ਪੰਜਾਬ

ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮਾਂ ਚੋਣ ਨਿਗਰਾਨਾਂ ਦੀ ਸੂਚੀ ਜਾਰੀ

ਚੰਡੀਗੜ•, 5 ਦਸੰਬਰ (ਮਧੂਸਾਰ ਬਿਊਰੋ) ਰਾਜ ਚੋਣ ਕਮਿਸ਼ਨ ਨੇ ਸੂਬੇ ਵਿੱਚ ਹੋ ਰਹੀਆਂ ਨਗਰ ਨਿਗਮਾਂ, ਨਗਰ ਕੋਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇ ਨਜਰ ਚੋਣ ਨਿਗਰਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਾਰਡ ਨੰਬਰ 43-64 ਲਈ ਆਈ.ਏ.ਐਸ. ਪਰਨੀਤ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਬੀ.ਐਸ ਧਾਲੀਵਾਲ ਆਈ.ਏ.ਐਸ. ਨੂੰ ਵਾਰਡ ਨੰਬਰ 22-42 ਲਈ, ਵਾਰਡ ਨੰਬਰ 65-85 ਲਈ ਅਸ਼ਵਨੀ ਕੁਮਾਰ, ਆਈ.ਏ.ਐਸ. ਅਤੇ ਐਮ.ਐਸ. ਨਾਰੰਗ, ਆਈ.ਏ.ਐਸ ਨੂੰ ਵਾਰਡ ਨੰਬਰ 1-21 ਅਤੇ ਨਗਰ ਪੰਚਾਇਤ ਰਾਜਾਸਾਂਸੀ ਲਈ ਨਿਗਰਾਨ ਨਿਯੁਕਤ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਨੂੰ ਜਲੰਧਰ ਨਗਰ ਕਾਰਪੋਰੇਸ਼ਨ ਲਈ ਟੀ.ਪੀ.ਐਸ. ਫੂਲਕਾ, ਆਈ.ਏ.ਐਸ ਨੂੰ ਵਾਰਡ ਨੰਬਰ 1-6, 53-55, 57-62, 63-66, 69-71, 79-80 ਲਈ, ਰਾਹੁਲ ਗੁਪਤਾ, ਪੀ.ਸੀ.ਐਸ. ਨੂੰ ਵਾਰਡ ਨੰਬਰ 7-14, 16-17, 56, 15, 18-20 48-52, 67-68 ਲਈ ਅਤੇ ਸ਼੍ਰੀ ਅਭਿਨਵ ਆਈ.ਏ.ਐਸ ਨੂੰ ਵਾਰਡ ਨੰਬਰ 21-47 ਤੇ 72-78 ਲਈ, ਜਦਕਿ ਨਗਰ ਕੋਂਸਲ ਭੋਗਪੁਰ ਅਤੇ ਗੁਰਾਇਆ ਲਈ ਵਿਕਾਸ ਗਰਗ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਅਤੇ ਸ੍ਰੀ ਬੀ.ਐਸ. ਰਾਏ ਆਈ ਏ ਐਸ ਨੂੰ ਨਗਰ ਪੰਚਾਇਤ ਬਿਲਗਾ ਤੇ ਸ਼ਾਹਕੋਟ ਲਈ ਨਿਗਰਾਨ ਨਿਯੁਕਤ ਕੀਤਾ ਹੈ।
ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 41-50 ਅਤੇ ਐਨ.ਪੀ. ਘਨੌਰ ਲਈ ਪ੍ਰਵੀਨ ਥਿੰਦ, ਆਈ.ਏ.ਐਸ. ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਡਾ. ਅਮਰਪਾਲ ਸਿੰਘ, ਆਈ.ਏ.ਐਸ. ਵਾਰਡ ਨੰਬਰ 1-20 ਲਈ, ਸਿਬਿਨ ਸੀ, ਆਈ.ਏ.ਐਸ. ਨੂੰ ਵਾਰਡ ਨੰਬਰ 21-40 ਅਤੇ ਨਗਰ ਪੰਚਾਇਤ ਘੱਗਾ ਲਈ, ਸ੍ਰੀਮਤੀ ਹਰਗੁਨਜੀਤ ਕੋਰ, ਪੀ.ਸੀ.ਐਸ., ਨੂੰ 51-60 ਪਟਿਆਲਾ ਅਤੇ ਨਗਰ ਕੋਂਸਲ ਅਮਲੋਹ ਜ਼ਿਲ•ਾਂ ਫਤਿਹਗੜ• ਸਾਹਿਬ ਲਈ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ, ਜੀ.ਪੀ.ਐਸ. ਸਹੋਤਾ ਨੂੰ ਬਰਨਾਲਾ ਜ਼ਿਲ•ੇ ਦੇ ਨਗਰ ਪੰਚਾਇਤ ਹੰਡਾਇਆ ਅਤੇ ਸੰਗਰੂਰ ਜ਼ਿਲ•ੇ ਦੇ ਨਗਰ ਪਚਾਇਤ ਚੀਮਾ ਲਈ, ਸਨੀਅਮ ਅਗਰਵਾਲ, ਆਈ.ਏ.ਐਸ, ਨੂੰ ਸੰਗਰੂਰ ਜ਼ਿਲ•ੇ ਦੇ ਨਗਰ ਪੰਚਾਇਤ ਖਨੋਰੀ, ਦਿੜਬਾ ਅਤੇ ਮੂਨਕ ਲਈ, ਪੁਨੀਤ ਗੋਇਲ, ਆਈ.ਏ.ਐਸ. ਨੂੰ ਕਪੂਰਥਲਾ ਜ਼ਿਲ•ੇ ਦੇ ਨਗਰ ਪੰਚਾਇਤ ਢਿਲਵਾਂ, ਭੁਲੱਥ, ਅਤੇ ਬੇਗੋਵਾਲ ਲਈ, ਡੀ.ਪੀ.ਐਸ. ਖਰਬੰਦਾ, ਆਈ.ਏ.ਐਸ ਨੂੰ ਲੁਧਿਆਣਾ ਜ਼ਿਲ•ੇ ਦੇ ਨਗਰ ਕੋਂਸਲ ਮਾਛੀਵਾੜਾ ਅਤੇ ਸਾਹਨੇਵਾਲ ਲਈ ਜਦਕਿ ਵਰੁਣ ਰੂਜ਼ਮ, ਆਈ.ਏ.ਐਸ. ਨੂੰ ਨਗਰ ਕੋਂਸਲ ਮਲੋਦ ਅਤੇ ਨਗਰ ਕੋਂਸਲ ਮੁਲਾਂਪੁਰ ਦਾਖਾ ਲਈ, ਏ.ਪੀ. ਸਿੰਘ ਸੰਧੂ, ਪੀ.ਸੀ.ਐਸ. ਨੂੰ ਮਾਨਸਾ ਦੇ ਨਗਰ ਪੰਚਾਇਤ ਭੀਖੀ ਲਈ, ਅਰਵਿੰਦਰ ਪਾਲ ਸਿੰਘ ਨੂੰ ਬਠਿੰਡਾ ਜ਼ਿਲ•ੇ ਦੇ ਨਗਰ ਪੰਚਾਇਤ ਤਲਵੰਡੀ ਸਾਬੋ ਲਈ, ਤੇਜਿੰਦਰ ਸਿੰਘ ਧਾਲੀਵਾਲ, ਆਈ.ਏ.ਐਸ ਨੂੰ ਮੋਗਾ ਜ਼ਿਲ•ੇ ਦੀ ਨਗਰ ਕੋਂਸਲ ਬਾਘਾਪੁਰਾਣਾ, ਧਰਮਕੋਟ ਅਤੇ ਐਮ.ਸੀ. ਫਤਿਹਪੁਰ ਪੰਜਤੂਰ ਲਈ ਨਿਗਰਾਨ ਨਿਯੁਕਤ ਕੀਤਾ ਹੈ।
ਇਸੇ ਤਰ•ਾਂ ਨਿਧੀ ਕਲਹੋਤਰਾ, ਪੀ.ਸੀ.ਐਸ. ਨੂੰ ਐਸ.ਬੀ.ਐਸ. ਨਗਰ ਜ਼ਿਲ•ੇ ਦੇ ਨਗਰ ਕੋਂਸਲ ਬਲਾਚੌਰ ਅਤੇ ਨਗਰ ਪੰਚਾਇਤ ਮਹਿਲਪੁਰ, ਹੁਸ਼ਿਆਰਪੁਰ ਲਈ, ਤੇਜਿੰਦਰਪਾਲ ਸਿੰਘ ਪੀ.ਸੀ.ਐਸ. ਨੂੰ ਤਰਨ ਤਾਰਨ ਜ਼ਿਲ•ੇ ਦੀ ਨਗਰ ਪੰਚਾਇਤ ਖੇਮਕਰਨ ਲਈ, ਸ੍ਰੀਮਤੀ ਮਨਦੀਪ ਕੋਰ, ਪੀ.ਸੀ.ਐਸ. ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ•ੇ ਦੇ ਬਰੀਵਾਲਾ ਲਈ ਅਤੇ ਪਠਾਨਕੋਟ ਜ਼ਿਲ•ੇ ਦੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਲਈ ਸਤਕਾਰ ਸਿੰਘ ਬੱਲ, ਪੀ.ਸੀ.ਐਸ. ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *