ਕਕਰਾਲਾ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਮੁਫ਼ਤ ਮੈਡੀਕਲ ਕੈਂਪ ‘ਚ 600 ਮਰੀਜ਼ਾਂ ਦਾ ਚੈਕਅੱਪ
ਪਾਤੜਾਂ 24 ਅਪਰੈਲ (ਪਟਵਾਰ) ਸ਼ੋਸ਼ਲ ਵੈੱਲਫੇਅਰ ਸੁਸਾਇਟੀ ਰਜਿ: ਦੇ ਯਤਨਾਂ ਸਦਕਾਂ ਕਕਰਾਲਾ ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਸਰ ਦੀ ਜਾਂਚ ਲਈ ਮੁਫਤ ਮੈਡੀਕਲ ਚੈੱਕ-ਅੱਪ ਕੈਂਪ ਦਾ ਆਯੋਜਨ ਕੀਤਾ ਗਿਆ।
ਹਾੜ੍ਹੀ ਦਾ ਸੀਜਨ ਹੋਣ ਦੇ ਬਾਵਜੂਦ ਕੈਂਪ ਵਿੱਚ ਛੇ ਸੌ ਤੋਂ ਵੱਧ ਲੋਕ ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਪਹੁੰਚੇ।ਕੈਂਪ ਦੇ ਅਖੀਰ ਤੱਕ ਕੁੱਲ ਛੇ ਸੌ ਪੱਚੀ ਮਰੀਜਾਂ ਦੀ ਜਾਂਚ ਹੋਈ ਜਿਨ੍ਹਾਂ ਵਿੱਚੋਂ ਵੀਹ ਦੀ ਮੈਮੋਗ੍ਰਾਫੀ,ਅਠਾਰਾਂ ਦੇ ਪੈਪ ਸਮੀਅਰ,ਅਤੇ 20 ਮਰੀਜਾਂ ਦੇ ਪੀ.ਐਸ.ਏ ਟੈਸਟ ਕੀਤੇ ਗਏ।ਜਦੋਂ ਕਿ 53 ਉੱਚ ਸ਼ੂਗਰ,18 ਨਵੇਂ ਸ਼ੂਗਰ ਅਤੇ 60 ਹਾਈ ਬਲੱਡ ਪ੍ਰੈਸ਼ਰ ਦੇ ਮਰੀਜ ਪਾਏ ਗਏ।ਸ.ਧਰਮਿੰਦਰ ਸਿੰਘ ਢਿੱਲੋਂ,ਡਾਇਰੈਕਟਰ ਵਰਲਡ ਕੈਂਸਰ ਕੇਅਰ ਨੇ ਜਾਣਕਾਰੀ ਦਿੱਤੀ ਕਿ 15 ਮਈ ਤੱਕ ਇਹਨਾਂ ਦੀ ਫਾਈਨਲ ਰਿਪੋਰਟ ਮਰੀਜਾਂ ਤੱਕ ਪੁੱਜਦੀ ਕਰ ਦਿੱਤੀ ਜਾਵੇਗੀ ਅਤੇ ਕਿਸੇ ਵੀ ਮਰੀਜ ਦੀ ਰਿਪੋਰਟ ਵਿੱਚ ਕੈਂਸਰ ਦੀ ਪੁਸ਼ਟੀ ਹੋਣ ‘ਤੇ ਉਹਨਾਂ ਨੂੰ ਪੂਰੀ ਅਗਵਾਈ ਅਤੇ ਸਹਾਇਤਾ ਸੰਸਥਾ ਵੱਲੋਂ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਮਰੀਜਾਂ ਨੂੰ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਸੰਸਥਾ ਮਾਨਵ ਭਲਾਈ ਲਈ ਯਤਨਸ਼ੀਲ ਰਹੇਗੀ।ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਬੱਗਾ ਅਤੇ ਨਾਜਰ ਸਿੰਘ ਸੀਨੀਅਰ ਅਕਾਲੀ ਆਗੂ ਨੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਲਈ ਉਹ ਸੰਸਥਾ ਦੇ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਕੈਂਪ ਦੌਰਾਨ ਪ੍ਰਧਾਨ ਗੁਰਲਾਲ ਸਿੰਘ,ਰਾਜ ਗਰਗ,ਡਾ.ਦਲਬਾਰਾ ਸਿੰਘ,ਨਿਰਭੈ ਸਿੰਘ,ਸੁਖਚੈਨ ਸਿੰਘ ਬੀ.ਡੀ.ਪੀ.ਓ.,ਮਿੱਠੂ ਸਿੰਘ ਨੰਦੇਕੇ,ਜਗਤਾਰ ਸਿੰਘ ਸੈਕਟਰੀ,ਮਾਸਟਰ ਅਵਤਾਰ ਸਿੰਘ,ਗੁਰਮੇਲ ਸਿੰਘ,ਪਵਨ ਕੁਮਾਰ,ਨਿਰਮਲ ਸਿੰਘ,ਰਾਜ ਸ਼ਰਮਾ,ਪਿਆਰਾ ਸਿੰਘ,ਕਰਨੈਲ ਸਿੰਘ ਦੇਧਨਾ,ਕੁਲਵਿੰਦਰ ਵਰਮਾ,ਡਾ. ਗੁਰਸੇਵਕ ਰਾਣਾ,ਇਕਬਾਲ ਸਿੰਘ,ਅੰਮ੍ਰਿਤਪਾਲ ਸਿੰਘ,ਗੁਰਜੀਤ ਸਿੰਘ,ਗੁਰਦੀਪ ਮਾਨ,ਹਰਪ੍ਰੀਤ ਗੱਗੀ,ਕਸ਼ਮੀਰ ਸਿੰਘ ਕਾਲਾ,ਪ੍ਰਿੰਸ ਕੰਬੋਜ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।

