ਪੰਜਾਬਪਟਿਆਲਾ

ਫੂਡ ਸਪਲਾਈ ਮੰਤਰੀ ਬੋਲੇ ਪੰਜਾਬ ਵਿਚ ਰਾਈਸ ਮਿਲਰਾਂ ਦੀ ਰਾਏ ਨਾਲ ਹੀ ਬਣਾਈ ਜਾਵੇਗੀ ਨਵੀਂ ਪਾਲਿਸੀ

-ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਨੂੰ ਮਿਲਿਆ ਵਫਦ
ਪਟਿਆਲਾ, 31 ਮਈ (ਮਧੂਸਾਰ ਬਿਊਰੋ) ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦਾ ਇੱਕ ਵਫਦ ਕੈਬਨਿਟ ਮੰਤਰੀ ਫੂਡ ਅਤੇ ਸਿਵਲ ਸਪਲਾਈ ਭਰਤ ਭੂਸ਼ਣ ਆਸ਼ੁ ਜੀ ਮਿਲਿਆ।

ਵਫਦ ਵੱਲੋਂ ਪੰਜਾਬ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ, ਮੀਤ ਪ੍ਰਧਾਨ ਪ੍ਰਮੋਦ ਬਸੰਤ ਰਾਏ, ਸੀਨੀਅਰ ਮੀਤ ਪ੍ਰਧਾਨ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਕਫੈਡ ਖਰੀਦ ਏਜੰਸੀ ਵੱਲੋਂ ਸਾਲ 2013-14 ਦੀ 7 ਰੁਪਏ 56 ਪੈਸੇ ਪ੍ਰਤੀ ਕੁਇੰਟਲ ਡਰਾਈਜ਼ ਦੀ ਰਿਕਵਰੀ ਕੱਢੀ ਹੈ। ਜੋ ਕਿ ਸਰਾਸਰ ਗਲਤ ਹੈ, ਕਿਉਂਕਿ ਰਾਈਸ ਮਿਲਰਾਂ ਵੱਲੋਂ ਐਗਰੀਮੈਂਟ ਦੇ ਮੁਤਾਬਕ 100 ਫੀਸਦੀ ਚਾਵਲ ਸਰਕਾਰ ਨੂੰ ਮਿਲਿੰਗ ਤੋਂ ਬਾਅਦ ਦੇ ਦਿੱਤਾ ਗਿਆ ਹੈ। ਇਸ ਕਰਕੇ ਹੁਣ ਇਸ ਰਿਕਵਰੀ ਦੀ ਕੋਈ ਤੁਕ ਨਹੀਂ ਬਣਦੀ। ਜੇਕਰ ਕੋਈ ਕੇਂਦਰ ਵੱਲੋਂ ਕੋਈ ਗਲਤ ਨਿਰਦੇਸ਼ ਆਏ ਹੋਣ ਤਾਂ ਉਸ ਬਾਰੇ ਪੰਜਾਬ ਸਰਕਾਰ ਕੇਂਦਰ ਨਾਲ ਗੱਲ ਕਰੇ, ਨਾ ਕਿ ਮਿਲਰਾਂ ਨੂੰ ਪਰੇਸ਼ਾਨ ਕੀਤਾ ਜਾਵੇ। ਵਫਦ ਦੇ ਆਗੂਆਂ ਨੇ ਦੱਸਿਆ ਕਿ ਪਨਗੇਨ ਏਜੰਸੀ ਸੀ.ਐਮ.ਆਰ ਸਿਕਉਰਿਟੀ ਜਿਹੜੀ ਬਿਲਾਂ ਵਿਚ ਐਡਜਸਟ ਕਰਨੀ ਹੁੰਦੀ ਹੈ, ਉਹ ਐਡਜਸਟ ਨਹੀਂ ਕਰਦੀ ਅਤੇ ਮਿਲਰਾਂ ਤੋਂ ਰਿਕਵਰੀਆਂ ਮੰਗਦੀ ਰਹਿੰਦੀ ਹੈ। ਇਸ ਸਬੰਧ ਵਿਚ ਮੰਤਰੀ ਜੀ ਵੱਲੋਂ ਮੌਕੇ ‘ਤੇ ਮੌਜੂਦ ਡਾਇਰੈਕਟਰ ਫੂਡ ਸ੍ਰੀਮਤੀ ਅਨੰਨਦਿੱਤਾ ਮਿੱਤਰਾ ਨੂੰ Îਇਸ ਮਸਲੇ ਦੀ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਸੈਕਟਰੀ ਫੂਡ ਵੱਲੋਂ ਜਾਰੀ ਪੱਤਰ, ਜਿਸ ਵਿਚ ਹਰੇਕ ਸ਼ੈਲਰ ਲਈ ਡਾਇਰਜ਼ ਅਤੇ ਸ਼ੋਟੈਕਸ ਮਸ਼ੀਨਾ ਲਾਜਮੀ ਕਰਾਰ ਦਿੱਤਾ ਗਿਆ ਸੀ, ਉਸ ਬਾਰੇ ਵਫਦ ਨੇ ਕਿਹਾ ਕਿ ਜੋ ਉਹ ਸਰਕਾਰੀ ਪੈਡੀ ਦਾ ਕੰਮ ਕਰਦੇ ਹਨ, ਉਹ ਪੈਡੀ ਦੀ ਕੁਆਲਟੀ ਵਧੀਆ ਹੁੰਦੀ ਹੈ ਅਤੇ ਉਸ ਦੇ ਲਈ ਡਾਇਰਜ਼ ਅਤੇ ਸ਼ੋਟੈਕਸ਼ ਮਸ਼ੀਨਾ ਦੀ ਕੋਈ ਜ਼ਰੂਰਤ ਨਹੀਂ ਹੈ। ਵਫਦ ਵੱਲੋਂ ਪਿਛਲੇ 10 ਸਾਲਾਂ ਤੋਂ ਡਿਫਰੈਂਸ ਵਾਰਦਾਨਾ ਦੀ ਪੇਮੈਂਟ ਜੋ ਕਿ ਐਫ.ਸੀ.ਆਈ. ਤੋਂ ਆ ਚੁੱਕੀ ਹੈ ਅਤੇ ਏਜੰਸੀਆਂ ਕੋਲ ਪਈ ਹੈ, ਉਹ ਤੁਰੰਤ ਸ਼ੈਲਰਾਂ ਨੂੰ ਦਿੱਤੀ ਜਾਵੇ। ਕੈਬਨਿਟ ਮੰਤਰੀ ਵੱਲੋਂ ਸਮੁੱਚੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਨ ਤੋਂ ਬਾਅਦ ਭਰੋਸਾ ਦਿੰਦੇ ਹੋਏ ਕਿਹਾ ਸ਼ੈਲਰ ਇੰਡਸਟਰੀ ਪੰਜਾਬ ਦੀ ਸਭ ਤੋਂ ਅਹਿਮ ਇੰਡਸਟਰੀ ਹੈ ਅਤੇ ਇਸ ਨਾਲ ਜੁੜੇ ਸਮੁੱਚੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ ਅਤੇ ਭਵਿੱਖ ਵਿਚ ਇਸ ਸਬੰਧ ਵਿਚ ਨੀਤੀਆਂ ਵੀ ਸ਼ੈਲਰ ਐਸੋਸੀਏਸ਼ਨ ਨਾਲ ਰਾਏ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ। ਸ਼ੈਲਰ ਐਸੋਸੀਏਸ਼ਨ ਵੱਲੋਂ ਸ਼੍ਰੀ ਭਰਤ ਭੂਸ਼ਣ ਆਸ਼ੁ ਨੂੰ ਵਧਾਈਆਂ ਵੀ ਦਿੱਤੀਆਂ ਅਤੇ ਸਨਮਾਨਤ ਵੀ ਕੀਤਾ। ਵਫਦ ਵਿਚ ਦਿਲਬਾਗ ਸਿੰਘ, ਮੁਲਖ ਰਾਜ, ਅਮਰਜੀਤ ਸਿੰਘ ਬਖਸ਼ੀਵਾਲ, ਸੁਰੇਸ਼ ਕੁਮਾਰ ਸਿੰਗਲਾ, ਅਮਰਜੀਤ ਸੰਘ ਪੰਜਰਥ, ਰਾਹੁਲ ਸਿੰਗਲਾ (ਅਨੁ) ਰਾਜਿੰਦਰ ਕੁਮਾਰ ਪੱਪੂ, ਦਵਿੰਦਰ ਕੁਮਾਰ ਲੁੰਬੀ, ਰਾਕੇਸ਼ ਬਾਂਸਲ, ਅਭਿਸ਼ੇਕ ਬਸੰਦਰਾ ਆਦਿ ਵੀ ਸ਼ਾਮਲ ਸਨ।

Leave a Reply

Your email address will not be published. Required fields are marked *