ਜਿੰਮਖਾਨਾ ਲੇਡੀਜ਼ ਕਲੱਬ ਨੇ ਕਰਵਾਇਆ ਫੈਸ਼ਨ ਸ਼ੌਅ
ਪਟਿਆਲਾ 29 ਮਈ (ਮਧੂਸਾਰ ਬਿਊਰੋ) ਰਜਿੰਦਰਾ ਜਿਮਖਾਨਾ ਲੇਡੀਜ਼ ਕਲੱਬ ਦੀ ਪ੍ਰਧਾਨ ਕਿਰਨ ਗਰੇਵਾਲ, ਮੀਤ ਪ੍ਰਧਾਨ ਅਨੂ ਭਾਰਦਵਾਜ ਅਤੇ ਸਕੱਤਰ ਰੁਪਿੰਦਰ ਬਾਂਸਲ ਅਤੇ ਹੋਰ ਐਡਵਾਈਜ਼ਰੀ ਮੈਂਬਰਾਂ ਵਲੋਂ ਸਮਰ ਕੁਈਨ ਨਾਂ ਹੇਠ ਇਕ ਫੈਸ਼ਨ ਸ਼ੌਅ ਕਰਵਾਇਆ ਗਿਆ, ਜਿਸ ਵਿਚ 45 ਸਾਲ, 60 ਸਾਲ ਅਤੇ 60 ਸਾਲ ਤੋਂ ਉਪਰ ਦੀਆਂ ਲੇਡੀਜ਼ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਆਪਣੇ ਹੁਸਨ ਅਤੇ ਟੈਲੰਟ ਦਾ ਲੋਹਾ ਮਨਵਾਇਆ।
ਇਸ ਮੌਕੇ ਸਾਬਕਾ ਮਿਸਿਜ਼ ਇੰਡੀਆ ਵਰਲਡਵਾਈਡ 2014 ਅਮਨ ਗਰੇਵਾਲ ਅਤੇ ਮਿਸ ਪੰਜਾਬ 2017 ਰਿਧਮ ਸਿੰਘ ਰੰਧਾਵਾ ਉਚੇਚੇ ਤੌਰ ‘ਤੇ ਪਹੁੰਚੀਆਂ ਅਤੇ ਪ੍ਰਤੀਭਾਗੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ 45 ਸਾਲ ਦੀ ਕੈਟਾਗਰੀ ਵਿਚ ਅਮਨ ਸੰਧੂ, 60 ਸਾਲ ਦੀ ਕੈਟਾਗਰੀ ਵਿਚ ਗਿਤਾਂਜਲੀ ਅਤੇ 60 ਸਾਲ ਤੋਂ ਉਪਰ ਦੀ ਕੈਟਾਗਰੀ ਵਿਚ ਅਮ੍ਰਿਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਰਨਰਅਪ ਇੰਦਰਵੀਰ ਕੌਰ, ਕੈਮੀ ਥਿੰਦ ਅਤੇ ਜੀਵਨਜੋਤ ਕੌਰ ਰਹੀਆਂ। ਇਸ ਦੇ ਨਾਲ ਹੀ ਬੈਸਟ ਸਮਾਈਲ ਸਤਿੰਦਰ ਚਹਿਲ, ਬੈਸਟ ਹੇਅਰ ਸਟਾਈਲ ਰਾਜਵੀਰ ਗਰੇਵਾਲ, ਮੋਸਟ ਐਲੀਗੈਂਟ ਪਰਨਜੀਤ ਚਾਵਲਾ ਰਹੀਆਂ। ਇਸ ਮੌਕੇ ਸਮੂਹ ਮੈਂਬਰਾਂ ਲਈ ਕਲੱਬ ਵਲੋਂ ਵਧੀਆ ਖਾਣ ਪੀਣ ਅਤੇ ਗੀਤ ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਸਾਰੇ ਮੈਂਬਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਜੈਤੂਆਂ ਨੇ ਇਕ ਦੂਜੇ ਨੂੰ ਵਧੀਆ ਦੇ ਕੇ ਇਸ ਜਸ਼ਨ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਮੌਕੇ ਐਡਵਾਈਜ਼ਰੀ ਕਮੇਟੀ ਵਿਚੋਂ ਜਸਜੀਤ ਭੁੱਲਰ, ਕੌਂਸਲਰ ਅਮਰਬੀਰ ਕੌਰ ਬੇਦੀ, ਮਨਜੀਤ ਜੇਜੀ, ਕਿਰਨ ਸੇਖੋਂ, ਸੁਰਿੰਦਰ ਖਰੌੜ, ਰਾਜਵੀਰ ਗਰੇਵਾਲ, ਅਮਨਦੀਪ ਬਰਾੜ ਅਤੇ ਐਗਜ਼ੈਕਟਿਵ ਮੈਂਬਰ ਪ੍ਰੀਨੀ ਸਿੰਘ ਤੇ ਸਤਿੰਦਰ ਚਹਿਲ ਆਦਿ ਵੀ ਮੌਕੇ ‘ਤੇ ਹਾਜ਼ਰ ਸਨ।

