ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਲੋਂ ਰਾਸ਼ਟਰੀ ਕਾਨਫਰੰਸ

ਪਟਿਆਲਾ,15 ਫਰਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਲੋਂ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿੱਖੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੁਆਰਾ ਸਪਾਂਸਰ ਕੀਤੇ ਗਈ।

“ਕੈਮੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼: ਇਨੋਵੇਸ਼ਨਜ਼ ਐਂਡ ਅਡਵਾਂਸਜ਼“ ਵਿਸ਼ੇ ਤੇ 10 ਵੀਂ ਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਗਈ ਜਿਸ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸਜ਼, ਬੰਗਲੌਰ ਤੋਂ ਪ੍ਰੋ. ਐਸ. ਊਮਾਪਥੀ ਨੇ, “ਵਾਚਿੰਗ ਮੋਲੀਕਿਊਲਜ਼, ਡਾਂਸਿੰਗ ਐਂਡ ਹਾਈਡਿੰਗ“ ਤੇ ਕੁੰਜੀਵਤ ਭਾਸ਼ਣ ਦਿੱਤਾ ਜਦ ਕਿ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ।
ਡਾ. ਘੁੰਮਣ ਨੇ ਵਿਗਿਆਨੀਆਂ ਅਤੇ ਵਿਦਵਾਨਾਂ ਨੂੰ ਕਿਹਾ ਕਿ ਜਿੱਥੇ ‘ਜੈਵਿਕ ਖੇਤੀ ਦੀ ਉਤਪਾਦਕਤਾ ਰਸਾਇਣਕ ਖੇਤੀ ਤੋਂ ਵੱਧ ਜਾਂਦੀ ਹੈ, ਰਸਾਇਣਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਉਹ ਨਵੀਆਂ ਕਾਂਢਾਂ ਕੱਢਣ। ਉਨ੍ਹਾਂ ਅੱਗੇ ਕਿਹਾ ਕਿ ਰਸਾਇਣਾਂ ਦੀ ਦੁਬਾਰਾ ਖੋਜ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਤੇ ਘੱਟ ਲਾਗਤ ਆਵੇ ਅਤੇ ਪੰਜਾਬ ਨੂੰ ਦਰਪੇਸ਼ ਕਿਸਾਨਾਂ ਦੀਆਂ ਖੁਦਕਸ਼ੀਆਂ ਵਰਗੀਆਂ ਸਮੱਸਿਆਵਾਂ ਤੋਂ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ ਖੇਤੀਬਾੜੀ ਦੇ ਉਤਪਾਦਾਂ ਨੂੰ ਘੱਟੋ ਘੱਟ ਹਾਨੀ ਪਹੁੰਚਾਉਣ ਵਾਲੇ ਹੋਣ। ਡਾ. ਘੁੰਮਣ ਨੇ ਕਿਹਾ ਕਿ “ਇਹ ਕਿੰਨਾ ਅਜੀਬ ਜਾਪਦਾ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਵਾਸੀ, ਬੋਤਲਬੰਦ ਪਾਣੀ ਪੀਣ ਲਈ ਮਜਬੂਰ ਹੋ ਗਏ ਹਨ, ਹਾਲਾਤ ਨੂੰ ਉਸ ਖਤਰਨਾਕ ਸਥਿਤੀ ਤੋਂ ਪਹੁੰਚਣ ਤੋਂ ਪਹਿਲਾਂ, ਜਿਥੋਂ ਕਿ ਵਾਪਸ ਆਉਣਾ ਮੁਸ਼ਕਿਲ ਹੋ ਜਾਵੇ, ‘ਵਾਤਾਵਰਣ ਦੀ ਬਿਮਾਰੀ’ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਪ੍ਰੋ. ਊਮਾਪਥੀ ਨੇ ਕਿਹਾ ਕਿ ਭਾਰਤੀ ਦਿਮਾਗ ਦੁਨੀਆ ਵਿੱਚ ਸਭ ਤੋਂ ਤਿੱਖੀ ਸੂਝਬੂਝ ਵਾਲੇ ਹਨ, ਜਿਸ ਨਾਲ ਸੰਸਾਰ ਦੇ ਉੱਨਤ ਦੇਸ਼ਾਂ ਤੋਂ ਉਦਯੋਗਪਤੀਆਂ ਨੂੰ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਪ੍ਰਦਾਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਹਾਲਾਂਕਿ ਉਹ ਛੁੱਟੀਆਂ ਮਨਾਉਣ ਲਈ ਇਥੇ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਢਾਂਚਿਆਂ ਨੂੰ ਬਦਲ ਕੇ ਰੋਜ਼ਾਨਾ ਆਧਾਰ ‘ਤੇ ਹੋ ਰਹੀਆਂ ਨਵੀਆਂ ਖੋਜਾਂ ਦੇ ਮੱਦੇਨਜ਼ਰ ਦੁਨੀਆਂ ਦੀ ਵਿਗਿਆਨਕ ਸਥਿਤੀ ਵਿੱਚ ਭਾਰੀ ਬਦਲਾਅ ਆਵੇਗਾ ਜਿਸ ਵਿਚ ਸਮਰਪਣ ਅਤੇ ਵਚਨਬੱਧਤਾ ਨਾਲ ਕੰਮ ਕਰਦੇ ਭਾਰਤੀਆਂ ਦੀ ਪ੍ਰਮੁੱਖ ਭੂਮਿਕਾ ਹੋਵੇਗੀ। ਕੈਮਿਸਟਰੀ ਵਿਭਾਗ ਦੇ ਪੱਧਰ ਤੋਂ ਪ੍ਰਭਾਵਿਤ ਹੋ ਕੇ, ਪ੍ਰੋ. ਊਮਾਪਥੀ ਨੇ ਇਸ ਦੇ ਖੋਜ ਵਿਦਵਾਨਾਂ ਨੂੰ ਆਈਆਈਐਸ, ਬੈਂਗਲੋਰ ਵਿਚ ਸ਼ਾਮਲ ਹੋਣ ਲਈ ਕਿਹਾ ਤਾਂ ਕਿ ਉਨ੍ਹਾਂ ਦੀ ਸਮਰੱਥਾ ਬਾਰੇ ਹੋਰ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਨਵੇਂ ਮੋਲੀਕਿਊਲਜ਼ ਲੱਭਣ ਦੀ ਬਜਾਏ ਇਨ੍ਹਾਂ ਦੇ ਬਦਲਦੇ ਢਾਂਚੇ ਅਤੇ ਗਤੀ ਨੂੰ ਡੂੰਘਾਈ ਨਾਲ ਪੜਚੋਲ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਵਿਭਾਗ ਦੇ ਮੁਖੀ ਡਾ. ਅਸ਼ੋਕ ਮਲਿਕ ਅਤੇ ਕੋਆਰਡੀਨੇਟਰ ਡਾ. ਰਮਨ ਵਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *