ਪੰਜਾਬ

ਪੰਜਾਬ ਦੇ ਭੱਠਿਆਂ ਤੋਂ ਨਹੀਂ ਉਡੇਗਾ ਕਾਲਾ ਧੂੰਆਂ

ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ; ਚਿਮਨੀਆਂ ਵਿੱਚ ਲੱਗਣਗੇ ਫਿਲਟਰ
ਚੰਡੀਗੜ•, 25 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਇੱਟ ਭੱਠਿਆਂ ਦੀਆਂ ਚਿਮਨੀਆਂ ਦੁਆਲੇ ਹੁਣ ਕਾਲੇ ਧੂੰਏ ਦੇ ਬੱਦਲ ਨਜ਼ਰ ਨਹੀਂ ਆਉਣਗੇ ਕਿਉਂਕਿ ਪੰਜਾਬ ਸਰਕਾਰ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਸਖ਼ਤੀ ਦੇ ਰੌਂਅ ਵਿੱਚ ਹੈ। ਸਰਕਾਰ ਦੀਆਂ ਹਦਾਇਤਾਂ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਭੱਠਿਆਂ ਤੋਂ ਹੁੰਦਾ ਪ੍ਰਦੂਸ਼ਣ ਘਟਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਹਨ।

ਇਨ•ਾਂ ਤਹਿਤ ਭੱਠਿਆਂ ਦੀਆਂ ਚਿਮਨੀਆਂ ਵਿੱਚ ਫਿਲਟਰ ਲਾਉਣ ਅਤੇ ਇੱਟਾਂ ਨੂੰ ਪਕਾਉਣ ਲਈ ਵਲੇਵੇਂਦਾਰ ਤਰੀਕੇ ਨਾਲ ਚਿਣਨ ਲਈ ਆਖਿਆ ਗਿਆ ਹੈ ਤਾਂ ਕਿ ਇਨ•ਾਂ ਵਿੱਚੋਂ ਹਵਾ ਆਸਾਨੀ ਨਾਲ ਲੰਘ ਸਕੇ। ਚਿਮਨੀਆਂ ਵਿੱਚ ਫਿਲਟਰ ਲੱਗਣ ਨਾਲ ਜ਼ਹਿਰੀਲੇ ਕਣ ਤੇ ਹੋਰ ਰਹਿੰਦ-ਖੂੰਹਦ ਨਿਕਲਣ ਤੋਂ ਬਾਅਦ ਹੀ ਧੂੰਆਂ ਹਵਾ ਵਿੱਚ ਜਾਵੇਗਾ। ਚਿਮਨੀਆਂ ਦੀ ਲੰਬਾਈ ਵੀ ਵਧਾਉਣ ਲਈ ਕਿਹਾ ਗਿਆ ਹੈ ਤਾਂ ਕਿ ਧੂੰਏ ਨੂੰ ਵੱਧ ਤੋਂ ਵੱਧ ਉਪਰ ਪਹੁੰਚਾਇਆ ਜਾ ਸਕੇ। ਇਨ•ਾਂ ਸਭ ਯਤਨਾਂ ਦਾ ਮੰਤਵ ਹਵਾ ਪ੍ਰਦੂਸ਼ਣ ਨੂੰ ਘੱਟ ਕਰ ਕੇ ਸਿਹਤਮੰਦ ਮਾਹੌਲ ਬਣਾਉਣਾ ਹੈ।
ਪੀਪੀਸੀਬੀ ਦੇ ਮੈਂਬਰ ਸਕੱਤਰ ਪਵਨ ਗਰਗ ਨੇ ਦੱਸਿਆ ਕਿ ਬੋਰਡ ਨੇ ਭੱਠਿਆਂ ਤੋਂ ਹੁੰਦਾ ਪ੍ਰਦੂਸ਼ਣ ਘਟਾਉਣ ਦਾ ਤਹੱਈਆ ਕੀਤਾ ਹੋਇਆ ਹੈ। ਇਸ ਲਈ ਕਈ ਉਪਾਅ ਵਰਤੇ ਜਾ ਰਹੇ ਹਨ, ਜਿਨ•ਾਂ ਵਿੱਚ ਭੱਠਿਆਂ ਨੂੰ ਇੱਟਾਂ ਪਕਾਉਣ ਲਈ ਪਿਸਿਆ ਹੋਇਆ ਕੋਲਾ ਤੇ ਵਧੀਆ ਤੇਲ ਵਰਤਣ ਲਈ ਕਿਹਾ ਗਿਆ ਹੈ ਤਾਂ ਜੋ ਧੂੰਏ ਵਿੱਚ ਜ਼ਹਿਰੀਲੇ ਕਣਾਂ ਨੂੰ ਜਾਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਅਗਲਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਚਿਮਨੀਆਂ ਵਿੱਚ ਫਿਲਟਰ ਲਾਏ ਜਾ ਰਹੇ ਹਨ ਤੇ ਇੱਟਾਂ ਨੂੰ ਪਕਾਉਣ ਲਈ ਵਲੇਵੇਂਦਾਰ ਢੰਗ ਨਾਲ ਚਿਣਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਕਵਾਇਦ ਦਾ ਮੰਤਵ ਜ਼ਹਿਰੀਲੇ ਕਣ ਤੇ ਹੋਰ ਰਹਿੰਦ-ਖੂੰਹਦ ਸਾਫ਼ ਹੋਣ ਤੋਂ ਬਾਅਦ ਹੀ ਧੂੰਆਂ ਹਵਾ ਵਿੱਚ ਜਾਣਾ ਯਕੀਨੀ ਬਣਾਉਣਾ ਹੈ।
ਸ੍ਰੀ ਗਰਗ ਨੇ ਦੱਸਿਆ ਕਿ ਕਾਰਬਨ ਨਿਕਾਸੀ ਰੋਕਣ ਅਤੇ ਪੈਰਿਸ ਜਲਵਾਯੂ ਸਮਝੌਤਾ ਲਾਗੂ ਕਰਨ ਦੀ ਦਿਸ਼ਾ ਵਿੱਚ ਇਹ ਵੱਡੀ ਪਹਿਲਕਦਮੀ ਹੈ। ਜੇ ਅਸੀਂ ਭੱਠਿਆਂ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰ ਸਕੇ ਤਾਂ ਹਵਾ ਪ੍ਰਦੂਸ਼ਣ ਨੂੰ ਵੱਡੀ ਪੱਧਰ ਉਤੇ ਠੱਲ• ਪਏਗੀ। ਉਨ•ਾਂ ਕਿਹਾ ਕਿ ਭੱਠਿਆਂ ਉਤੇ ਆਸਟਰੇਲੀਆ ਤੋਂ ਲਿਆਂਦਾ ਕੋਲਾ ਵਰਤਿਆ ਜਾ ਰਿਹਾ ਹੈ, ਜੋ ਸਸਤਾ ਪੈਂਦਾ ਹੈ ਪਰ ਇਹ ਹਵਾ ਪ੍ਰਦੂਸ਼ਣ ਵਧਾਉਣ ਦਾ ਵੱਡਾ ਦੋਸ਼ੀ ਹੈ, ਜਿਸ ਕਾਰਨ ਇਸ ਉਤੇ ਪਾਬੰਦੀ ਹੈ। ਇਸ ਦੇ ਬਾਵਜੂਦ ਭੱਠਾ ਮਾਲਕ ਆਪਣੇ ਲਾਭ ਵਧਾਉਣ ਲਈ ਇਹ ਕੋਲਾ ਵਰਤ ਰਹੇ ਹਨ, ਜਿਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਪੀਪੀਸੀਬੀ ਦੇ ਚੇਅਰਪਰਸਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਭੱਠਿਆਂ ਨੇੜੇ ਰਹਿੰਦੇ ਲੋਕਾਂ ਦੀ ਇਹ ਸ਼ਿਕਾਇਤ ਸੀ ਕਿ ਸਲਫਰ ਤੇ ਕਾਰਬਨ ਨਿਕਾਸੀ ਕਾਰਨ ਉਨ•ਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਹੁਣ ਭੱਠਿਆਂ ਨੂੰ ਕਾਰਬਨ ਨਿਕਾਸੀ ਘੱਟ ਕਰਨ ਲਈ ਨਵੀਨ ਤਕਨਾਲੋਜੀਆਂ ਅਪਨਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਜੇ ਉਹ ਫਿਰ ਵੀ ਨਵੀਂ ਤਕਨਾਲੋਜੀ ਤੇ ਵਧੀਆ ਬਾਲਣ ਵਰਤਣ ਲਈ ਨਾ ਮੰਨੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਕੋਲਾ ਬਾਲਣ ਨਾਲ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਸਲਫਰ ਆਕਸਾਈਡ ਪੈਦਾ ਹੁੰਦੀ ਹੈ। ਇਸ ਪ੍ਰਦੂਸ਼ਣ ਨੂੰ ਵੇਖਦਿਆਂ ਪੀਪੀਸੀਬੀ ਨੇ ਭੱਠਾ ਮਾਲਕਾਂ ਨੂੰ ਸਰਦੀਆਂ ਦੇ ਮਹੀਨਿਆਂ ਪਹਿਲੀ ਅਕਤੂਬਰ ਤੋਂ 31 ਜਨਵਰੀ ਤੱਕ ਇੱਟਾਂ ਪਕਾਉਣ ਲਈ ਅੱਗ ਨਾ ਬਾਲਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *