ਡਾ. ਗੌੜ ਵੱਲੋਂ ਪਿਤਾ ਦੀ ਯਾਦ ‘ਚ ਮੁਫ਼ਤ ਮੈਡੀਕਲ ਕੈਂਪ
ਪਟਿਆਲਾ 28 ਜੂਨ (ਮਧੂਸਾਰ ਬਿਊਰੋ) ਡਾ. ਵਿਸ਼ਾਲ ਗੋੜ ਵੱਲੋ ਆਪਣੇ ਪਿਤਾ ਡਾ. ਨਰੇਸ਼ ਗੋੜ ਡੀ ਯਾਦ ਵਿਚ 6ਵਾਂ ਮਹੀਨਾਵਾਰੀ ਮੁੱਫਤ ਮੈਡੀਕਲ ਚੈਕਅਪ ਕੈਂਪ ਤੇਗ ਬਾਗ ਕਲੋਨੀ ਦੀ ਮੁਸਲਮਾਨੀਆਂ ਬਸਤੀ ਵਿਚ ਲਗਾਇਆ ਗਿਆ।
ਡਾ. ਵਿਸ਼ਾਲ ਗੌੜ ਨੇ ਦੱਸਿਆ ਕਿ ਇਸ ਮੁਫਤ ਮੈਡੀਕਲ ਚੈਕਅਪ ਕੈਂਪ ਵਿਚ ਅੋਰਤ ਰੋਗਾਂ ਦੇ ਮਾਹਰ ਡਾ. ਨਵਜਿੰਦਰ ਸੋਢੀ, ਹੱਡੀਆਂ ਦੇ ਮਾਹਰ ਡਾ. ਦਰਸ਼ਨ ਸਿੰਘ ਅਤੇ ਡਾ. ਅੰਜਲੀ ਚੋਧਰੀ ਵੱਲੋ ਮਰੀਜਾਂ ਦਾ ਮੁਫਤ ਚੈਕਅਪ ਕੀਤਾ ਗਿਆ ਇਸ ਕੈਂਪ ਵਿਚ 320 ਦੇ ਕਰੀਬ ਮਰੀਜਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦੀ ਵੰਡ ਕੀਤੀ ਗਈ ਅਤੇ 122 ਦੇ ਕਰੀਬ ਮਰੀਜਾ ਦੇ ਖੂਨ,ਪਿਸ਼ਾਬ ਦੇ ਟੈਸਟ ਵੀ ਮੁਫਤ ਕੀਤੇ ਗਏ। ਡਾ. ਗੋੜ ਨੇ ਦੱਸਿਆਂ ਕਿ ਉਹਨਾਂ ਦੇ ਪਿਤਾ ਡਾ. ਨਰੇਸ਼ ਗੋੜ ਇੱਕ ਡਾਕਟਰ ਹੋਣ ਦੇ ਨਾਲ-ਨਾਲ ਉਘੇ ਸਮਾਜ ਸੇਵਕ ਵੀ ਸਨ ਇਸ ਲਈ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਹੀ ਉਹਨਾਂ ਵੱਲੋ ਆਪਣੇ ਪਿਤਾ ਦੀ ਯਾਦ ਵਿਚ ਸਮੇਂ ਸਮਂੇ ਤੇ ਸੱਲਮ ਬਸਤੀਆਂ ਵਿਚ ਮੁਫਤ ਮੈਡੀਕਲ ਕੈਂਪ ਲਗਾ ਕੇ ਸਮਾਜ ਸੇਵਾ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆਂ ਕਿ ਇਸ ਕੈਂਪ ਵਿਚ ਡਾਕਟਰਾਂ ਵੱਲੋ ਲੋਕਾਂ ਨੂੰ ਮਲੇਰੀਆ, ਡੇਂਗੁ, ਚਿਕਨਗੂਨੀਆ, ਤਪਦਿਕ ਆਦਿ ਬਿਮਾਰੀਆ ਬਾਰੇ ਜਾਗਰੂਕ ਕੀਤਾ ਅਤੇ ਸਿਹਤਮੰਦ ਤੇ ਚੰਗੀ ਖਾਦ ਖੁਰਾਕ ਬਾਰੇ ਵੀ ਦੱਸਿਆਂ ਗਿਆ ਇਸ ਕੈਂਪ ਵਿਚ ਪੈਰਾਮੈਡੀਕਲ ਸਟਾਫ ਬਿੰਦਰਪਾਲ,ਰਵਿੰਦਰ ਕੋਰ,ਪੂਜਾ ,ਸਰਿੰਦਰ ਕੋਰ,ਸੀਮਾ, ਸੂਮਨ,ਵਿੱਕੀ ਵੱਲੋ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਗਈਆ ਡਾ.ਵਿਸ਼ਾਲ ਗੋੜ ਨੇ ਦੱਸਿਆਂ ਕਿ ਆਉਂਦੇ ਸਮੇਂ ਵੀ ਉਹਨਾ ਵੱਲੋ ਆਪਣੇ ਪਿਤਾ ਜੀ ਦੀ ਯਾਦ ਵਿਚ ਅਜਿਹੇ ਕੈਂਪ ਲਗਾਉਣੇ ਜਾਰੀ ਰਹਿਣਗੇ।

