ਪੰਜਾਬਪਟਿਆਲਾ

ਟੀ.ਐਸ.ਯੂ. ਵੱਲੋਂ ਕਮੇਟੀ ਦੇ ਸੱਦੇ ‘ਤੇ ਰੋਸ ਰੈਲੀਆਂ ਤੇ ਮੁਜ਼ਾਹਰੇ

ਪਟਿਆਲਾ 7 ਦਸੰਬਰ (ਮਧੂਸਾਰ ਬਿਊਰੋ) ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਜਤਿੰਦਰ ਸਿੰਘ ਚੱਢਾ ਤੇ ਸਕੱਤਰ ਪ੍ਰਮਜੀਤ ਸਿੰਘ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਟੈਕਨੀਕਲ ਸਰਵਿਸ ਯੂਨੀਅਨ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਰੀਠਖੇੜੀ ਸਬ-ਡਵੀਜਨ, ਕਲਿਆਣ ਸ/ਡ, ਬਹਾਦਰਗੜ੍ਹ ਸ/ਡ, ਬਲਬੇੜਾ ਸ/ਡ, ਵੈਸਟ ਸ/ਡ, ਸਿਵਲ ਲਾਈਨ ਸ/ਡ, ਸਨੌਰ ਸ/ਡ ਵਿੱਚ ਰੋਸ ਰੈਲੀਆਂ ਕਰਕੇ ਅਰਥੀ ਫੂਕ ਮੁਜਾਹਰੇ ਕੀਤੇ ਗਏ।

ਇਹ ਰੋਸ ਰੈਲੀਆਂ ਬੋਰਡ ਮੈਨੇਜਮੈਂਟ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਅਤੇ ਲੋਕਾਂ ਉਪਰ ਵਿੱਢੇ ਇਸ ਹਮਲੇ ਤਹਿਤ ਬੋਰਡ ਭੰਗ ਕਰਕੇ ਕੰਪਨੀਆਂ ਬਣਾਉਣ ਤੇ ਬਾਅਦ ਸਰਕਾਰੀ ਥਰਮਲ ਪਲਾਟ ਬੰਦ ਕਰਨ ਵੰਡ ਖੇਤਰ ਦਾ ਕੰਮ ਮੁਕੰਮਲ ਤੌਰ ਤੇ ਨਿੱਜੀ ਕੰਪਨੀਆਂ ਨੂੰ ਦੇਣ, ਰੈਗੂਲਰ ਭਰਤੀ ਨਾ ਕਰਨ, ਕੱਚੇ ਕਾਮੇ ਪੱਕੇ ਨਾ ਕਰਨ, ਪੇਅ ਗਰੇਡ, ਪੇਅ ਬੈਡ ਵਿੱਚ ਵਾਧਾ ਨਾ ਕਰਨ, ਤਨਖਾਹ ਸਕੇਲਾਂ ਦੀ ਸੁਧਾਈ ਨਾ ਕਰਨ, ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਨਾ ਕਰਨ, ਤਨਖਾਹਾਂ ਅਤੇ ਅੰਤਿਮ ਅਦਾਇਗੀਆਂ ਜਾਮ ਕਰਨ ਅਤੇ ਜੱਥੇਬੰਦੀ ਦੇ ਮੰਗ ਪੱਤਰ ਤੇ ਮੀਟਿੰਗ ਕਰਕੇ ਮਸਲੇ ਹੱਲ ਨਾ ਕਰਨ ਅਤੇ ਜੱਥੇਬੰਦੀ ਨਾਲ 14-11-17 ਨੂੰ ਹੋਏ ਲਿਖਤੀ ਸਮਝੌਤੇ ਅਨੁਸਾਰ ਮਸਲੇ ਹੱਲ ਨਾ ਕਰਨ ਕਰਕੇ ਕੀਤੇ ਗਏ ਇਨ੍ਹਾਂ ਰੈਲੀਆਂ ਵਿੱਚ ਸਰਕਲ ਪ੍ਰਧਾਨ ਜਤਿੰਦਰ ਸਿੰਘ ਚੱਢਾ, ਸਰਕਲ ਸਕੱਤਰ ਪ੍ਰਮਜੀਤ ਸਿੰਘ, ਸਕੱਤਰ ਮੀਤ ਪ੍ਰਧਾਨ ਚਰਨਜੀਤ ਸਿੰਘ, ਸਰਕਲ ਸਹਾਇਕ ਸਕੱਤਰ ਜੁਗਿੰਦਰ ਸਿੰਘ ਮੋਜੀ, ਸਰਕਲ ਕੈਸ਼ੀਅਰ ਬਲਵਿੰਦਰ ਸਿੰਘ, ਬਰੇਸ਼ ਕੁਮਾਰ ਪ੍ਰਧਾਨ ਈਸ਼ਟ ਮੰਡਲ, ਸਕੱਤਰ ਭਗਵਾਨ ਸਿੰਘ, ਹਰਜੀਤ ਸਿੰਘ ਪ੍ਰਧਾਨ ਸਬ ਅਰਬਨ ਮੰਡਲ, ਰਾਮ ਚੰਦ ਸਿੰਘ ਪ੍ਰਧਾਨ ਮਾਡਲ ਟਾਊਨ ਮੰਡਲ, ਦਵਿੰਦਰ ਸਿੰਘ ਕਨਵੀਨਰ ਪੱਛਮ ਮੰਡਲ, ਸ/ਡ ਪ੍ਰਧਾਨ ਦਰਸ਼ਨ ਕੁਮਾਰ, ਸ/ਡ ਪ੍ਰਧਾਨ ਦਰਸ਼ਨ ਸਿੰਘ, ਗੁਰਿੰਦਰ ਸਿੰਘ, ਕਰਨੈਲ ਸਿੰਘ, ਰਨਬੀਰ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਬੋਰਡ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਜੱਥੇਬੰਦੀ ਨਾਲ ਮੀਟਿੰਗ ਕਰਕੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ ਘੋਲ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *