‘ਚੱਢਾ’ ਤੇ ਪ੍ਰਿੰਸੀਪਲ ਵੱਲੋਂ ਸਫਾਈਆਂ
ਕੰਵਰ ਬੇਦੀ
‘ਚੱਢਾ’ ਅਤੇ ਪ੍ਰਿੰਸੀਪਲ ਦੀ ਵੀਡੀਓ ਸਾਰਿਆਂ ਸਾਹਮਣੇ ਜੱਗ-ਜ਼ਾਹਿਰ ਹੈ। ਘਟਨਾਕ੍ਰਮ ਨੂੰ ਪ੍ਰੇਮ ਪ੍ਰਸੰਗ ਨਾਲ ਜੋੜਨ ਦੇ ਨਾਲ-ਨਾਲ ਜਿਣਸੀ ਸੋਸ਼ਣ ਅਤੇ ਬਲੈਕਲਿੰਗ ਵਰਗੇ ਪ੍ਰਤੀਕਰਮ ਸਾਹਮਣੇ ਆਏ ਹਨ, ਵੇਖਿਆ ਜਾਵੇ ਤਾਂ ਅਜਿਹੇ ਘਟਨਾਕ੍ਰਮ ਕਾਰਨ ਸਿੱਖਾਂ ਦੀ ਸਖਸ਼ੀਅਤ ਅਤੇ ਔਰਤ ਦੇ ਸਨਮਾਨ ਨੂੰ ਵੱਡੀ ਠੇਸ ਪੁੱਜਦੀ ਹੈ।
ਸਾਰਾ ਕੁਝ ‘ਜਨਤਕ’ ਕਰਨ ਦੇ ਰਾਹ ਪਿਆ ਸਮਾਜ ਇਕ ਦੂਜੇ ਦੇ ਪਾਜ ਉਦੇੜਨ ਵਾਲੇ ਪਾਸੇ ਚੱਲ ਪਿਆ, ਜਿਸ ਕਾਰਨ ਮਨੁੱਖ ਖ਼ਤਰਨਾਕ ਦੌਰ ਵੱਲ ਵੱਧ ਰਿਹਾ ਹੈ। ਖੈਰ ਗਲਤੀ ਕਰ ਲੈਣੀ, ਗਲਤੀ ਮੰਨ ਲੈਣੀ ਅਤੇ ਮੁਆਫ ਕਰ ਦੇਣਾ ਆਮ ਵਤੀਰਾ ਹੋ ਗਿਆ ਅਜਿਹੇ ਚੁੰਗਲ ‘ਚੋਂ ਮਨੁੱਖ ਸ਼ਾਇਦ ਹੀ ਨਿਕਲੇ। ਵਾਇਰਲ ਹੋਈ ਵੀਡੀਓ ਨਾਲ ਭਾਵੇਂ ਸਾਰਾ ਕੁਝ ਜਨਤਕ ਹੋ ਜਾਂਦਾ, ਪਰ ਬੇਕਸੂਰ ਵੀ ਇਸ ਦੀ ਲਪੇਟ ‘ਚ ਆ ਪੈਂਦੇ ਹਨ। ਸਮਾਜ ਇਹ ਚੰਗੀ ਤਰ੍ਹਾਂ ਜਾਣਦਾ ‘ਤਾੜੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ’, ਵੀਡੀਓ ਵਾਇਰਲ ਹੋਣ ਨਾਲ ਜੋ ‘ਗੂੰਜ’ ਸਾਰਿਆਂ ਦੇ ਕੰਨੀਂ ਪਈ ਹੈ। ਅਜਿਹਾ ਹੋਣ ਨਾਲ ਇਨਸਾਨੀਅਤ ਨੂੰ ਹੀ ‘ਸ਼ਰਮਸ਼ਾਰ’ ਹੋਣਾ ਪੈ ਰਿਹਾ ਹੈ। ‘ਜਨਤਕ’ ਕਰ ਦੇਣਾ, ‘ਜਨਤਕ’ ਹੋਣ ਜਾਣ ਨਾਲ ‘ਧੀਆਂ’ ਪੁੱਤਰਾਂ ਨੂੰ ਵੀ ਅਜਿਹੀਆਂ ਘਟਨਾਵਾਂ ਜ਼ਿੰਦਗੀ ਨੂੰ ਪੈਰਾਂ ਭਾਰ ਨਹੀਂ ਹੋਣ ਦਿੰਦੀਆਂ। ਅਜਿਹੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਸਮਾਜ ‘ਚ ਵੀਡੀਓ ਦਾ ਵਾਇਰਲ ਹੋਣਾ ਭਾਵੇਂ ਬੇਹੱਦ ਮੰਦਭਾਗਾ ਹੈ, ਪਰ ਜੇ ਸਭ ‘ਚੁੱਪ’ ਚੁੱਪੀਤੇ, ਮਨਸ਼ਾ ਅਨੁਸਾਰ, ਰਸੂਖ ਲਈ, ਸਰੀਰਕ ਭੁੱਖ ਲਈ, ਰੁਤਬੇ ਲਈ ਅਤੇ ‘ਸ਼ੌਹਰਤ’ ਲਈ ਚੱਲ ਰਿਹਾ ਹੋਵੇ ਤਾਂ ਜਾਇਜ਼ ਹੈ, ਪਰ ਜਦੋਂ ਇੱਜ਼ਤ ਬਣਾਉਣ ਲਈ ‘ਇੱਜ਼ਤ’ ਖੇਰੂ ਖੇਰੂ ਹੋ ਰਹੀ ਹੋਵੇ ਤਾਂ ‘ਪੀੜਤ’ ਧਿਰ ਉਭਰ ਆਉਂਦੀ ਹੈ। ਅਜਿਹੇ ‘ਸ਼ਰਮਨਾਕ’ ਘਟਨਾਕ੍ਰਮ ‘ਚੋਂ ਨਿਕਲਣ ਲਈਂ ਅਦਾਲਤਾਂ, ਸਰਕਾਰਾਂ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਉਣ ਵਰਗੀ ਚਾਰਾਜੋਈ ਕੀਤੀ ਜਾਂਦੀ ਹੈ। ‘ਚੁੱਪ ਚੁਪੀਤੇ’ ਅਜਿਹੇ ਕਈ ਮਾਮਲੇ ਚੱਲ ਰਹੇ ਹਨ, ਕਈ ਜਨਤਕ ਹਨ ਤੇ ਕਈ ਜਨਤਕ ਹੋਣਗੇ। ਸਮਾਜ ਨੂੰ ਚਿੰਤਨ ਕਰਨ ਦੇ ਨਾਲ-ਨਾਲ ਸੁਚੇਤ ਰਹਿਣ ਦੀ ਲੋੜ ਹੈ। ‘ਰਜ਼ਾ’ ਤੇ ‘ਰਜ਼ਾਮੰਦੀ’ ਨਾਲ ਸਾਰਾ ਕੁਝ ਜਾਇਜ਼ ਹੈ, ਪਰ ਅਜਿਹੀਆਂ ਫੌਕੀਆਂ ਸੌਹਰਤਾਂ, ਠਾਠ-ਬਾਠ, ਲਾਲਸਾਵਾਂ, ਸ਼ਾਨੋ ਸ਼ੌਕਤ ਦੇ ‘ਵੱਸ’ ‘ਇੱਜ਼ਤ’ ਦੀਆਂ ਧੱਜੀਆਂ ਉਡ ਜਾਣ ਵਰਗਾ ਵਰਤਾਰਾ ਸ਼ਰਮਨਾਕ ਹੈ। ਸਮਾਜ ਤੇ ਇੱਜ਼ਤ ਲਈ ‘ਚੱਢਾ’ ਤੇ ਪ੍ਰਿੰਸੀਪਲ ‘ਮੈਡਮ’ ਵੱਲੋਂ ਮੀਡੀਏ ‘ਚ ਆ ਕੇ ਦਿੱਤੀਆਂ ਜਾ ਰਹੀਆਂ ਸਫਾਈਆਂ ‘ਚ ਕਿੰਨੀ ਕੁ ਸੱਚਾਈ ਹੈ ‘ਚੱਢਾ’ ਤੇ ਪ੍ਰਿੰਸੀਪਲ’ ਖ਼ੁਦ ਦੋਵੇਂ ਜ਼ਿਆਦਾ ਜਾਣਦੇ ਹਨ, ਪਰ ਪਰਿਵਾਰਾਂ ਦੇ ਜੀਅ ਅਜਿਹੀ ‘ਜ਼ਲੀਲਤਾ’ ਨਾਲ ‘ਜੂਝ’ ਰਹੇ ਹਨ, ਜੋ ਉਨ੍ਹਾਂ ਨੇ ਨਹੀਂ ‘ਸਹੇੜੀ’।

