ਪਟਿਆਲਾ

ਪਲਾਸਟਿਕ ਮੁਕਤ ਪਟਿਆਲਾ ਮੁਹਿੰਮ ਦੀ ਸ਼ੁਰੂਆਤ ਅੱਜ ਤੋਂ

ਪਟਿਆਲਾ ਤਹਿਸੀਲ ਦੇ 231 ਪਿੰਡਾਂ ਵਿੱਚ ਕਰਵਾਏ ਜਾਣਗੇ ਵਿਸ਼ੇਸ਼ ਪ੍ਰੋਗਰਾਮ – ਐਸ.ਡੀ.ਐੱਮ
ਪਟਿਆਲਾ, 11 ਜੁਲਾਈ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਟਿਆਲਾ ਨੂੰ ਪਲਾਸਟਿਕ ਮੁਕਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਤਹਿਸੀਲ ਪਟਿਆਲਾ ਦੇ 231 ਪਿੰਡਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ। ਇਸ ਸੰਬੰਧੀ ਉਪ ਮੰਡਲ ਮੈਜਿਸਟਰੇਟ ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਤੰਦਰੁਸਤ ਪੰਜਾਬ ਦੀ ਇਸ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਹਿਤ ਵਿਸ਼ੇਸ਼ ਪ੍ਰੋਗਰਾਮਾਂ ਦੀ ਸ਼ੁਰੂਆਤ 12 ਜੁਲਾਈ ਦੇ ਦਿਨ ਤਹਿਸੀਲ ਪਟਿਆਲਾ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਐਸ.ਡੀ.ਐਮ ਨੇ ਦੱਸਿਆ ਕਿ ਇਸ ਸਕੀਮ ਤਹਿਤ ਗਾਰਡੀਅਨ ਆਫ਼ ਗਵਰਨੈਂਸ, ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਇਸ ਸਬੰਧੀ ਆਮ ਨਾਗਰਿਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ‘ਆਓ ਪਲਾਸਟਿਕ ਮੁਕਤ ਤੰਦਰੁਸਤ ਪੰਜਾਬ’ ਬਣਾਈਏ ਦੇ ਬੈਨਰ ਹੇਠ ਲੋਕਾਂ ਨੂੰ ਸੁਨੇਹਾ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਬੰਦ ਕਰਕੇ ਜੂਟ ਜਾਂ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਫ਼ਾਇਦਾ ਤੋਂ ਜਾਣੂ ਕਰਵਾਇਆ ਜਾਵੇਗਾ।
ਸ. ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ 12 ਜੁਲਾਈ 2018 ਪਟਿਆਲਾ ਦੇ 27 ਪਿੰਡਾਂ ਭੇੜਪੁਰਾ, ਭੁਨਰਹੇੜੀ, ਦੌਲਤਪੁਰ, ਦਲਬਾਹਾਂ, ਧਬਲਾਨ, ਦੋਣ ਕਲਾਂ, ਫਤਿਹਪੁਰ, ਫਤਿਹਪੁਰ ਰਾਜਪੁਤਾਂ, ਕੂਕਾ, ਕਾਠਮੱਠੀ, ਮਾਦੋ ਮਾਜਰਾ, ਖੁਡਾ ਸ਼ੈਦੀਪੁਰ, ਰਾਮਗੜ੍ਹ, ਸ਼ੇਰ ਮਾਜਰਾ, ਥੇੜ੍ਹੀ, ਮਾਲਵਾ ਇੰਨਕਲੇਵ (ਜੱਸੋਵਾਲ), ਭਾਂਖਰ, ਡਕਾਲਾ, ਬਹਾਦਰਗੜ੍ਹ (ਪੀਰ ਕਲੋਨੀ), ਗੁਰੂ ਤੇਗ ਬਹਾਦਰ ਨਗਰ (ਹਸਨਪੁਰ), ਖੇੜੀ ਮੁਸਲਮਾਨਾ, ਸੂਲਰ, ਹਰੀ ਨਗਰ ਖੇੜਕੀ, ਰਣਜੀਤ ਨਗਰ (ਸਿਊਣਾ), ਚਰਾਸੋਂ, ਸੈਣੀ ਮਾਜਰਾ, ਭਾਖੜਾ (ਮਲੋ ਮਾਜਰਾ) ਵਿੱਚ ਕੀਤੀ ਜਾਵੇਗੀ।
ਇਸ ਮੌਕੇ ਕਰਨਲ ਬਲਦੇਵ ਸਿੰਘ ਇੰਚਾਰਜ ਜੀ.ਓ.ਜੀ. ਤਹਿਸੀਲ ਪਟਿਆਲਾ, ਸੂਬੇਦਾਰ ਹਾਕਮ ਸਿੰਘ, ਸੂਬੇਦਾਰ ਗੋਮਿੰਦਰ ਸਿੰਘ, ਸੂਬੇਦਾਰ ਮੇਜਰ ਭਲਵਾਨ ਸਿੰਘ, ਸੂਬੇਦਾਰ ਬਨਾਰਸੀਦਾਸ, ਸੂਬੇਦਾਰ ਭੂਪਿੰਦਰ ਸਿੰਘ, ਸੂਬੇਦਾਰ ਅੰਗਰੇਜ਼ ਸਿੰਘ, ਸੂਬੇਦਾਰ ਪੂਰਨ ਸਿੰਘ, ਸੂਬੇਦਾਰ ਮੇਜਰ ਮੁਖਤਿਆਰ ਸਿੰਘ, ਕਸ਼ਮੀਰ ਸਿੰਘ, ਰਣਧੀਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਪਟਿਆਲਾ ਵਲੋਂ ਤਿਆਰ ਕੀਤੀ ਪ੍ਰਚਾਰ ਸਮਗਰੀ ਇਨ੍ਹਾਂ ਦੇ ਸਪੁਰਦ ਕੀਤੀ ਗਈ।

Leave a Reply

Your email address will not be published. Required fields are marked *