ਪਟਿਆਲਾ

ਪੀ.ਆਰ.ਟੀ.ਸੀ ਦੀ ਵਰਕਸ਼ਾਪ ਵਿਖੇ ਫਲਦਾਰ ਪੌਦੇ ਲਗਾਏ

ਪਟਿਆਲਾ, 13 ਜੁਲਾਈ (ਮਧੂਸਾਰ ਬਿਊਰੋ) ਵਿਸ਼ਵ ਆਬਾਦੀ ਦਿਵਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਸ੍ਰੀ ਕੇ.ਕੇ ਸ਼ਰਮਾ ਅਤੇ ਐਮ.ਡੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਵਿਖੇ ਲਾਇਨਜ਼ ਕਲੱਬ ਪ੍ਰੀਮੀਅਮ ਦੇ ਸਹਿਯੋਗ ਨਾਲ ਫਲਦਾਰ ਪੌਦੇ ਲਗਾਕੇ ਦੇਸ਼ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਬੱਚੇ ਹਰ ਘਰ ਵਿੱਚ ਪੌਦੇ ਵੱਧ ਲਗਾਉਣ ਤਾਂ ਜੋ ਦੇਸ਼ ਅਤੇ ਰਾਜ ਪ੍ਰਦੂਸ਼ਣ ਮੁੱਕਤ ਹੋ ਸਕੇ ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਪ੍ਰਦੂਸ਼ਣ, ਨਸ਼ਿਆ, ਹਾਦਸ਼ਿਆ ਦੀ ਰੋਕਥਾਮ ਅਤੇ ਤੰਦਰੁਸ਼ਤ ਸਿਹਤਮੰਦ ਸੁਰੱਖਿਅਤ ਪੰਜਾਬ ਹਿੱਤ ਰਲਕੇ ਯਤਨ ਕਰੀਏ ਤਾਂ ਜੋ ਸਾਡਾ ਪੰਜਾਬ ਸੁਰੱਖਿਆ ਤੇ ਖ਼ੁਸ਼ਹਾਲ ਹੋਏ। ਚੇਅਰਮੈਨ ਸ੍ਰੀ ਕੇ.ਕੇ ਸ਼ਰਮਾਂ ਨੇ ਕਿਹਾ ਕੇ ਇਸ ਬਾਰ ਬਰਸਾਤਾਂ ਵਿੱਚ ਪੰਜਾਬ ਨੂੰ ਹਰਿਆ- ਭਰਿਆ ਬਣਾਉਣ ਹਿੱਤ ਲੱਖਾਂ ਪੌਦੇ ਮੁਫਤ ਦਿੱਤੇ ਜਾ ਰਹੇ ਹਨ ਪਰ ਪੌਦੇ ਲਗਾਉਣ ਵਾਲੇ, ਪੌਦੇ ਲਗਾ ਕੇ ਉਹਨਾਂ ਦੀ ਸੇਵਾ ਸੰਭਾਲ ਜ਼ਰੂਰ ਕਰਨ। ਕਿਉਂਕਿ ਕੁਦਰਤ ਤੇ ਧਰਤੀ ਪ੍ਰਮਾਤਮਾ ਦੇ ਅੰਗ ਹਨ ਤੇ ਧਰਤੀ ਦੀ ਸੇਵਾ ਪ੍ਰਮਾਤਮਾ ਦੀ ਅਸਲੀ ਭਗਤੀ ਹੈ ।
ਜਨਰਲ ਮੈਨੇਜਰ (ਖਰੀਦ) ਸ੍ਰੀ ਆਰ.ਐਸ. ਔਲਖ ਜਨਰਲ ਮੈਨੇਜਰ ( ਓਪਰੇਸ਼ਨ ) ਸ. ਸੁਰਿੰਦਰ ਸਿੰਘ , ਕਾਰਜਕਾਰੀ ਇੰਜੀਨੀਅਰ ਸ. ਜਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਪੌਦਿਆ ਦੀ ਸੇਵਾ ਸੰਭਾਲ ਡਰਾਇਵਰ ਟਰੇਨਿੰਗ ਸਕੂਲ ਦੇ ਇੰਸਪੈਕਟਰ ਸ. ਮਹਿੰਦਰ ਸਿੰਘ ਅਤੇ ਸ੍ਰੀ ਕਰਮਜੀਤ ਸਿੰਘ ਦੀ ਜੁੰਮੇਵਾਰੀ ਹੈ । ਉਹ ਸਕੂਲ ਚਲਾਉਣ ਹਿੱਤ ਵਧੀਆ ਕੰਮ ਤੇ ਜਿੰਮੇਵਾਰੀ ਨਿਭਾ ਰਹੇ ਹਨ ।
ਇਸ ਮੌਕੇ ਸਮਾਜ ਸੇਵਕ ਸ੍ਰੀ ਕਾਕਾ ਰਾਮ ਵਰਮਾ ਅਤੇ ਏ.ਐਸ.ਆਈ ਸ੍ਰੀ ਗੁਰਜਾਪ ਸਿੰਘ ਨੇ ਦੱਸਿਆ ਕਿ ਟਰੇਨਿੰਗ ਰਾਹੀਂ ਹਜ਼ਾਰਾਂ ਡਰਾਇਵਰ , ਕੰਡਕਟਰ ਤੇ ਦੂਸਰੇ ਸਟਾਫ ਨੂੰ ਬੇਸਿਕ ਜਾਣਕਾਰੀ ਲਗਾਤਾਰ ਮਿਲ ਰਹੀ ਹੈ ਤਾਂ ਜੋ ਹਾਦਸੇ ਘਟ ਸਕਣ, ਜਖਮੀਆਂ ਦੀ ਸੇਵਾ ਸੰਭਾਲ ਹੋਵੇ ਅਤੇ ਪੈਟਰੋਲ ਡੀਜਲ ਅਤੇ ਬੱਸਾਂ ਦੀ ਬਚਤ ਹੋਵੇ ।
ਇਸ ਮੌਕੇ ਚੇਅਰਮੈਨ ਸ੍ਰੀ ਕੇ.ਕੇ ਸ਼ਰਮਾਂ ਅਤੇ ਐਮ.ਡੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਪਟਿਆਲਾ ਡਿਪੂ ਦੇ ਕੰਡਕਟਰ ਸ੍ਰੀ ਕਮਲਜੀਤ ਸਿੰਘ ਦੇ ਉਦਮ ਦੀ ਪ੍ਰਸ਼ੰਸ਼ਾ ਕੀਤੀ ਜਿਸ ਨੇ ਇਸ ਮੌਸਮ ਵਿੱਚ 150 ਪੌਦੇ ਲਗਾਕੇ ਰਿਕਾਰਡ ਬਣਾਇਆ ਹੈ। ਉਹਨਾਂ ਨੇ ਸਾਰੇ ਸਟਾਫ ਨੂੰ ਮਾਨਵਤਾ ਦੀ ਭਲਾਈ ਕਰਨ ਅਤੇ ਕੰਮ ਕਰਨ ਹਿੱਤ ਕਿਹਾ । ਇਸ ਮੌਕੇ ਪੀ.ਆਰ.ਟੀ.ਸੀ ਦੇ ਸਟਾਫ ਦੇ 60 ਤੋਂ ਵੱਧ ਟਰੇਨਿੰਗ ਲੈਣ ਵਾਲੇ ਕੰਡਕਟਰ, ਡਰਾਇਵਰ ਤੇ ਦੂਸਰੇ ਸਟਾਫ ਮੈਂਬਰ ਹਾਜ਼ਰ ਸਨ ।
ਲਾਇਨਜ਼ ਕਲੱਬ ਦੇ ਪ੍ਰਧਾਨ ਸ੍ਰੀ ਰਾਕੇਸ਼ ਗੋਇਲ, ਸਕੱਤਰ ਵਿਕਰਮ ਗੋਇਲ, ਡਾ. ਵਿਸ਼ਾਲ ਚੋਪੜਾ, ਸ੍ਰੀ ਸੰਜੇ ਮਿਸਰਾ ਨੇ ਕਿਹਾ ਕਿ ਉਹਨਾਂ ਦਾ ਕਲੱਬ ਨੇ 20,000 ਪੌਦੇ ਲਗਾਉਣ ਹਿੱਤ ਮੁਹਿਮ ਸ਼ੁਰੂ ਕੀਤੀ ਹੈ। ਉਹਨਾਂ ਨੇ ਪੀ. ਆਰ. ਟੀ. ਸੀ ਦੇ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ ਜੋ ਕਿ ਵਧੀਆ ਸਹੂਲਤਾਂ ਤੇ ਸਨਮਾਨ ਪਬਲਿਕ ਨੂੰ ਦੇ ਰਹੀ ਹੈ ।

Leave a Reply

Your email address will not be published. Required fields are marked *