ਡਾ. ਕਿਰਨਦੀਪ ਕੌਰ ਦੇ ਕਾਰਜਕਾਲ ਵਿੱਚ ਵਾਧਾ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਵਲੋਂ ਐਜੂਕੇਸ਼ਨ ਅਤੇ ਕਮਿਉਨਟੀ ਸਰਵਿਸਿਜ਼ ਵਿਭਾਗ ਦੇ ਪ੍ਰੋਫੈਸਰ ਡਾ. ਕਿਰਨਦੀਪ ਕੌਰ ਦੇ ਯੂਨੀਵਰਸਿਟੀ ਨਾਲ ਸਬੰਧਤ ਕੋਂਸਟੀਚੁਐਂਟ ਕਾਲਜਾਂ ਦੇ ਡਾਇਰੈਕਟਰ ਵਜੋਂ ਕਾਰਜ ਕਾਲ ਵਿੱਚ ਅਗਲੇ ਹੁਕਮਾਂ ਤੱਕ ਵਾਧਾ ਕੀਤਾ ਗਿਆ ਹੈ।
32 ਤੋਂ ਵੱਧ ਸਾਲਾਂ ਦੀ ਸਿੱਖਿਆ ਦਾ ਤਜਰਬਾ ਰੱਖਣ ਵਾਲੇ ਡਾ. ਕਿਰਨਦੀਪ ਕੌਰ ਡੀਨ ਫੈਕਲਟੀ ਆਫ ਐਜੂਕੇਸ਼ਨ ਅਤੇ ਇਨਫਰਮੇ਼ਸਨ ਸਾਇੰਸ ਦੇ ਅਹੁੱਦੇ ਤੋਂ ਇਲਾਵਾ ਆਪਣੇ ਵਿਭਾਗ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਕਈ ਵਰ੍ਹੇ ਯੂ.ਜੀ.ਸੀ ਦੇ ਉੱਚ-ਸ਼ਕਤੀਸ਼ਾਲੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਕਮੇਟੀ (ਨੈਕ) ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ।

