ਪੰਜਾਬੀ ‘ਵਰਸਿਟੀ ਵਿਖੇ “ਉਦੱਮਤਾ, ਕਾਢ ਅਤੇ ਚੁਨੋਤੀਆਂ” ਵਿਸ਼ੇ ਤੇ ਪਹਿਲੀ ਕਨਕਲੇਵ ਕਰਵਾਈ
ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਲਈ ਸ਼ੁਰੂ ਕੀਤੇ ਗਏ ਫਿਨਿਸ਼ਿੰਗ ਸਕੂਲ ਵੱਲੋਂ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ “ਉਦੱਮਤਾ, ਕਾਢ ਅਤੇ ਚੁਨੋਤੀਆਂ“ ਵਿਸ਼ੇ ਤੇ ਅਪਣੀ ਤਰ੍ਹਾਂ ਦੀ ਪਹਿਲੀ ਕਨਕਲੇਵ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕੀਤੀ।
ਮਿਸ ਡੌਲੀ ਭਸੀਨ, ਮੈਨੇਜਿੰਗ ਡਾਇਰੈਕਟਰ, ਇਨਸਕਸਪੇਜ਼ ਐਂਡ ਐਸਪੀਐਚ ਕੰਸਲਟੈਂਸੀ ਅਤੇ ਸ਼੍ਰੀ ਵਿਵੇਕ ਅਤਰੇ, ਸੀਈਓ ਦੇ ਮੈ਼ਂਟਰ ਅਤੇ ਪ੍ਰੇਰਕ ਸਪੀਕਰ ਦੇ ਰੂਪ ਵਿਚ ਕੰਮ ਕਰ ਰਹੇ ਹਨ, ਸਮਾਰੋਹ ਵਿੱਚ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸ ਮੋਕੇ ਤੇ ਵਿਦਿਅਕ ਮਾਹਿਰਾਂ, ਸਫਲ ਉਦਮੀਆਂ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ ਵਿਦਿਆਰਥੀਆਂ ਨੂੰ ਉਦਮੀਆਂ ਵਜੋਂ ਦਰਪੇਸ਼ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਣੂ ਕਰਵਾਇਆ।
ਕਨਕਲੇਵ ਵਿਚ ਸਮਾਜਿਕ, ਕਾਰੋਬਾਰੀ ਅਤੇ ਉਦਮੀਆਂ ਲਈ ਗਿਆਨ ਦੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਸਫਲਤਾਪੂਰਵਕ ਕਾਰੋਬਾਰ ਚਲਾਉਣ ਲਈ ਲੋੜੀਂਦੇ ਵੱਖੋ-ਵੱਖਰੇ ਗੁਣਾਂ ਦਾ ਵਰਣਨ ਕੀਤਾ ਗਿਆ। ਵਿਚਾਰ-ਵਟਾਂਦਰੇ ਵਿੱਚ ਪ੍ਰੇਰਨਾ, ਨਵੀਨਤਾ ਅਤੇਕਾਨੂੰਨੀ ਅਤੇ ਮਨੁੱਖੀ ਵਸੀਲਿਆਂ ਦੇ ਪੱਖਾਂ ਤੇ ਵੀ ਚਾਨਣਾ ਪਾਇਆ ਗਿਆ। ਕਨਕਲੇਵ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੋਂ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ।

