਈਟੇਡ ਨੇਸ਼ਨਸ ਨੇ ਦੁਨੀਆਂ ਦੀ ਅੱਠ ਸਭ ਤੋਂ ਵੱਡੀਆਂ ਲੜਾਈਆਂ ਵਿੱਚ ਸ਼ਾਮਿਲ ਕਰਕੇ ਦੁਨੀਆਂ ਨੂੰ ਪੜ੍ਰਾਇਆ ਤਾਂ ਉਸ ਸਮੇਂ ਭਾਰਤ ਵਿੱਚ ਬਹੁਤ ਘੱਟ ਗਿਣਤੀ ਵਿੱਚ ਲੋਕ ਇਸ ਦੀ ਮਹੱਤਤਾ ਬਾਰੇ ਜਾਣਦੇ ਸਨ।ਸਿਰਫ 21 ਸੈਨਿਕਾਂ ਨੇ ਕਿਸ ਤਰ੍ਹਾਂ 12 ਹਜਾਰ ਅਫਗਾਨ ਸੈਨਿਕਾਂ ਨੂੰ ਭਾਰਤੀ ਖੇਤਰ ਵਿੱਚ ਦਾਖਿਲ ਹੋਣ ਤੋਂ ਰੋਕਿਆ ਸੀ। ਜੇਕਰ ਅਜਿਹਾ ਨਾ ਹੋ ਪੈਂਦਾ ਤਾਂ ਸਾਡੇ ਦੇਸ਼ ਨੂੰ ਵੱਡਾ ਨੁਕਸਾਨ ਹੋਣਾ ਸੀ।ਜੰਗ ਸਿਰਫ ਮੈਦਾਨ ਵਿੱਚ ਹੀ ਨਹੀਂ ਲੜੀ ਜਾਂਦੀ ਬਲਕਿ ਦਿਮਾਗਾਂ ਵਿੱਚ ਵੀ ਲੜੀ ਜਾਂਦੀ ਹੈ।ਜੇਕਰ ਤੁਸੀਂ ਦਿਮਾਗ ਪੱਖੋਂ ਪਿੱਛੇ ਰਹਿ ਗਏ ਤਾਂ ਜੰਗ ਵਿੱਚ ਪਿੱਛੇ ਰਹਿਣਾ ਸੁਭਾਵਿਕ ਹੀ ਹੈ।
ਵੀਸੀ ਪ੍ਰੋ. ਘੁੰਮਣ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਏਐਫਪੀਆਈ ਨਾਲ ਇੱਕ ਸਮਝੋਤਾ ਕੀਤਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਦੇ ਟੇਲੇਂਟੰਡ ਵਿਦਿਆਰਥੀ ਸੈਨਾ ਦਾ ਹਿੱਸਾ ਬਣ ਸਕਣ।ਕਾਫੀ ਸੰਖਿਆ ਵਿੱਚ ਵਿਦਿਆਰਥੀ ਅਜਿਹੇ ਹਨ ਜ਼ੋ ਸੈਨਾ ਵਿੱਚ ਜਾਣ ਲਈ ਤਿਆਰ j

