ਪਟਿਆਲਾ ਪੁਲਸ ਨੇ ਸਕਿਓਰਿਟੀ ਵਿਸ਼ੇ ‘ਤੇ ਕਰਵਾਇਆ ਸੈਮੀਨਾਰ
ਪਟਿਆਲਾ, 22 ਜੂਨ (ਮਧੂਸਾਰ ਬਿਊਰੋ) ਆਏ ਦਿਨ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪਟਿਆਲਾ ਪੁਲਸ ਦੇ ਐਸ. ਪੀ. ਸਿਟੀ-1 ਕੇਸਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕਿਓਰਿਟੀ ਵਿਸ਼ੇ ‘ਤੇ ਬੰਦਗੀ ਕੰਪਿਊਟਰ ਦੇ ਐਮ. ਡੀ. ਗਗਨਦੀਪ ਸਿੰਘ ਅਤੇ ਹੈਕਵੀਜ਼ਨ ਕੰਪਨੀ ਦੇ ਬ੍ਰਾਂਚ ਮੈਨੇਜਰ ਦੀਪਇੰਦਰ ਸਿੰਘ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ।
ਜਿਸ ਵਿਚ ਵਿਸ਼ੇਸ਼ ਤੌਰ ‘ਤੇ ਥਾਣਾ ਤ੍ਰਿਪੜੀ ਦੇ ਐਸ. ਐਚ. ਓ. ਰਾਜੇਸ਼ ਮਲਹੋਤਰਾ ਤੇ ਥਾਣਾ ਕੋਤਵਾਲੀ ਦੇ ਐਸ. ਐਚ. ਓ. ਰਾਹੁਲ ਕੌਸ਼ਲ ਪਹੁੰਚੇ ਤੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਰ ਵਪਾਰੀ, ਦੁਕਾਨਦਾਰ ਅਤੇ ਘਰੇਲੂ ਵਿਅਕਤੀ ਨੂੰ ਆਪਣੇ ਘਰ ਦੇ ਆਲੇ ਦੁਆਲੇ ਸੀ. ਸੀ. ਟੀ. ਵੀ. ਕੈਮਰਾ, ਅਲਾਰਮ ਕੈਮਰਾ ਅਤੇ ਲਾਈਟ ਆਉਟੋਮੇਸ਼ਨ ਕੈਮਰਾ ਅਤੇ ਸਕਿਓਰਿਟੀ ਸੈਂਸਰ ਲਗਾਉਣੇ ਚਾਹੀਦੇ ਹਨ ਤਾਂ ਜੋ ਮਾੜੇ ਅਨਸਰਾਂ ਤੋਂ ਹੋਣ ਵਾਲੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਜੋ ਕਿ ਅੱਜ ਦੇ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਗਗਨਦੀਪ ਸਿੰਘ ਅਤੇ ਦੀਪਇੰਦਰ ਸਿੰਘ ਵਲੋਂ ਲੋਕਾਂ ਨੂੰ ਸੁਰੱਖਿਅਤ ਜ਼ਿੰਦਗੀ ਜਿਊਣ ਅਤੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਸੁਚੇਤ ਰੱਖਣ ਲਈ ਸੁਝਾਓ ਸਾਂਝੇ ਕਰਦਿਆਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮਨਵੀਰ ਸਿੰਘ, ਰਮਨਜੀਤ ਸਿੰਘ ਤੋਂ ਇਲਾਵਾ ਇਲਾਕਾ ਨਿਵਾਸੀ, ਪੁਲਸ ਮੁਲਾਜਮ, ਆਮ ਸ਼ਹਿਰੀ ਅਤੇ ਦੁਕਾਨਦਾਰ ਮੌਕੇ ‘ਤੇ ਹਾਜ਼ਰ ਸਨ।

