ਖਾਣ ਪੀਣ ਵਾਲੀਆ ਵਸਤਾਂ ਦੇ ਭਰੇ ਸੈਂਪਲ
ਪਟਿਆਲਾ• 27 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲ੍ਹਾ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਵਧੀਆ ਤੇ ਸਾਫ ਸੁਥਰਾ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਅਤੇ ਫੂਡ ਸੈਫਟੀ ਅਫਸਰ ਪੁਨੀਤ ਸ਼ਰਮਾ ਦੀ ਬਣਾਈ ਗਈ ਟੀਮ ਵੱਲੋਂ ਭਾਦਸੋ ਰੋਡ ਤੇ ਸਥਿਤ ਮੋਰ ਸਟੋਰ ਵਿਖੇ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰ ਕੇ ਲੈਬੋਰੇਟਰੀ ਵਿੱਚ ਜਾਂਚ ਲਈ ਭੇਜ਼ ਦਿੱਤੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਨੇ ਨੇ ਦੱਸਿਆਂ ਕਿ ਉਹਨਾਂ ਦੀ ਟੀਮ ਨੇ ਭਾਦਸੋ ਰੋਡ ਤੇ ਸਥਿਤ ਮੋਰ ਸਟੋਰ ਤੋਂ ਸਰੋਂ ਦੇ ਤੇਲ, ਚਾਹ, ਦਾਲਾਂ ਜੈਮ , ਚੌਲਵਨੀਲਾ ਡੀਨਾਈਟ, ਹਲਦੀ ਆਦਿ ਦੇ ਸੈਂਪਲ ਭਰੇ ਗਏ।ਉਨ੍ਹਾਂ ਦੱਸਿਆਂ ਕਿ ਇਹਨਾਂ ਖਾਣ ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰ ਕੇ ਲੈਬਟਰੀ ਵਿਚ ਜਾਂਚ ਲਈ ਭੇਜ ਦਿਤੇ ਗਏ ਹਨ ਅਤੇ ਜੇਕਰ ਭਰੇ ਗਏ ਸੈਂਪਲਾਂ ਦੇ ਨਤੀਜੇ ਫੇਲ ਪਾਏ ਗਏ ਤਾਂ ਸਬੰਧਿਤ ਦੁਕਾਨਦਾਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫਟੀ ਐਕਟ ਤਹਿਤ ਕੀਤੀ ਜਾਵੇਗੀ।ਸਿਵਲ ਸਰਜਨ ਡਾ. ਮਲਹੋਤਰਾ ਨੇ ਖਾਦ ਪਦਾਰਥ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ੍ਹ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਰੁਟੀਨ ਦੀ ਸੈਂਪਲਿੰਗ ਸੀ ਅਤੇ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾ ਦੀ ਸੈਂਪਲਿੰਗ ਜਾਰੀ ਰਹੇਗੀ।

